ਕਦੋਂ ਰੁਕਣਗੀਆਂ ਲਾਪ੍ਰਵਾਹੀਆਂ

Negligence, Restaurant, Solan, Himachal Pradesh, Incidents

ਕਦੋਂ ਰੁਕਣਗੀਆਂ ਲਾਪ੍ਰਵਾਹੀਆਂ

 

ਵੱਡੀ ਆਬਾਦੀ ਵਾਲੇ ਮੁਲਕ ‘ਚ ਹਾਦਸਿਆਂ ਦੀ ਗਿਣਤੀ ਇੰਨੀ ਜਿਆਦਾ ਹੈ ਕਿ ਧੜਾਧੜ ਵਾਪਰਦੀਆਂ ਘਟਨਾਵਾਂ ‘ਚ ਕੋਈ ਵੱਡੀ ਤੋਂ ਵੱਡੀ ਘਟਨਾ ਵੀ ਸ਼ਾਸਕਾਂ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਲੋਕ ਨੁਮਾਇੰਦਿਆਂ ਦੇ ਦਿਲੋਂ ਦਿਮਾਗ ‘ਚ ਜ਼ਿਆਦਾ ਸਮਾਂ ਅਸਰ ਅੰਦਾਜ਼ ਨਹੀਂ ਹੁੰਦੀ।

 

ਹਿਮਾਚਲ ਪ੍ਰਦੇਸ਼ ਦੇ ਸੋਲਨ ‘ਚ ਇੱਕ ਰੈਸਟੋਰੈਂਟ ਦੀ 4 ਮੰਜਿਲਾਂ ਇਮਾਰਤ ਡਿੱਗਣ ਨਾਲ 13 ਮੌਤਾਂ ਇੱਕ ਦਰਦਨਾਕ ਘਟਨਾ ਹੈ ਮਾਮਲਾ ਇਸ ਕਾਰਨ ਵੀ ਦੁਖਦਾਈ ਹੈ ਕਿ ਕਾਰੋਬਾਰੀਆਂ ਵੱਲੋਂ ਕੀਤੀ ਜਾਂਦੀ ਨਿਯਮਾਂ ਦੀ ਉਲੰਘਣਾ ਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਦਾ ਖਾਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਇਹ ਸਾਡਾ ਦੇਸ਼ ਹੀ ਹੈ ਕਿ ਕਿਸੇ ਘਟਨਾ ਤੋਂ ਸਬਕ ਲੈਣ ਦਾ ਨਾਂਅ ਨਹੀਂ ਲਿਆ ਜਾ ਰਿਹਾ ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਭਰ ‘ਚ ਬਹੁਮੰਜਲੀਆਂ ਇਮਾਰਤਾਂ ਦੇ ਨਿਰਮਾਣ ਵੇਲੇ ਨਾ ਤਾਂ ਕਾਰੋਬਾਰੀ ਨਿਯਮਾਂ ਦੀ ਪ੍ਰਵਾਹ ਕਰਦੇ ਹਨ ਤੇ ਨਾ ਹੀ ਸਬੰਧਿਤ ਸਰਕਾਰੀ ਵਿਭਾਗ ਕਿਸੇ ਕੁਤਾਹੀ ਨੂੰ ਰੋਕਣ ਦੀ ਹਿੰਮਤ ਕਰਦਾ ਹੈ ਭ੍ਰਿਸ਼ਟਾਚਾਰ ਤੇ ਸਿਆਸੀ ਪਹੁੰਚ ਵੀ ਇਸ ਸਮੱਸਿਆ ਦੇ ਮੁੱਖ ਕਾਰਨ ਹਨ ਹੋਰ ਤਾਂ ਹੋਰ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਦਰਜਨਾਂ ਹਾਦਸੇ ਉਹਨਾਂ ਇਮਾਰਤਾਂ ‘ਚ ਵਾਪਰ ਚੁੱਕੇ ਹਨ ਜੋ ਤੈਅ ਨਿਯਮਾਂ ਅਨੁਸਾਰ ਨਹੀਂ ਬਣਾਈਆਂ ਗਈਆਂ, ਫਿਰ ਦੇਸ਼ ਦੇ ਹੋਰ ਹਿੱਸਿਆਂ ‘ਚੋਂ ਨਿਯਮਾਂ ਦੇ ਪਾਲਣ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ ਪਿਛਲੇ ਸਾਲ ਪੰਜਾਬ ਦੇ ਇੱਕ ਮੰਤਰੀ ਨੇ ਇੱਕ ਬਹੁਮੰਜ਼ਿਲਾ ਇਮਾਰਤ ਡਿੱਗਣ ‘ਤੇ ਖੁਦ ਪੁਲਿਸ ਥਾਣੇ ‘ਚ ਜਾ ਕੇ ਰਿਪੋਰਟ ਦਰਜ ਕਾਰਵਾਈ ਸ਼ਿਕਾਇਤ ਕਰਤਾ ਖੁਦ ਮੰਤਰੀ ਹੋਣ ਦੇ ਬਾਵਜੂਦ ਮੁਲਜ਼ਮਾਂ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ ਭ੍ਰਿਸ਼ਟਾਚਾਰ ਦੇ ਨਾਲ-ਨਾਲ ਅਧਿਕਾਰੀਆਂ ‘ਚ ਘਟ ਰਿਹਾ ਰਾਸ਼ਟਰੀ ਚਰਿੱਤਰ ਵੀ ਸਿਸਟਮ ਦੇ ਨਿਘਾਰ ਦਾ ਵੱਡਾ ਕਾਰਨ ਹੈ ਅਜਿਹਾ ਲੱਗਦਾ ਹੈ ਜਿਵੇਂ ਦੁਖਦਾਈ ਹਾਦਸੇ ਵਾਪਰਨੇ ਇੱਕ ਹਕੀਕਤ ਤੇ ਸੁਭਾਵਿਕ ਬਣ ਗਏ ਹਨ।

ਇੱਕ ਹਾਦਸਾ ਵਾਪਰਨ ‘ਤੇ ਇੱਕ-ਦੋ ਦਿਨ ਹਲਚਲ ਹੁੰਦੀ ਹੈ ਫਿਰ ਜਾਂਚ ਕੀਤੀ ਜਾਵੇਗੀ ਤੇ ਮੁਆਵਜਾ ਦਿੱਤਾ ਜਾਵੇਗਾ-ਵਰਗੇ ਐਲਾਨਾਂ ਨਾਲ ਚੈਪਟਰ ਬੰਦ ਹੋ ਜਾਂਦਾ ਹੈ ਲੰਮੀ ਨਿਆਂਇਕ ਪ੍ਰਕਿਰਿਆ ਤੇ ਕਾਨੂੰਨੀ ਕਮਜ਼ੋਰੀਆਂ ਕਾਰਨ ਦੋਸ਼ੀ ਬਚ ਨਿੱਕਲਦੇ ਹਨ ਵੱਡੀ ਆਬਾਦੀ ਵਾਲੇ ਮੁਲਕ ‘ਚ ਹਾਦਸਿਆਂ ਦੀ ਗਿਣਤੀ ਇੰਨੀ ਜਿਆਦਾ ਹੈ ਕਿ ਧੜਾਧੜ ਵਾਪਰਦੀਆਂ ਘਟਨਾਵਾਂ ‘ਚ ਕੋਈ ਵੱਡੀ ਤੋਂ ਵੱਡੀ ਘਟਨਾ ਵੀ ਸ਼ਾਸਕਾਂ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਲੋਕ ਨੁਮਾਇੰਦਿਆਂ ਦੇ ਦਿਲੋਂ ਦਿਮਾਗ ‘ਚ ਜ਼ਿਆਦਾ ਸਮਾਂ ਅਸਰ ਅੰਦਾਜ਼ ਨਹੀਂ ਹੁੰਦੀ ਆਮ ਆਦਮੀ ਲਗਾਤਾਰ ਨਜ਼ਰਅੰਦਾਜ਼ ਹੁੰਦਾ ਜਾ ਰਿਹਾ ਹੈ, ਫਿਰ ਵੀ ਇਸ ਗੱਲ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ ਕਿ ਖਰਾਬ ਸਿਸਟਮ ਦਾ ਨੁਕਸਾਨ ਹਰ ਕਿਸੇ ਨੂੰ ਭੁਗਤਣਾ ਪੈਣਾ ਹੈ ਨਿਯਮ ਨਾ ਲਾਗੂ ਕਰਨ ਵਾਲੇ ਸਾਂਸਦਾਂ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਵੀ ਕਿਤੇ ਨਾ ਕਿਤੇ ਕਿਸੇ ਇਮਾਰਤ ‘ਚ ਰੁਕਣਾ ਪੈਂਦਾ ਹੈ ਸਹੀ ਸਿਸਟਮ ਨਾਲ ਹੀ ਸਭ ਦੀ ਸੁਰੱਖਿਆ ਹੈ ਕੇਂਦਰ ਤੇ ਰਾਜ ਸਰਕਾਰਾਂ ਇਮਾਰਤ ਡਿੱਗਣ ਦੇ ਹਾਦਸਿਆਂ ਨੂੰ ਗੰਭੀਰਤਾ ਨਾਲ ਲੈਣ ਤੇ ਇੱਕ ਸਾਫ਼-ਸੁਥਰਾ ਨਿਜ਼ਾਮ ਯਕੀਨੀ ਬਣਾਉਣ ਤਾਂ ਕਿ ਗੈਰ-ਕਾਨੂੰਨੀ ਗਤੀਵਿਧੀਆਂ ਦੁਖਦਾਈ ਹਾਦਸਿਆਂ ਦਾ ਕਾਰਨ ਨਾ ਬਣਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।