ਸੰਗੀਤਕਾਰ-ਗਾਇਕ ਬੱਪੀ ਲਹਿਰੀ Bappi Lahiri ਦਾ ਮੁੰਬਈ ਵਿੱਚ ਦਿਹਾਂਹ ਹੋ ਗਿਆ
ਨਵੀਂ ਦਿੱਲੀ। ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਅਤੇ ਗਾਇਕ ਬੱਪੀ ਲਹਿਰੀ (Bappi Lahiri) ਦਾ ਬੁੱਧਵਾਰ ਨੂੰ ਮੁੰਬਈ ਦੇ ਕ੍ਰਿਟੀਕੇਅਰ ਹਸਤਪਤਾਲ ਵਿੱਚ ਦਿਹਾਂਤ ਹੋ ਗਿਆ ਹੈ। ਉਹ 69 ਸਾਲਾਂ ਦੇ ਸਨ। ਲਹਿਰੀ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਲਹਿਰੀ ਇੱਕ ਮਹੀਨੇ ਤੋਂ ਹਸਤਪਤਾਲ ਵਿੱਚ ਦਾਖਲ ਸਨ ਅਤੇ ਸੋਮਵਾਰ ਨੂੰ ਉਹਨਾਂ ਨੂੰ ਹਸਤਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਪਰ ਮੰਗਲਵਾਰ ਨੂੰ ਉਹਨਾਂ ਦੀ ਸਿਹਤ ਵਿਗੜਨ ’ਤੇ ਉਹਨਾਂ ਨੂੰ ਦੁਬਾਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਬੱਪੀ ਲਹਿਰੀ ਕਈ ਸਿਹਤ ਸਮੱਸਿਆਵਾਂ ਤੋਂ ਪੀੜਤ ਸਨ। ਅੱਧੀ ਰਾਤ ਤੋਂ ਕੁਝ ਸਮਾਂ ਪਹਿਲਾਂ (ਓਬਸਟਰਕਟਿਵ ਸਲੀਪ ਐਪਨੀਆ) ਦੇ ਕਾਰਨ ਉਹਨਾਂ ਦੀ ਮੌਤ ਹੋ ਗਈ।
ਬੱਪੀ ਲਹਿਰੀ (Bappi Lahiri) ਨੂੰ ਬਾਲੀਵੁੱਡ ਵਿੱਚ ਡਿਸਕੋ ਸੰਗੀਤ ਨੂੰ ਮਸ਼ਹੂਰ ਕਰਨ ਲਈ ਜਾਣਿਆ ਜਾਂਦਾ ਸੀ। ਉਨ੍ਹਾਂ ਨੇ 1970-80 ਦੇ ਦਹਾਕੇ ਦੇ ਅਖ਼ੀਰ ਵਿੱਚ ‘ਚਲਤੇ ਚਲਤੇ’, ਡਿਸਕੋ ਡਾਂਸਰ, ਨਕਮ, ਹਲਾਲ, ਡਾਂਸ ਡਾਂਸ ‘ਸ਼ਰਾਬੀ’ ਵਰਗੀਆਂ ਕਈ ਫਿਲਮਾਂ ਵਿੱਚ ਪ੍ਰਸਿੱਧ ਗੀਤ ਦਿੱਤੇ। ਉਹਨਾਂ ਦਾ ਆਖ਼ਰੀ ਬਾਲੀਵੁੱਡ ਗਾਣਾ ਭੰਕਸ ਸੀ ਜੋ 2020 ਵਿੱਚ ਰਿਲੀਜ਼ ਹੋਈ ਫਿਲਮ ‘ਬਾਗੀ 3’ ਲਈ ਗਾਇਆ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ