ਏਜੰਸੀ/ਐਂਟਵਰਪ। ਬ੍ਰਿਟਿਸ਼ ਖਿਡਾਰੀ ਐਂਡੀ ਮੁੱਰੇ ਨੇ ਤਿੰਨ ਵਾਰ ਦੇ ਗ੍ਰੈਂਡ ਸਲੇਮ ਚੈਂਪੀਅਨ ਸਟੇਨਿਸਲਾਸ ਵਾਵਰਿੰਕਾ ਨੂੰ ਯੂਰਪੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ‘ਚ ਹਰਾ ਕੇ ਲਗਭਗ ਦੋ ਸਾਲ ਬਾਅਦ ਆਪਣਾ ਪਹਿਲਾ ਏਟੀਪੀ ਖਿਤਾਬ ਹਾਸਲ ਕਰ ਲਿਆ ਹੈ ਸਾਬਕਾ ਨੰਬਰ ਇੱਕ ਮੁੱਰੇ ਨੇ ਪੁਰਸ਼ ਸਿੰਗਲ ਫਾਈਨਲ ‘ਚ ਸਵਿੱਟਜਰਲੈਂਡ ਦੇ ਵਾਵਰਿੰਕਾ ਨੂੰ ਤਿੰਨ ਸੈੱਟਾਂ ਦੇ ਸੰਘਰਸ਼ ‘ਚ 3-6, 6-4, 6-4 ਨਾਲ ਹਰਾਇਆ ਇਹ ਮਾਰਚ 2017 ਤੋਂ ਬਾਅਦ ਊਨ੍ਹਾਂ ਦਾ ਪਹਿਲਾ ਏਟੀਪੀ ਖਿਤਾਬ ਵੀ ਹੈ ਮੁੱਰੇ ਨੇ ਆਖਰੀ ਵਾਰ 2017 ‘ਚ ਦੁਬਈ ਓਪਨ ‘ਚ ਖਿਤਾਬ ਜਿੱਤਿਆ ਸੀ।
ਸੱਟ ਤੋਂ ਬਾਅਦ ਵਾਪਸੀ ਕਰ ਰਹੇ ਟੈਨਿਸ ‘ਚ ਵਾਪਸ ਆਪਣਾ ਟਾਪ ਸਥਾਨ ਹਾਸਲ ਕਰਨ ਲਈ ਸੰਘਰਸ਼ ਕਰ ਰਹੇ ਮੁੱਰੇ ਵਿਸ਼ਵ ਰੈਂਕਿੰਗ ‘ਚ 243ਵੀਂ ਰੈਂਕਿੰਗ ‘ਤੇ ਖਿਸਕ ਚੁੱਕੇ ਹਨ ਪਹਿਲੇ ਸੈੱਟ ਨੂੰ 3-6 ਨਾਲ ਗਵਾਉਣ ਅਤੇ ਅਗਲੇ ਸੈੱਟ ‘ਚ 1-3 ਨਾਲ ਪੱਛੜਨ ਤੋਂ ਬਾਅਦ ਮੁਰੇ ਨੇ ਵਾਵਰਿੰਕਾ ਖਿਲਾਫ ਜਬਰਦਸਤ ਵਾਪਸੀ ਕਰਦਿਆਂ ਕਰੀਅਰ ਦਾ 46ਵਾਂ ਖਿਤਾਬ ਜਿੱਤਿਆ ਉਨ੍ਹਾਂ ਨੇ ਜਿੱਤ ਤੋਂ ਬਾਅਦ ਭਾਵੁਕ ਹੁੰਦਿਆਂ ਕਿਹਾ ਕਿ ਮੇਰੇ ਲਈ ਇਸ ਦੇ ਬਹੁਤ ਮਾਇਨੇ ਹਨ।
ਮੇਰੇ ਲਈ ਪਿਛਲੇ ਕੁਝ ਸਾਲ ਕਾਫੀ ਮੁਸ਼ਕਲ ਭਰੇ ਰਹੇ ਹਨ ਸਾਬਕਾ ਓਲੰਪਿਕ ਸੋਨ ਜੇਤੂ ਨੇ ਕਿਹਾ , ਮੈਨੂੰ ਅਤੇ ਵਾਵਰਿੰਕਾ ਨੂੰ ਹੀ ਪਿਛਲੇ ਕਾਫੀ ਸਮੇਂ ਤੋਂ ਸੱਟਾਂ ਨਾਲ ਜੂਝਣਾ ਪਿਆ ਹੈ ਪਰ ਵਾਪਸੀ ਕਰਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਟੇਨ ਨਾਲ ਫਾਈਨਲ ‘ਚ ਖੇਡਣਾ ਬਹੁਤ ਵਧੀਆ ਤਜ਼ਰਬਾ ਰਿਹਾ ਮੈਂ ਇਸ ਜਿੱਤ ਦੀ ਬਿਲਕੁਲ ਉਮੀਦ ਨਹੀਂ ਕੀਤੀ ਸੀ ਮੈਂ ਬਹੁਤ ਖੁਸ਼ ਹਾਂ ਦੋਵਾਂ ਦਰਮਿਆਨ ਇਹ ਕਰੀਅਰ ਦਾ 20ਵਾਂ ਮੁਕਾਬਲਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।