murder | ਲਾਸ਼ ਖਨੌਰੀ ਨੇੜੇ ਘੱਗਰ ਦਰਿਆ ‘ਚ ਸੁੱਟੀ
ਖਨੌਰੀ (ਬਲਕਾਰ ਸਿੰਘ) ਨੇੜਲੇ ਪਿੰਡ ਅਨਦਾਣਾ ਕੋਲੋਂ ਘਗਰ ਦਰਿਆ ਚੋਂ ੱਿÂਕ ਨੌਜਵਾਨ ਵਿਅਕਤੀ ਦੀ ਲਾਸ਼ ਮਿਲੀ ਜਿਸ ਦੀ ਪਹਿਚਾਣ ਵਿਸ਼ਵ ਭਾਰਤੀ ਪੁੱਤਰ ਦਰਸ਼ਨ ਲਾਲ ਵਾਸੀ ਵਾਰਡ ਨੰਬਰ 9 ਨੀਸਿੰਗ ਕਰਨਾਲ ਵਜੋਂ ਹੋਈ ਹੈ ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਮ੍ਰਿਤਕ ਵਿਸ਼ਵ ਭਾਰਤੀ ਨੀਸਿੰਗ ‘ਚ ਹਾਰਡਵੇਅਰ ਦੀ ਦੁਕਾਨ ਕਰਦਾ ਸੀ murder
ਮ੍ਰਿਤਕ ਦੇ ਪਿਤਾ ਦਰਸ਼ਨ ਲਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ 29 ਦਸੰਬਰ ਨੂੰ ਸਵੇਰੇ ਸਾਢੇ ਕੁ ਅੱਠ ਵਜੇ ਉਨ੍ਹਾਂ ਦੇ ਘਰ ਇੱਕ ਨੌਜਵਾਨ ਮੂੰਹ ਢਕ ਕੇ ਆਇਆ ਅਤੇ ਦੁਕਾਨ ਤੋਂ ਸਾਮਾਨ ਲੈਣ ਦੀ ਗੱਲ ਕਹਿ ਜਦੋਂ ਦੁਕਾਨ ਤੋਂ ਚਲਾ ਗਿਆ ਤਾਂ ਕਰੀਬ ਇੱਕ ਘੰਟੇ ਤੱਕ ਕੋਈ ਸਾਮਾਨ ਲੈਣ ਨਹੀਂ ਆਇਆ ਅਤੇ ਇੱਕ ਘੰਟੇ ਬਾਅਦ ਉਸ ਦਾ ਲੜਕਾ ਵਿਸ਼ਵ ਭਾਰਤੀ ਦੁਕਾਨ ‘ਤੇ ਆਇਆ ਤੇ ਉਹ ਨਹਾਉਣ ਲਈ ਘਰ ਚਲਾ ਗਿਆ ਦਸ ਮਿੰਟ ਬਾਅਦ ਜਦੋਂ ਉਹ ਦੁਕਾਨ ‘ਤੇ ਵਾਪਸ ਆਇਆ ਤਾਂ ਉਸ ਦਾ ਲੜਕਾ ਵਿਸ਼ਵ ਭਾਰਤੀ ਦੁਕਾਨ ‘ਤੇ ਨਹੀਂ ਸੀ
ਉਸ ਨੇ ਦੱਸਿਆ ਕਿ ਕਰੀਬ ਇੱਕ ਵਜੇ ਉਨ੍ਹਾਂ ਦੇ ਗੁਆਂਢੀ ਕੋਲ ਫੋਨ ਆਇਆ ਅਤੇ ਕਹਿਣ ਲੱਗਾ ਕਿ ਵਿਸ਼ਵ ਦਾ ਫੋਨ ਆਇਆ ਹੈ ਕਿ ਉਸ ਨੂੰ ਕਿਡਨੈਪ ਕਰ ਲਿਆ ਹੈ ਤੇ ਪੰਜ ਲੱਖ ਰੁਪਏ ਮੰਗ ਰਹੇ ਹਨ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਜਦੋਂ ਅਗਵਾਕਾਰਾਂ ਨਾਲ ਫ਼ੋਨ ‘ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਕ੍ਰਿਸ਼ਨ ਦਾਦੂਪੁਰ ਬੋਲ ਰਿਹਾ ਹੈ ਅਤੇ ਘਰ ਵਿੱਚ ਜੋ ਢਾਈ ਲੱਖ ਰੁਪਏ ਪਏ ਹਨ ਉਹ ਲੈ ਕੇ ਆ ਜਾ ਜੇਕਰ ਪੁਲਿਸ ਨੂੰ ਦੱਸਿਆ ਤਾਂ ਉਸ ਦਾ ਲੜਕਾ ਜਾਨ ਤੋਂ ਹੱਥ ਧੋ ਬੈਠੇਗਾਮ੍ਰਿਤਕ ਦੇ ਪਿਤਾ ਅਨੁਸਾਰ ਉਸ ਨੇ ਅਗਵਾਕਾਰਾਂ ਦੇ ਦੱਸੇ ਪਤੇ ‘ਤੇ ਢਾਈ ਲੱਖ ਰੁਪਏ ਰਖਵਾ ਦਿੱਤੇ ਜਿਸ ਮਗਰੋਂ ਉਨ੍ਹਾਂ ਨੂੰ ਨਾ ਹੀ ਅਗਵਾਕਾਰਾਂ ਦਾ ਫੋਨ ਆਇਆ ਅਤੇ ਨਾ ਹੀ ਉਸ ਦਾ ਲੜਕਾ ਘਰ ਪਰਤਿਆ ਜਿਸ ‘ਤੇ ਕੁਝ ਸਮਾਂ ਇੰਤਜ਼ਾਰ ਕਰਨ ਮਗਰੋਂ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ
ਮੋਬਾਇਲ ਤੋਂ ਮ੍ਰਿਤਕ ਦੇ ਪਿਤਾ ਨਾਲ ਗੱਲਬਾਤ ਕਰਵਾਈ ਜਾਂਦੀ ਸੀ
ਕੇਸ ਦੀ ਪੜਤਾਲ ਕਰ ਰਹੇ ਡੀ ਐਸ ਪੀ ਦਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਡੂੰਘਾਈ ਨਾਲ ਜਾਂਚ ਕਰਨ ‘ਤੇ ਸਾਹਮਣੇ ਆਇਆ ਕਿ ਦੋਸ਼ੀਆਂ ਵੱਲੋਂ ਖੋਹ ਕੀਤੇ ਮੋਬਾਇਲ ਤੋਂ ਮ੍ਰਿਤਕ ਦੇ ਪਿਤਾ ਨਾਲ ਗੱਲਬਾਤ ਕਰਵਾਈ ਜਾਂਦੀ ਸੀ ਡੀਐੱਸਪੀ ਨੇ ਦੱਸਿਆ ਕਿ ਮੁਲਜਮ ਅਮਨ ਬਾਬਾ ਵਾਸੀ ਨੀਸਿੰਗ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਦੀ ਨਿਸ਼ਾਨਦੇਹੀ ‘ਤੇ ਇੱਥੇ ਪਹੁੰਚੇ ਹਾਂ ਉਨ੍ਹਾਂ ਦੱਸਿਆ ਕਿ ਮੁਲਜਮਾਂ ਨੇ ਫਿਰੌਤੀ ਦੀ ਰਕਮ ਲੈਣ ਮਗਰੋਂ ਨੌਜਵਾਨ ਦਾ ਕਤਲ ਕਰ ਦਿੱਤਾ ਸੀ ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਸ਼ਵ ਭਾਰਤੀ ਮੁਲਜਮਾਂ ਨੂੰ ਜਾਣਦਾ ਸੀ ਜਿਸ ਕਾਰਨ ਮੁਲਜਮਾਂ ਨੇ ਕਤਲ ਕਰਕੇ ਨੌਜਵਾਨ ਦੀ ਲਾਸ਼ ਨੂੰ ਪਿੰਡ ਅਨਦਾਣਾ ਵਿਖੇ ਘੱਗਰ ਦਰਿਆ ‘ਚ ਸੁੱਟ ਦਿੱਤਾ ਹਰਿਆਣਾ ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਵਿਸ਼ਵ ਭਾਰਤੀ ਦੀ ਲਾਸ਼ ਨੂੰ ਘਗਰ ਵਿੱਚੋਂ ਕੱਢ ਲਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
murdered after abduction businessman