ਧੂਰੀ (ਰਵੀ ਗੁਰਮਾ) ਧੂਰੀ ਸ਼ਹਿਰ ਚ ਇੱਕ ਨੌਜਵਾਨ ਦੇ ਕਤਲ ਦੀ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ । ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਥਿਤ ਤੌਰ ’ਤੇ ਮੰਦਰ ਦੇ ਪੁਜਾਰੀਆਂ ਵੱਲੋਂ ਇੱਕ ਨੌਜਵਾਨ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਮੰਦਰ ਅੰਦਰ ਬਣੇ ਅਗਨੀ ਕੁੰਡ ਵਿੱਚ ਹੀ ਦੱਬ ਦਿੱਤਾ ਗਿਆ। ਇਸ ਸਬੰਧੀ ਥਾਣਾ ਸਿਟੀ ਧੂਰੀ ਵਿੱਚ ਗੁਰਵਿੰਦਰ ਕੁਮਾਰ ਪੁੱਤਰ ਜਗਦੀਸ਼ ਲਾਲ ਵਾਸੀ ਮਹੇਸ਼ ਨਗਰ ਧੂਰੀ ਵੱਲੋਂ ਦਰਜ਼ ਕਰਵਾਏ ਬਿਆਨਾਂ ਅਨੁਸਾਰ ਮੁਦੱਈ ਦਾ ਲੜਕਾ ਸੰਦੀਪ ਕੁਮਾਰ ਜੋ ਕਿ ਸ੍ਰੀ ਬੰਗਲਾ ਮੁਖੀ ਮੰਦਰ ਨੇੜੇ ਦੋਹਲਾ ਫਾਟਕ ਧੂਰੀ ਵਿਖੇ ਅਸ਼ੋਕ ਸ਼ਾਸਤਰੀ ਕੋਲ ਰਹਿੰਦਾ ਸੀ। (Dhuri News)
ਮੁਦੱਈ ਦੇ ਦੱਸਣ ਮੁਤਾਬਕ ਪਰਮਾਨੰਦ ਤੇ ਅਸ਼ੋਕ ਸ਼ਾਸਤਰੀ ਸੰਦੀਪ ਕੁਮਾਰ ਨਾਲ ਖਾਰ ਰੱਖਦੇ ਸੀ। ਜੋ ਉਸ ਨੂੰ ਮੰਦਰ ਵਿੱਚੋਂ ਜਾਣ ਲਈ ਕਹਿੰਦੇ ਸਨ, ਜੋ ਮੰਦਰ ਛੱਡ ਕੇ ਨਹੀਂ ਗਿਆ। ਫਿਰ ਉਹਨਾਂ ਨੇ ਸਾਜਿਸ਼ ਤਹਿਤ ਮਿਤੀ 2/3-05-2024 ਦੀ ਦਰਮਿਆਨੀ ਰਾਤ ਨੂੰ ਮੌਕਾ ਦੇਖ ਕੇ ਪਰਮਾਨੰਦ ਦੇ ਅਸ਼ੋਕ ਸ਼ਾਸਤਰੀ ਨੇ ਮਿਲ ਕੇ ਲੋਹਾ ਰਾੜ ਮਾਰ ਕੇ ਸੰਦੀਪ ਕੁਮਾਰ ਦੀ ਹੱਤਿਆ ਕਰ ਦਿੱਤੀ ਤੇ ਲਾਸ਼ ਨੂੰ ਮੰਦਰ ਅੰਦਰ ਬਣੇ ਅਗਨੀ ਕੁੰਡ ਵਿੱਚ ਦਫਨਾ ਦਿੱਤਾ ਗਿਆ। (Dhuri News)
Also Read : Social Media: ਮੋਬਾਇਲ ਦੀ ਬਨਾਉਟੀ ਦੁਨੀਆ ’ਚ ਗੁਆਚ ਰਿਹਾ ਬਚਪਨ
ਇਸ ’ਤੇ ਥਾਣਾ ਸਿਟੀ ਦੇ ਮੁੱਖ ਅਫਸਰ ਸੌਰਭ ਸੱਭਰਵਾਲ ਨੇ ਕਾਰਵਾਈ ਕਰਦੇ ਹੋਏ ਪਰਮਾਨੰਦ ਪੁੱਤਰ ਸਰੇਸ ਕੁਮਾਰ ਬਾਸੀ ਖਜੂਆ ਜ਼ਿਲ੍ਹਾ ਲਖੀਮਪੁਰ ਖੀਰੀ ਉੱਤਰ ਪ੍ਰਦੇਸ਼ ਤੇ ਅਸ਼ੋਕ ਸ਼ਾਸਤਰੀ ਵਾਸੀ ਧੂਰੀ ਖਿਲਾਫ਼ ਦਰਜ ਕੀਤਾ ਗਿਆ ਹੈ। ਮ੍ਰਿਤਕ ਦੀ ਲਾਸ਼ ਮੌਕੇ ’ਤੇ ਬਰਾਮਦ ਕਰਵਾ ਕੇ ਮੋਰਚਾਰੀ ਸਿਵਲ ਹਸਪਤਾਲ ਧੂਰੀ ਵਿਖੇ ਰਖਵਾਈ ਗਈ ਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਹਵਾਲਾਤ ’ਚ ਬੰਦ ਕੀਤਾ ਗਿਆ ਹੈ।