ਪਿੰਡ ਫਕਰਸਰ ‘ਚ ਭਰਾ ਹੱਥੋਂ ਭੈਣ ਦਾ ਕਤਲ

Murder
ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੇ ਹੋਏ ਪੁਲਿਸ ਅਧਿਕਾਰੀ ਜਾਂਚ ਕਰਦੇ ਹੋਏ।

ਭਰਾ ਨੂੰ ਸੀ ਭੈਣ ਦੇ ਚਰਿੱਤਰ ਤੇ ਸ਼ੱਕ | Murder

ਗਿੱਦੜਬਾਹਾ (ਰਾਜਵਿੰਦਰ ਬਰਾੜ)। ਮਲੋਟ ਤੋਂ ਬਠਿੰਡਾ ਰੋਡ ਤੇ ਸਥਿਤ ਪਿੰਡ ਫਕਰਸਰ ‘ਚ ਅੱਜ ਤੜਕੇ ਇਕ ਭਰਾ ਨੇ ਆਪਣੀ ਛੋਟੀ ਭੈਣ ਦਾ ਤੇਜ਼ਧਾਰ ਹਥਿਆਰਾਂ ਨਾਲ ਗਲਾ ਕੱਟਕੇ ਕਤਲ (Murder) ਕਰ ਦਿੱਤੇ ਜਾਣ ਦੀ ਖਬਰ ਹੈ ਮ੍ਰਿਤਕਾ ਦਾ ਨਾਂਅ ਅੰਜੂ ਜਿਸ ਦੀ ਉਮਰ 15-16 ਸਾਲ ਦੱਸੀ ਜਾ ਰਹੀ ਹੈ ਦੇ ਵੱਡੇ ਭਰਾ ਕੁਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਅੱਜ ਤੜਕੇ 9:00 ਵਜੇ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ‘ਚ ਕਾਪਾ ਮਾਰਕੇ ਮੌਤ ਦੇ ਘਾਟ ਉਤਾਰ ਦਿੱਤਾ ਦੱਸਿਆ ਜਾ ਰਿਹਾ ਹੈ। (Murder)

ਕੁਲਵਿੰਦਰ ਸਿੰਘ ਨੇ ਭੈਣ ਦਾ ਕਤਲ ਝੂਠੀ ਅਣਖ ਖਾਤਰ ਕੀਤਾ ਹੈ ਤੇ ਇਹ ਗੱਲ ਕੁਲਵਿੰਦਰ ਨੂੰ ਮੰਨਜੂਰ ਨਹੀ ਸੀ ਅੱਜ ਜਦੋਂ ਬਾਕੀ ਪਰਵਾਰ ਖੇਤ ਝੋਨਾ ਲਾਉਣ ਗਿਆ ਹੋਇਆ ਸੀ ਤਾਂ ਪਿੱਛੋਂ ਕੁਲਵਿੰਦਰ ਨੇ ਛੋਟੀ ਭੈਣ ਅੰਜੂ ਦੀ ਗਰਦਨ ਤੇ ਕਾਪੇ ਮਾਰ ਕੇ ਉਸ ਦਾ ਕਤਲ (Murder) ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਇੱਕਰੋਜਾ ਵਿਸ਼ਵ ਕੱਪ 2023 ਦਾ ਸ਼ੈਡਊਲ ਜਾਰੀ, 19 ਨਵੰਬਰ ਨੂੰ ਹੋਵੇਗਾ ਫਾਈਨਲ ਮੁਕਾਬਲਾ

LEAVE A REPLY

Please enter your comment!
Please enter your name here