ਮਿ੍ਰਤਕ ਦਾ ਮੋਟਰਸਾਇਕਲ ਤੇ ਵਾਰਦਾਤ ਲਈ ਵਰਤੀ ਅਲਟੋ ਕਾਰ ਬਰਾਮਦ; ਲਾਸ਼ ਦੀ ਭਾਲ ਜਾਰੀ : ਕਮਿਸ਼ਨਰ ਸਿੱਧੂ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਪੁਲਿਸ ਨੇ ਤਕਰੀਬਨ 4 ਮਹੀਨੇ ਪਹਿਲਾਂ ਹੋਏ ਇੱਕ ਕਤਲ (Murder) ਦੇ ਮਾਮਲੇ ’ਚ ਦੋ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਮਿ੍ਰਤਕ ਤੇ ਕਾਤਲਾਂ ਦਾ ਸੂਰ ਪਾਲਣ ਦਾ ਸਾਂਝਾ ਕਾਰੋਬਾਰ ਸੀ, ਜਿਸ ’ਚ ਪੈਸੇ ਦੇ ਦੇਣ- ਲੈਣ ’ਚ ਅਕਸਰ ਹੀ ਪਾਰਟਨਰਾਂ ’ਚ ਝਗੜਾ ਹੁੰਦਾ ਰਹਿੰਦਾ ਸੀ। ਝਗੜਾ ਮਿਟਾਉਣ ਲਈ ਦੋ ਨੇ ਆਪਣੇ ਪਾਰਟਨਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਪੈ੍ਰਸ ਕਾਨਫਰੰਸ ਦੌਰਾਨ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਭੁਪਿੰਦਰ ਸਿੰਘ ਵਾਸੀ ਰਛੀਨ ਨੇ ਥਾਣਾ ਡੇਹਲੋਂ ਵਿਖੇ ਇਤਲਾਹ ਦੇ ਕੇ ਆਪਣੇ ਪਿਤਾ ਗੁਰਚਰਨ ਸਿੰਘ ਦਾ ਮੋਬਾਇਲ ਫੋਨ 23 ਜਨਵਰੀ 2023 ਤੋਂ ਬੰਦ ਆਉਣ ਦੀ ਜਾਣਕਾਰੀ ਦਿੱਤੀ ਸੀ। ਜਿਸ ਦੀ ਉਨਾਂ ਵੱਲੋਂ ਆਪਣੇ ਤੌਰ ’ਤੇ ਭਾਲ ਕੀਤੀ ਗਈ ਪਰ ਕੋਈ ਸੁਰਾਗ ਨਹੀਂ ਲੱਗਿਆ ਸੀ। ਭੁਪਿੰਦਰ ਸਿੰਘ ਨੇ ਪੁਲਿਸ ਨੂੰ ਇਤਲਾਹ ਦੇ ਕੇ ਸ਼ੱਕ ਜਤਾਇਆ ਸੀ ਕਿ ਉਸਦੇ ਪਿਤਾ ਨੂੰ ਕਿਸੇ ਨੇ ਪੂਰਨ ਤੌਰ ’ਤੇ ਹਿਰਾਸਤ ’ਚ ਰੱਖਿਆ ਹੋਇਆ ਹੈ। ਜਿਸ ਤਹਿਤ ਭੁਪਿੰਦਰ ਸਿੰਘ ਦੇ ਬਿਆਨਾਂ ’ਤੇ 10 ਫ਼ਰਵਰੀ 2023 ਨੂੰ ਥਾਣਾ ਡੇਹਲੋਂ ਵਿਖੇ ਮਾਮਲਾ ਦਰਜ਼ ਕਰਕੇ ਤਫ਼ਤੀਸ ਕੀਤੀ ਗਈ ਤੇ 26 ਫ਼ਰਵਰੀ 2023 ਨੂੰ ਮੁਕੱਦਮਾ ਹੱਲ ਲਈ ਇੰਚਾਰਜ਼ ਸੀਆਈਏ ਨੂੰ ਸੌਂਪਿਆ ਗਿਆ।
19 ਮਈ ਨੂੰ ਗਿ੍ਰਫ਼ਤਾਰ ਕੀਤਾ ਗਿਆ | Murder
ਜਿਸ ’ਚ ਸਾਹਮਣੇ ਆਇਆ ਕਿ ਗੁਰਚਰਨ ਸਿੰਘ ਦਾ ਕਤਲ ਹੋ ਚੁੱਕਾ ਹੈ। ਕੁਮਿਸ਼ਨ ਸਿੱਧੂ ਨੇ ਦੱਸਿਆ ਕਿ ਸੂਰ ਪਾਲਣ ਦੇ ਕਾਰੋਬਾਰ ’ਚ ਮਿ੍ਰਤਕ ਗੁਰਚਰਨ ਸਿੰਘ ਦੇ ਪਾਰਟਨਰ ਗੁਰਿੰਦਰ ਸਿੰਘ ਗੁਰੀ ਤੇ ਗੁਰਮੀਤ ਸਿੰਘ ਵਾਸੀਆਨ ਪਿੰਡ ਜਲਵਾਣਾ (ਜ਼ਿਲਾ ਮਲੇਰਕੋਟਲਾ) ਨੂੰ ਮਾਮਲੇ ’ਚ ਨਾਮਜਦ ਕਰਕੇ ਪੁੱਛਗਿੱਛ ਕੀਤੀ ਤਾਂ ਸਪੱਸ਼ਟ ਹੋਇਆ ਕਿ ਕਾਰੋਬਾਰ ’ਚ ਪੈਸੇ ਦੇ ਲੈਣ- ਦੇਣ ਕਰਕੇ ਪਾਰਟਨਰਾਂ ਦਾ ਆਪਸ ’ਚ ਲੜਾਈ- ਝਗੜਾ ਰਹਿੰਦਾ ਸੀ।
ਇਸ ਲਈ ਗੁਰਿੰਦਰ ਸਿੰਘ ਗੁਰੀ ਤੇ ਗੁਰਮੀਤ ਸਿੰਘ ਨੇ ਗੁਰਚਰਨ ਸਿੰਘ ਨੂੰ 18 ਮਈ ਨੂੰ ਮਾਮਲੇ ’ਚ ਕਤਲ ਸਮੇਤ ਹੋਰ ਵੱਖ ਵੱਖ ਧਾਰਾਵਾਂ ਦਾ ਵਾਧਾ ਕਰਦਿਆਂ 19 ਮਈ ਨੂੰ ਗਿ੍ਰਫ਼ਤਾਰ ਕੀਤਾ ਗਿਆ। ਜਿੰਨਾਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੋਇਆ ਹੈ। ਉਨਾਂ ਹੋਰ ਵਿਸਥਾਰ ’ਚ ਦੱਸਿਆ ਕਿ ਮੁਲਜਮਾਂ ਨੇ ਕਤਲ ਕਰਕੇ ਗੁਰਚਰਨ ਸਿੰਘ ਦੀ ਲਾਸ਼ ਨੂੰ ਖੁਰਦ- ਬੁਰਦ ਕਰ ਦਿੱਤਾ ਜੋ ਹਾਲੇ ਤੱਕ ਬਰਾਮਦ ਨਹੀ ਹੋ ਸਕੀ। ਜਦਕਿ ਮਿ੍ਰਤਕ ਦਾ ਮੋਟਰਸਾਇਕਲ ਕੈਂਡ ਨਹਿਰ ’ਚੋਂ ਸਮੇਤ ਨੰਬਰ ਪਲੇਟਾਂ ਤੇ ਇੱਕ ਡੀਵੀਆਰ ਤੋਂ ਇਲਾਵਾ ਵਾਰਦਾਤ ਸਮੇਂ ਵਰਤੀ ਗਈ ਅਲਟੋ ਕਾਰ ਵੀ ਬਰਾਮਦ ਕਰ ਲਈ ਗਈ ਹੈ।