ਪੁਲਿਸ ਵੱਲੋਂ ਜਤਿੰਦਰ ਕੁਮਾਰ ਉਰਫ਼ ਜਿੰਦੀ ਦੇ ਗਰੁੱਪ ਦੇ 5 ਮੈਂਬਰ ਕਾਬੂ

Police

ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਪੁਲਿਸ (Police) ਨੇ ਜਤਿੰਦਰ ਸਿੰਘ ਜਿੰਦੀ ਗਰੁੱਪ ਦੇ 5 ਜਣਿਆਂ ਨੂੰ ਕਾਬੂ ਕੀਤਾ ਹੈ। ਜਿੰਨਾਂ ਪਾਸੋਂ ਪੁਲਿਸ ਨੂੰ 16 ਲੱਖ ਰੁਪਏ ਤੋਂ ਵੱਧ ਦੀ ਨਕਦੀ, 4 ਪਿਸਟਲ, ਇੱਕ ਬੰਦੂਕ ਤੇ ਜਿੰਦਾ ਕਾਰਤੂਸ ਤੋਂ ਇਲਾਵਾ 525 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਹੈ। ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੁਧਿਆਣਾਂ ਪੁਲਿਸ ਨੇ ਜਤਿੰਦਰ ਸਿੰਘ ਜਿੰਦੀ ਗਰੁੱਪ ਦੇ 5 ਜਣਿਆਂ ਨੂੰ ਸਮਾਜ ਦੇ ਲੋਕਾਂ ਦੀ ਇਤਲਾਹ ’ਤੇ ਤਕਨੀਕੀ ਸਾਧਨਾਂ ਦੀ ਮੱਦਦ ਨਾਲ ਕਾਬੂ ਕੀਤਾ ਹੈ, ਜਿਹੜੇ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਅਤੇ ਪੈਸਾ ਕਮਾਉਣ ਲਈ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਅੰਜ਼ਾਮ ਦਿੰਦੇ ਸਨ।

4 ਪਿਸਟਲ ਤੇ ਇੱਕ ਬਦੂੰਕ ਸਮੇਤ 16 ਲੱਖ ਰੁਪਏ ਦੀ ਨਕਦੀ, ਜਿੰਦਾ ਕਾਰਤੂਸ ਤੇ 2 ਟੈਲੀਫੋਨ ਐਕਸਚੇਜਾਂ ਬਰਾਮਦ (Police)

ਉਨਾਂ ਦੱਸਿਆ ਕਿ ਪੁਲਿਸ (Police) ਵੱਲੋਂ ਕਾਬੂ ਕੀਤਾ ਗਿਆ ਮਨਿੰਦਰ ਸਿੰਘ ਉਰਫ਼ ਮਨੀ ਵਾਸੀ ਇੰਦਰਾ ਕਲੋਨੀ ਲੁਧਿਆਣਾ ਜਤਿੰਦਰ ਕੁਮਾਰ ਉਰਫ਼ ਜਿੰਦੀ ਦਾ ਭਤੀਜਾ ਹੈ। ਜਿਸ ਨੂੰ 6 ਮਾਰਚ 2020 ਨੂੰ ਦਰਜ਼ ਮੁਕੱਦਮਾ ਨੰਬਰ 48 ਵਿੱਚ ਮੁਦੱਈ ਗਰੀਬ ਦਾਸ ਵਾਸੀ ਬਲੀਏਵਾਲ ਦੀ ਬੰਦੂਕ ਚੋਰੀ ਹੋਣ ਦੇ ਮਾਮਲੇ ’ਚ ਗਿ੍ਰਫ਼ਤਾਰ ਕੀਤਾ ਗਿਆ ਹੈ।

ਪੁਲਿਸ (Police) ਨੂੰ ਇਸਦੇ ਕਬਜੇ ’ਚੋਂ ਇੱਕ 12 ਬੋਰ ਡੀਬੀਬੀਐੱਲ ਬੰਦੂਕ ਸਮੇਤ 18 ਕਾਰਤੂਸ ਬਰਾਮਦ ਹੋਏ ਹਨ। ਅਖਿਲ ਸ਼ੱਭਰਵਾਲ ਉਰਫ਼ ਪਿ੍ਰੰਸ ਵਾਸੀ ਕਨੀਜਾ ਰੋਡ ਲੁਧਿਆਣਾ ਨੂੰ 24 ਮਈ 2023 ’ਚ ਦਰਜ਼ ਮੁਕੱਦਮੇ ਵਿੱਚ ਕਾਬੂ ਕੀਤਾ ਗਿਆ ਹੈ, ਜਿਸ ਤੋਂ 260 ਗ੍ਰਾਮ ਹੈਰੋਇਨ, 1 ਇਲੈਕਟੋ੍ਰਨਿਕ ਕੰਡਾ, 11 ਲੱਖ ਰੁਪਏ ਦੀ ਡਰੱਗ ਮਨੀ, 2 ਦੇਸੀ ਪਿਸਟਲ 32 ਬੋਰ ਤੇ 6 ਜਿੰਦਾ ਰੌਂਦ ਬਰਾਮਦ ਹੋਏ ਹਨ। ਇਸਦੇ ਖਿਲਾਫ਼ ਜ਼ਿਲੇ ’ਚ 4 ਮੁਕੱਦਮੇ ਪਹਿਲਾਂ ਵੀ ਦਰਜ ਹਨ। ਵੱਖ ਵੱਖ 2 ਮਾਮਲਿਆਂ ’ਚ ਪਹਿਲਾਂ ਵੀ ਨਾਮਜਦ ਗੌਰਵ ਡੰਗ ਵਾਸੀ ਬਾਲ ਸਿੰਘ ਨਗਰ ਲੁਧਿਆਣਾ ਤੇ ਸੁਖਜਿੰਦਰ ਸਿੰਘ ਉਰਫ਼ ਛੋਟੂ ਵਾਸੀ ਇੰਦਰਾ ਕਲੋਨੀ ਲੁਧਿਆਣਾ ਨੂੰ 25 ਮਈ 2023 ਨੂੰ ਦਰਜ ਮੁਕੱਦਮੇ ਅਧੀਨ 265 ਗ੍ਰਾਮ ਹੈਰੋਇਨ, 1.10 ਲੱਖ ਦੀ ਡਰੱਗ ਮਨੀ, 2 ਦੇਸੀ ਪਿਸਟਲ ਤੇ 6 ਜਿੰਦਾ ਕਾਰਤੂਸ ਕਾਬੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : 10ਵੀਂ ਜਮਾਤ ਦੇ ਨਤੀਜੇ : ਵਿਦਿਆਰਥੀਆਂ ਦਾ ਇੰਤਜ਼ਾਰ ਖ਼ਤਮ, ਇਸ ਵੈੱਬਸਾਈਟ ਤੋਂ ਦੇਖਿਆ ਜਾ ਸਕੇਗਾ ਨਤੀਜਾ

ਪੰਜਵੇਂ ਪਰਮਜੀਤ ਸਿੰਘ ਉਰਫ਼ ਪੰਮਾ ਵਾਸੀ ਗੋਲਡਨ ਐਵੇਨਿਊ ਕਲੋਨੀ ਲੁਧਿਆਣਾ ਨੂੰ ਵੀ 25 ਮਈ 2023 ਨੂੰ ਦਰਜ਼ ਮਾਮਲੇ ’ਚ ਗਿ੍ਰਫ਼ਤਾਰ ਕੀਤਾ ਗਿਆ ਹੈ, ਜਿਸ ਤੋਂ ਟੈਲੀਫੋਨ ਐਕਸਚੇਂਜ ਵਾਲੀਆਂ ਦੋ ਅਟੈਚੀ ਅਤੇ 4 ਲੱਖ ਰੁਪਏ ਦੇ ਕਰੰਸੀ ਨੋਟ ਬਰਾਮਦ ਹੋਏ ਹਨ। ਇਸਦੇ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਪਹਿਲਾਂ ਵੀ 5 ਮਾਮਲਾ ਦਰਜ਼ ਹਨ।