ਸਾਡੇ ਨਾਲ ਸ਼ਾਮਲ

Follow us

15 C
Chandigarh
Saturday, January 31, 2026
More
    Home Breaking News Murder: ਬੁਰੀ ...

    Murder: ਬੁਰੀ ਖਬਰ, ਨਾਬਾਲਿਗ ਲੜਕੇ ਵੱਲੋਂ ਆਪਣੀ ਮਾਂ ਦਾ ਕਤਲ

    Murder

    ਮਮੂਲੀ ਝਗੜੇ ਤੋਂ ਬਾਅਦ ਨਾਬਾਲਿਗ ਲੜਕੇ ਵੱਲੋਂ ਆਪਣੀ ਮਾਂ ਦਾ ਲੋਹੇ ਦੀ ਹੱਥੀਂ ਮਾਰ ਕੇ ਕੀਤਾ ਕਤਲ | Murder

    ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਫਰੀਦਕੋਟ ਦੇ ਭੋਲੂਵਾਲਾ ਰੋਡ ਤੇ ਰਹਿੰਦੇ ਇੱਕ ਪ੍ਰਵਾਸੀ ਪਰਿਵਾਰ ਦੇ ਇੱਕ ਨਾਬਾਲਗ ਲੜਕੇ ਵੱਲੋਂ ਘਰ ’ਚ ਹੋਏ ਮਮੂਲੀ ਝਗੜੇ ਤੋਂ ਬਾਅਦ ਆਪਣੀ ਮਾਂ ਦਾ ਨਲਕੇ ਦੀ ਹੱਥੀ ਦੇ ਵਾਰ ਕਰ ਕਤਲ ਕਰ ਦਿੱਤਾ। ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਐਸਐਚਓ ਮਲਕੀਤ ਸਿੰਘ ਨੇ ਦੱਸਿਆ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਭੋਲੂਵਾਲਾ ਰੋਡ ਤੇ ਇੱਕ ਔਰਤ ਦਾ ਕਤਲ ਹੋਇਆ ਹੈ ਤੇ ਜਦੋ ਉਹ ਮੌਕੇ ‘ਤੇ ਪਹੁੰਚੇ ਤਾਂ ਜਾਣਕਾਰੀ ਸਾਹਮਣੇ ਆਈ ਕੇ ਇਹ ਇੱਕ ਪਰਵਾਸੀ ਪਰਿਵਾਰ ਹੈ। (Murder)

    ਇਹ ਵੀ ਪੜ੍ਹੋ : ਮਾਨਸਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 16 ਮੋਟਰਸਾਈਕਲ ਤੇ 2 ਸਕੂਟਰੀਆਂ ਕੀਤੀਆਂ ਬਰਾਮਦ

    ਜਿਸ ਦੇ ਨਾਬਾਲਗ ਲੜਕੇ ਵੱਲੋਂ ਆਪਣੀ ਮਾਂ ਨਾਲ ਹੋਏ ਮਮੂਲੀ ਝਗੜੇ ਤੋਂ ਬਾਅਦ ਗੁੱਸੇ ’ਚ ਆ ਕੇ ਲੋਹੇ ਦੀ ਹਥੀ ਨਾਲ ਲਗਾਤਾਰ ਆਪਣੀ ਮਾਂ ਤੇ ਵਾਰ ਕੀਤੇ ਜਿਸ ਨਾਲ ਉਕਤ ਮਹਿਲਾ ਸੁਨੀਤਾ ਦੇਵੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੈਡੀਕਲ ਹਸਪਤਾਲ ਭੇਜਿਆ ਹੈ ਤੇ ਮ੍ਰਿਤਕਾ ਦੇ ਰਿਸ਼ਤੇਦਾਰਾਂ ਦੇ ਬਿਆਨ ਦਰਜ ਕਰ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਂਗੀ। ਫਿਲਹਾਲ ਇਸ ਮਾਮਲੇ ’ਚ ਹਲੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। (Murder)

    LEAVE A REPLY

    Please enter your comment!
    Please enter your name here