ਪਾਣੀਪਤ ’ਚ ਪ੍ਰੇਮਿਕਾ ਦੇ ਪਤੀ ਦੀ ਹੱਤਿਆ : ਸਰਪੰਚ ਦੇ ਭਰਾ ਨੇ ਮ੍ਰਿਤਕ ਦੇ ਸਰੀਰ ਨੂੰ ਦੱਬ ਕੇ ਬਣਾ ਦਿੱਤਾ ਪੱਕਾ ਫਰਸ਼

ਪਾਣੀਪਤ ’ਚ ਪ੍ਰੇਮਿਕਾ ਦੇ ਪਤੀ ਦੀ ਹੱਤਿਆ : ਸਰਪੰਚ ਦੇ ਭਰਾ ਨੇ ਮ੍ਰਿਤਕ ਦੇ ਸਰੀਰ ਨੂੰ ਦੱਬ ਕੇ ਬਣਾ ਦਿੱਤਾ ਪੱਕਾ ਫਰਸ਼

ਪਾਣੀਪਤ (ਸੰਨੀ ਕਥੂਰੀਆ)। 11 ਦਸੰਬਰ ਨੂੰ ਰਵੀ ਦੀ ਲਾਸ਼ ਘਰੋਂ ਬਰਾਮਦ ਹੋਈ ਸੀ। ਪਿੰਡ ਦੇ ਨੌਜਵਾਨਾਂ ਨੇ ਰਵੀ ਦਾ ਕਤਲ ਕਰ ਦਿੱਤਾ। ਹਰਿਆਣਾ ਦੇ ਪਾਣੀਪਤ ਜਿਲ੍ਹੇ ਦੇ ਸਮਾਲਖਾ ਕਸਬੇ ਦੇ ਪੱਤੀਕਲਿਆਣਾ ਪਿੰਡ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਰਵੀ ਦੀ ਲਾਸ਼ ਇੱਕ ਟੋਏ ਵਿੱਚੋਂ ਮਿਲੀ।ਜਾਣਕਾਰੀ ਅਨੁਸਾਰ ਸਰਪੰਚ ਦੇ ਛੋਟੇ ਭਰਾ ਨੇ ਆਪਣੀ ਪ੍ਰੇਮਿਕਾ ਦੇ ਪਤੀ ਦਾ ਕਤਲ ਕਰ ਦਿੱਤਾ ਅਤੇ ਘਰ ਵਿੱਚ ਟੋਆ ਪੁੱਟ ਕੇ ਲਾਸ਼ ਨੂੰ ਦੱਬ ਦਿੱਤਾ। ਇੰਨਾ ਹੀ ਨਹੀਂ ਦੋਸ਼ੀਆਂ ਨੇ ਟੋਏ ਦੇ ਉੱਪਰ ਕੰਕਰੀਟ ਦਾ ਫਰਸ਼ ਵੀ ਬਣਾ ਦਿੱਤਾ।

ਕੀ ਹੈ ਮਾਮਲਾ

ਮਾਮਲਾ ਐਤਵਾਰ ਨੂੰ ਉਦੋਂ ਸਾਹਮਣੇ ਆਇਆ ਜਦੋਂ ਦੋਸ਼ੀ ਨੇ ਆਪਣੇ ਵੱਡੇ ਭਰਾ ਸਰਪੰਚ ਨੂੰ ਇਸ ਬਾਰੇ ਦੱਸਿਆ। ਜਿਸ ਤੋਂ ਬਾਅਦ ਸਰਪੰਚ ਨੇ ਖੁਦ ਇਸ ਬਾਰੇ ਪੁਲਿਸ ਨੂੰ ਦੱਸਿਆ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪੁੱਜੀ। ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਫਰਸ਼ ਨੂੰ ਉਖਾੜ ਦਿੱਤਾ। ਸਾਰੀ ਘਟਨਾ ਦੀ ਵੀਡੀਓਗ੍ਰਾਫੀ ਕੀਤੀ ਗਈ। ਲਾਸ਼ ਨੂੰ ਜ਼ਮੀਨ ਦੇ ਅੰਦਰੋਂ ਬਰਾਮਦ ਕਰਕੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਪੁਲਿਸ ਨੇ ਦੋਸ਼ੀ ਨੂੰ ਗਿ੍ਰਫਤਾਰ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ

ਮਿ੍ਰਤਕ ਰਵੀ (35) ਦੇ ਵੱਡੇ ਭਰਾ ਰਜਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਦਾ ਛੋਟਾ ਭਰਾ ਈਕੋ ਕਾਰ ਚਲਾਉਂਦਾ ਹੈ। 11 ਦਸੰਬਰ ਨੂੰ ਦੁਪਹਿਰ 3 ਵਜੇ ਦੇ ਕਰੀਬ ਉਹ ਆਪਣੀ ਮਾਂ ਨੂੰ ਇਹ ਕਹਿ ਕੇ ਘਰੋਂ ਗਿਆ ਸੀ ਕਿ ਉਹ ਨਵੀਂ ਈਕੋ ਕਾਰ ਲੈਣ ਜਾ ਰਿਹਾ ਹੈ, ਉਦੋਂ ਤੋਂ ਹੀ ਉਹ ਸ਼ੱਕੀ ਹਾਲਾਤਾਂ ’ਚ ਲਾਪਤਾ ਸੀ। ਪੁਲਿਸ ਨੇ ਗੁੰਮਸ਼ੁਦਗੀ ਦਾ ਕੇਸ ਦਰਜ ਕਰ ਲਿਆ ਸੀ। ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਸਰਪੰਚ ਮੁਕੇਸ਼ ਪਹਿਲਵਾਨ ਦੇ ਛੋਟੇ ਭਰਾ ਪ੍ਰਵੀਨ ਉਰਫ਼ ਪੰਨਾ ’ਤੇ ਵੀ ਸ਼ੱਕ ਪ੍ਰਗਟ ਕੀਤਾ ਸੀ ਕਿਉਂਕਿ ਪ੍ਰਵੀਨ ਅਤੇ ਰਵੀ ਦੀ ਪਤਨੀ ਦੇ ਨਾਜਾਇਜ਼ ਸਬੰਧਾਂ ਬਾਰੇ ਸਭ ਨੂੰ ਪਤਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here