ਮੁਕਤਸਰ ’ਚ ਨੌਜਵਾਨ ਦਾ ਕਤਲ, 30 ਲੱਖ ਨਾ ਮਿਲਣ ’ਤੇ ਮਾਰ ਕੇ ਸੁੱਟਿਆ

Phagwara News

(ਸੱਚ ਕਹੂੰ ਨਿਊਜ਼) ਲੁਧਿਆਣਾ । ਪੰਜਾਬ ਦੇ ਜ਼ਿਲ੍ਹਾ ਮੁਕਤਸਰ ਸਾਹਿਬ ’ਚ 20 ਸਾਲਾਂ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਨੌਜਵਾਨ 25 ਨਵੰਬਰ ਤੋਂ ਪਿੰਡ ਕੋਟ ਭਾਈ ਤੋਂ ਅਗਵਾ ਕੀਤਾ ਗਿਆ ਸੀ। ਅਗਵਾ ਕਰਨ ਵਾਲਿਆਂ ਨੇ ਨੌਜਵਾਨ ਦੇ ਘਰ ਫਿਰੌਤੀ ਦੇ ਕਈ ਪੱਤਰ ਵੀ ਸੁੱਟੇ ਸਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਲਗਾਤਾਰ ਨੌਜਵਾਨ ਨੂੰ ਲੱਭ ਰਹੀ ਸੀ ਕਿ ਅੱਜ ਸਵੇਰੇ ਨੌਜਵਾਨ ਦੀ ਲਾਸ਼ ਪੁਲਿਸ ਨੂੰ ਬਰਾਮਦ ਹੋ ਗਈ। ਮਰਨ ਵਾਲੇ ਦਾ ਨਾਂਅ ਹਰਮਨ ਹੈ। ਹਰਮਨ ਮਾਂ-ਪਿਓ ਦਾ ਇਕਲੌਤਾ ਬੇਟਾ ਸੀ।

30 ਲੱਖ ਦੀ ਮੰਗੀ ਸੀ ਫਿਰੌਤੀ

ਦੱਸਿਆ ਜਾ ਰਿਹਾ ਹੈ ਕਿ ਅਗਵਾ ਕਰਨ ਵਾਲਿਆਂ ਨੇ ਹਰਮਨ ਦੇ ਘਰ ਕਈ ਚਿੱਠੀਆਂ ਵੀ ਸੁੱਟਿਆਂ ਸਨ, ਜਿਸ ਵਿੱਚ ਉਨ੍ਹਾਂ ਹਰਮਨ ਨੂੰ ਛੱਡਣ ਲਈ 30 ਲੱਖ ਫਿਰੌਤੀ ਦੀ ਮੰਗ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਗਿਰੋਹ ਨੇ ਪਹਿਲਾਂ ਵੀ ਇੱਕ ਨੌਜਵਾਨ ਨੂੰ ਫਿਰੌਤੀ ਦੇ ਪੈਸੇ ਨਾ ਮਿਲਣ ’ਤੇ ਮਾਰ ਦਿੱਤਾ ਗਿਆ ਸੀ। ਲਾਸ਼ ਨੂੰ ਕਬਜੇ ’ਚ ਲੈ ਕੇ ਪੁਲਿਸ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ ’ਚ ਵੀ ਲਿਆ ਹੈ। ਇਸ ਵਾਰਦਾਤ ’ਚ ਪੰਜਾਬ ਅਤੇ ਰਾਜਸਥਾਨ ਦੇ ਗੈਂਗਸਟਰਾਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here