ਜਗਰਾਓਂ ਦੇ ਪਿੰਡ ’ਚ ਹੋਏ ਕਤਲ ਦੀ ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ

ਸੋਸ਼ਲ ਮੀਡੀਆ ’ਤੇ ਪਾਈ ਪੋਸਟ

ਜਗਰਾਓਂ। ਹਲਕਾ ਜਗਰਾਓਂ ਅਧੀਨ ਪੈਂਦੇ ਪਿੰਡ ਬਾਰਦਕੇ ਵਿਖੇ ਬੀਤੇ ਦਿਨ ਘਰ ’ਚ ਵੜ ਕੇ ਪਰਮਜੀਤ ਸਿੰਘ ਨਾਂਅ ਦੇ ਵਿਅਕਤੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ (Murder in Jagraon)। ਇਸ ਕਤਲਕਾਂਡ ਦੀ ਜ਼ਿੰਮੇਵਾਰੀ ਗੈਂਗਸਟਰ ਅਰਸ਼ ਡੱਲਾ ਵੱਲੋਂ ਲਈ ਗਈ ਹੈ। ਅਰਸ਼ ਡੱਲਾ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਹੈ ਕਿ ਪਿੰਡ ਬਾਰਦਕੇ ਵਿਖੇ ਜੋ ਕਤਲ ਹੋਇਆ ਹੈ, ਉਹ ਉਸ ਨੇ ਕਰਵਾਇਆ ਹੈ। ਸੋਸ਼ਲ ਮੀਡੀਆ ’ਤੇ ਇਹ ਪੋਸਟ ਜਸਪ੍ਰੀਤ ਸਿੰਘ ਦੇ ਅਕਾਊਂਟ ਤੋਂ ਪੋਸਟ ਕੀਤੀ ਗਈ ਹੈ।

ਇਹ ਪੋਸਟ ਗੈਂਗਸਟਰ ਜੈਪਾਲ ਜੱਸੀ ਅਤੇ ਦਵਿੰਦਰ ਬੰਬੀਹਾ ਗੈਂਗ ਨੂੰ ਟੈਗ ਕੀਤੀ ਗਈ ਹੈ। ਪੋਸਟ ’ਚ ਲਿਖਿਆ ਗਿਆ ਹੈ ਕਿ ਮੈਂ ਅਰਸ਼ ਡੱਲਾ, ਜਿਹੜਾ ਕਤਲ ਪਿੰਡ ਬਾਰਦਕੇ ਨੇੜੇ ਜਗਰਾਓਂ ’ਚ ਹੋਇਆ ਹੈ, ਉਹ ਮੈਂ ਕਰਵਾਇਆ ਹੈ। ਇਸ ਬੰਦੇ ਨੇ ਮੇਰੇ ਛੋਟੇ ਵੀਰ ਦਿਲਪ੍ਰੀਤ ਧਾਲੀਵਾਲ ਪਿੰਡ ਮਿੰਨਿਆਂ ਨੂੰ ਬਹੁਤ ਤੰਗ ਕੀਤਾ ਸੀ, ਜਿਸ ਕਰਕੇ ਉਹ ਬਹੁਤ ਦੁਖੀ ਹੋ ਕੇ ਖੁਦਕੁਸ਼ੀ ਕਰ ਗਿਆ ਸੀ। ਅੱਜ ਮੈਂ ਆਪਣੇ ਛੋਟੇ ਵੀਰ ਦੀ ਮੌਤ ਦਾ ਬਦਲਾ ਲੈ ਲਿਆ ਹੈ।

ਪੋਸਟ ’ਚ ਲਿਖਿਆ ਗਿਆ ਹੈ ਕਿ ਅਜੇ ਤਾਂ ਸ਼ੁਰੂਆਤ ਹੈ, ਜਿਸ ਕਿਸੇ ਨੂੰ ਵਹਿਮ ਹੈ, ਦੱਸ ਦਿਓ, ਕੱਢ ਦੇਵਾਂਗੇ। ਦੱਸਣਯੋਗ ਹੈ ਕਿ ਜਗਰਾਓਂ ਦੇ ਪਿੰਡ ਬਾਦਰਕੇ ਵਿਖੇ ਪਰਮਜੀਤ ਸਿੰਘ ਦਾ ਘਰ ’ਚ ਵੜ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਸਾਰੀ ਘਟਨਾ ਸੀਸੀਟੀ ਵੀ. ਕੈਮਰੇ ’ਚ ਕੈਦ ਹੋ ਗਈ। Murder in Jagraon

ਸ਼ੇਅਰ ਕੀਤੀ ਗਈ ਪੋਸਟ ਨਾਲ ਨੱਥੀ ਹੈ। ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ।

Murder in Jagraon

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ