ਸੰਗਰੂਰ ਪੁਲਿਸ ਵੱਲੋਂ ਅੰਨਾ ਕਤਲ ਕੇਸ 48 ਘੰਟਿਆਂ ਅੰਦਰ ਟਰੇਸ, 2 ਗ੍ਰਿਫ਼ਤਾਰ

Crime News
ਸੰਗਰੂਰ ਪੁਲਿਸ ਵੱਲੋਂ ਅੰਨਾ ਕਤਲ ਕੇਸ 48 ਘੰਟਿਆਂ ਅੰਦਰ ਟਰੇਸ, 2 ਗ੍ਰਿਫ਼ਤਾਰ

(ਗੁਰਪ੍ਰੀਤ ਸਿੰਘ) ਸੰਗਰੂਰ। ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਦਰ ਧੂਰੀ ਦੇ ਏਰੀਆ ਵਿੱਚ ਹੋਏ ਅੰਨੇ ਕਤਲ ਨੂੰ 48 ਘੰਟਿਆਂ ਅੰਦਰ ਟਰੇਸ ਕਰਕੇ 2 ਮੁਲਜ਼ਮਾਂ ਨੂੰ ਕਾਬੂ ਕਰਕੇ ਵਾਰਦਾਤ ਸਮੇਂ ਵਰਤੀ ਕੁਹਾੜੀ ਤੇ ਸਕੂਟਰੀ ਬ੍ਰਾਮਦ ਕਰਵਾਈ ਗਈ। Crime News

ਇਹ ਵੀ ਪੜ੍ਹੋ: ਰਾਹ ’ਚ ਘੇਰ ਕੇ 5 ਹਜ਼ਾਰ ਰੁਪਏ ਦੀ ਨਕਦੀ ਖੋਹੀ

ਇਸ ਸਬੰਧੀ ਸਰਤਾਜ ਸਿੰਘ ਚਾਹਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 27 ਜੂਨ 2024 ਨੂੰ ਬਲਦੇਵ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਭੜੀ ਮਾਨਸਾ ਥਾਣਾ ਅਮਰਗੜ੍ਹ (ਜ਼ਿਲ੍ਹਾ ਮਲੇਰਕੋਟਲਾ) ਨੇ ਪੁਲਿਸ ਪਾਸ ਇਤਲਾਹ ਦਿੱਤੀ ਕਿ ਉਸਦਾ ਭਰਾ ਗੁਰਜੰਟ ਸਿੰਘ ਉਰਫ ਟੀਟੀ, ਵੀ.ਕੇ ਐਗਰੋ ਇੰਡਸਟਰੀ ਫੈਕਟਰੀ ਮਾਨਵਾਲਾ ਵਿਖੇ ਬਤੌਰ ਡਰਾਇਵਰੀ/ਚੌਂਕੀਦਾਰ ਨੌਕਰੀ ਕਰਦਾ ਸੀ। 26/27 ਜੂਨ 2024 ਦੀ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਫੈਕਟਰੀ ਅੰਦਰ ਦਾਖਲ ਹੋ ਕੇ ਉਸਦੇ ਭਰਾ ਗੁਰਜੰਟ ਸਿੰਘ ਦੇ ਸੱਟਾਂ ਮਾਰ ਕੇ ਉਸਦਾ ਕਤਲ ਕਰ ਦਿੱਤਾ। ਪੁਲਿਸ ਵੱਲੋਂ ਬਲਦੇਵ ਸਿੰਘ ਦੇ ਬਿਆਨ ’ਤੇ ਆਈਪੀਸੀ ਧਾਰਾ 302 ਅਤੇ 34 ਤਹਿਤ ਥਾਣਾ ਸਦਰ ਧੂਰੀ ਵਿਖੇ ਅਣਪਛਾਤੇ ਵਿਅਕਤੀਆਂ ਵਿਰੁੱਧ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

ਮੁਕੱਦਮਾ ਨੂੰ ਟਰੇਸ ਕਰਨ ਲਈ ਪਲਵਿੰਦਰ ਸਿੰਘ ਚੀਮਾ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਅਗਵਾਈ ਹੇਠ ਤਲਵਿੰਦਰ ਸਿੰਘ ਗਿੱਲ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਧੂਰੀ ਦੀ ਨਿਗਰਾਨੀ ਹੇਠ ਇੰਸਪੈਕਟਰ ਜਗਦੀਪ ਸਿੰਘ ਮੁੱਖ ਅਫਸਰ ਥਾਣਾ ਸਦਰ ਧੂਰੀ ਅਤੇ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀ. ਆਈ. ਏ ਸੰਗਰੂਰ ਦੀਆਂ ਟੀਮਾਂ ਬਣਾ ਕੇ ਟੈਕਨੀਕਲ ਢੰਗ ਨਾਲ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। Crime News

ਵਾਰਦਾਤ ਸਮੇਂ ਵਰਤੀ ਕੁਹਾੜੀ ਅਤੇ ਸਕੂਟਰੀ ਵੀ ਕੀਤੀ ਬਰਾਮਦ / Crime News

ਐਸ.ਐਸ.ਪੀ. ਸੰਗਰੂਰ ਨੇ ਦੱਸਿਆ ਕਿ ਤਫਤੀਸ਼ ਦੌਰਾਨ ਮਿਤੀ 28 ਜੂਨ 2024 ਨੂੰ ਹੀ ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਨਿਰਮਲ ਸਿੰਘ ਅਤੇ ਹਰਵਿੰਦਰਪਾਲ ਸਿੰਘ ਉਰਫ ਪ੍ਰਿੰਸ ਪੁੱਤਰ ਗੁਰਦਰਸਨ ਸਿੰਘ ਵਾਸੀਆਨ ਸ਼ੇਰਪੁਰ ਸੋਢੀਆਂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਕਥਿਤ ਦੋਸੀਆਂ ਪਾਸੋਂ ਵਾਰਦਾਤ ਸਮੇਂ ਵਰਤੀ ਕੁਹਾੜੀ ਅਤੇ ਸਕੂਟਰੀ ਜੋ ਗੁਰਵਿੰਦਰ ਸਿੰਘ ਉਰਫ ਗਿੰਦਾ ਦੇ ਚਾਚੇ ਦੇ ਲੜਕੇ ਦੀ ਸੀ, ਜੋ ਉਹ ਮੰਗ ਕੇ ਲਿਆਏ ਸਨ ਬ੍ਰਾਮਦ ਕਰਵਾਈ ਗਈ। Crime News

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮਿਤੀ 29.06.2024 ਨੂੰ ਦੋਸੀਆਂ ਦੀ ਪੁੱਛ-ਗਿੱਛ ਦੌਰਾਨ ਉਨ੍ਹਾਂ ਦੀ ਨਿਸ਼ਾਨਦੇਹੀ ਪਰ ਚੋਰੀ ਸ਼ੁਦਾ ਸਕੂਟਰੀ ਜੂਪੀਟਰ ਨੰਬਰ ਪੀਬੀ-13 ਬੀਐਨ-0255 ਅਤੇ ਮੋਟਰਸਾਇਕਲ ਡਿਸਕਵਰ ਪੀਬੀ-13 ਏਏ 6119 ਬ੍ਰਾਮਦ ਕਰਵਾਕੇ ਮੁਕੱਦਮੇ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 457 ਤੇ 380 ਤਹਿਤ ਜੁਰਮ ਵਾਧਾ ਕੀਤਾ ਗਿਆ। ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਨੇ ਕਿਹਾ ਕਿ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਚੋਰੀ ਕਰਨ ਦੀ ਨੀਅਤ ਨਾਲ ਫੈਕਟਰੀ ਅੰਦਰ ਦਾਖਲ ਹੋਏ ਸਨ ਅਤੇ ਮਿ੍ਰਤਕ ਵੱਲੋਂ ਵਿਰੋਧ ਕਰਨ ਤੇ ਕਥਿਤ ਦੋਸ਼ੀਆਂ ਨੇ ਉਸਦਾ ਕਤਲ ਕਰ ਦਿੱਤਾ।