ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News ਪ੍ਰਵਾਸੀ ਹੀ ਨਿ...

    ਪ੍ਰਵਾਸੀ ਹੀ ਨਿਕਲਿਆ ਪ੍ਰਵਾਸੀ ਮਜ਼ਦੂਰ ਦਾ ‘ਕਾਤਲ’

    Murder Case
    ਕਤਲ ਦੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਪੀ ਸਿਟੀ ਸਰਫਰਾਜ ਆਲਮ।

    ਆਪਣੀ ਲੜਕੀ ਨਾਲ ਕੀਤੀ ਗਲਤ ਹਰਕਤ ਦਾ ਬਦਲਾ ਲੈਣ ਲਈ ਕੀਤਾ ‘ਕਤਲ’ | Murder Case

    ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਵੱਲੋਂ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆ ਇੱਕ ਪਰਵਾਸੀ ਮਜ਼ਦੂਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਪਰਵਾਸੀ ਮਜ਼ਦੂਰ ਵੱਲੋਂ ਪਰਵਾਸੀ ਵਿਅਕਤੀ ਦਾ ਹੀ ਕਤਲ ਕੀਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਸਿਟੀ ਸਰਫਰਾਜ ਆਲਮ ਨੇ ਦੱਸਿਆ ਕਿ ਪਿਛਲੇ ਦਿਨੀਂ ਗੁਰਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਬੋਲੜ ਕਲਾ ਵੱਲੋਂ ਇਤਲਾਹ ਦਿੱਤੀ ਸੀ ਕਿ ਉਸਦੇ ਖੇਤ ਵਿੱਚ ਇੱਕ ਵਿਅਕਤੀ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਹੈ, ਜਿਸਨੂੰ ਹਥਿਆਰਾਂ ਨਾਲ ਸੱਟਾ ਮਾਰਕੇ ਕਤਲ ਕੀਤਾ ਹੋਇਆ ਸੀ। ਇਹ ਲਾਸ਼ ਨਰੇਸ਼ ਸਾਹਨੀ ਪੁੱਤਰ ਅੰਡਰ ਸਾਹਨੀ ਵਾਸੀ ਪਿਤੋਜੀਆ ਜਿਲਾ ਮਜੱਫਰਪੁਰ ਬਿਹਾਰ ਦੀ ਸੀ।

    ਉਨ੍ਹਾਂ ਦੱਸਿਆ ਕਿ ਪੁਲਿਸ ਜਾਂਚ ਦੌਰਾਨ ਖੂਬਲਾਲ ਸਾਹਨੀ ਪੁੱਤਰ ਕੈਲਾਸ਼ ਸਾਹਨੀ ਵਾਸੀ ਕਮਲਪੁਰਾ ਬਿਹਾਰ ਨੂੰ ਗਿ੍ਰਫਤਾਰ ਕੀਤਾ ਗਿਆ। ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਖੂਬਲਾਲ ਸਾਹਨੀ ਉਕਤ ਦਾ ਕਰੀਬ ਇੱਕ ਮਹੀਨਾ ਪਹਿਲਾਂ ਆਪਣੇ ਪਰਿਵਾਰ ਨਾਲ ਲੜਾਈ ਝਗੜਾ ਹੋ ਗਿਆ ਸੀ ਜਿਸ ਕਾਰਨ ਖ਼ੂਬਲਾਲ ਸਾਹਨੀ ਦਾ ਪਰਿਵਾਰ ਨਰੇਸ਼ ਸਾਹਨੀ ਕੋਲ ਚਲੇ ਗਏ ਸੀ ਤੇ 2-3 ਦਿਨ ਉਥੇ ਹੀ ਰਹੇ ਸਨ। ਇਸ ਅਰਸੇ ਦੌਰਾਨ ਨਰੇਸ਼ ਸਾਹਨੀ ਨੇ ਖੂਬਲਾਲ ਸਾਹਨੀ ਦੀ ਲੜਕੀ ਅਮਿ੍ਰਤਾ ਨਾਲ ਅਸ਼ਲੀਲ ਹਰਕਤ ਕੀਤੀ ਸੀ ਤੇ ਇਸੇ ਗੱਲ ਦੀ ਖੂਬਲਾਲ ਸਾਹਨੀ ਮਨ ’ਚ ਰੰਜਿਸ ਰੱਖੀ ਬੈਠਾ ਸੀ। (Murder Case)

    ਇਹ ਵੀ ਪੜ੍ਹੋ : SL Vs AUS: ਆਸਟ੍ਰੇਲੀਆ ਨੇ ਸ਼੍ਰੀਲੰਕਾ ਨੂੰ 209 ਦੌੜਾਂ ‘ਤੇ ਕੀਤਾ ਆਲ ਆਊਟ

    ਇਸੇ ਰੰਜਿਸ ਕਾਰਨ ਨਰੇਸ਼ ਸਾਹਨੀ ਨਾਲ ਪਿਛਲੇ ਕੁੱਝ ਦਿਨਾਂ ਤੋਂ ਤਾਲਮੇਲ ਵਧਾਉਂਦਾ ਰਿਹਾ ਅਤੇ 13 ਅਕਤੂਬਰ ਦੀ ਸ਼ਾਮ ਨੂੰ ਖੂਬਲਾਲ ਸਾਹਨੀ ਨੇ ਰੋਟੀ-ਪਾਣੀ ਖਾਣ ਦੇ ਬਹਾਨੇ ਨਾਲ ਨਰੇਸ਼ ਸਾਹਨੀ ਨੂੰ ਸ਼ਰਾਬ ਦੇ ਠੇਕੇ ਤੇ ਪਿੰਡ ਬੋਲੜ ਵਿਖੇ ਨਸ਼ੇ ਦੀ ਹਾਲਾਤ ’ਚ ਆਪਣੀ ਮੋਟਰ ਤੇ ਲੈ ਗਿਆ ਅਤੇ ਖੂਬਲਾਲ ਸਾਹਨੀ ਨੇ ਜਾਣ-ਬੁਝਕੇ ਨਰੇਸ਼ ਸਾਹਨੀ ਨਾਲ ਆਪਣੀ ਲੜਕੀ ਅਮਿ੍ਰਤਾ ਨਾਲ ਛੇੜਛਾੜ ਕਰਨ ਬਾਰੇ ਪੁੱਛਿਆ ਜਿਸ ਕਾਰਨ ਦੋਵਾਂ ਦਾ ਆਪਸ ’ਚ ਤਕਰਾਰ ਹੋ ਗਿਆ। (Murder Case)

    ਇਸ ਦੌਰਾਨ ਤਹਿਸ਼ ’ਚ ਆ ਖੂਬਲਾਲ ਸਾਹਨੀ ਨੇ ਆਪਣੇ ਕੋਲ ਪਈ ਖਲਪਾੜ (ਲੱਕੜ) ਨਾਲ ਦੋ-ਤਿੰਨ ਵਾਰ ਨਰੇਸ਼ ਸਾਹਨੀ ਦੇ ਸਿਰ ਤੇ ਕੀਤੇ ਅਤੇ ਫਿਰ ਕੋਲ ਪਈ ਦਾਤੀ ਚੁੱਕ ਕੇ ਨਰੇਸ਼ ਸਾਹਨੀ ਤੇ ਵਾਰ ਕਰਕੇ ਉਸ ਨੂੰ ਜਾਨੋਂ ਮਾਰ ਦਿੱਤਾ ਤੇ ਫਿਰ ਇਸ ਕਤਲ ਨੂੰ ਲੁਕਾਉਣ ਲਈ ਖੂਬਲਾਲ ਸਾਹਨੀ ਨੇ ਨਰੇਸ਼ ਸਾਹਨੀ ਦੀ ਲਾਸ਼ ਨੂੰ ਮੋਢੇ ਚੁੱਕ ਕੇ ਪਿੰਡ ਲਲੀਨਾ ਰੋਡ ਤੇ ਸੜਕ ਕਿਨਾਰੇ ਰੱਖ ਦਿੱਤਾ ਤਾਂ ਜੋ ਵੇਖਣ ਨੂੰ ਇਹ ਘਟਨਾ ਮਹਿਜ ਇੱਕ ਰੋਡ ਐਕਸੀਡੈਂਟ ਲੱਗੇ। ਮੁਲਜ਼ਮ ਵੱਲੋਂ ਵਾਰਦਾਤ ਦੌਰਾਨ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਏ।

    LEAVE A REPLY

    Please enter your comment!
    Please enter your name here