ਸਾਡੇ ਨਾਲ ਸ਼ਾਮਲ

Follow us

18.7 C
Chandigarh
Tuesday, February 24, 2026
More
    Home Breaking News ਚੰਡੀਗੜ੍ਹ &#82...

    ਚੰਡੀਗੜ੍ਹ ‘ਚ ਦਿਨ-ਦਿਹਾੜੇ ਕੇਬਲ ਆਪ੍ਰੇਟਰ ਦਾ ਕਤਲ

    Murder, Cable operator, Chandigarh

    ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ

    ਚੰਡੀਗੜ੍ਹ (ਸੱਚ ਕਹੂੰ ਨਿਊਜ਼) | ਸੈਕਟਰ 45 ‘ਚ ਦਿਨ ਦਿਹਾੜੇ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਇੱਕ ਕੇਬਲ ਆਪ੍ਰੇਟਰ ਦਾ ਕਤਲ ਕਰ ਦਿੱਤਾ ਗਿਆ ਕੇਬਲ ਆਪ੍ਰੇਟਰ ਸੋਨੂੰ ਸ਼ਾਹ ਆਪਣੇ ਦੋ ਸਾਥੀਆਂ ਰੂਮੀ ਤੇ ਜੋਗਿੰਦਰ ਨਾਲ ਦਫਤਰ ‘ਚ ਬੈਠਾ ਸੀ ਕਿ ਇੰਨੇ ‘ਚ ਤਿੰਨ ਅਣਪਛਾਤੇ ਵਿਅਕਤੀਆਂ ਨੇ ਦਫਤਰ ‘ਚ ਵੜ੍ਹ ਕੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਕੇਬਰ ਆਪ੍ਰੇਟਰ ਸੋਨੂੰ ਸ਼ਾਹ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਸੋਨਮ ਦੇ ਸਾਥੀ ਰੋਮੀ ਤੇ ਜੋਗਿੰਦਰ ਹਸਪਤਾਲ ‘ਚ ਦਾਖ਼ਲ ਹਨ, ਜਿਨ੍ਹਾਂ ਦਾ ਇਲਾਜ਼ ਚਲ ਰਿਹਾ ਹੈ ਘਟਨਾ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨੇ ਫੇਸਬੁੱਕ ਪੋਸਟ ਪਾ ਕੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ Murder

    ਗੋਲ਼ੀਆਂ ਦੀ ਆਵਾਜ਼ ਨਾਲ ਇਲਾਕੇ ‘ਚ ਸਨਸਨੀ ਫੈਲ ਗਈ ਤੇ ਲੋਕ ਇੱਕਠੇ ਹੋ ਗਏ ਇਸ ਤੋਂ ਪਹਿਲਾਂ ਕਿ ਲੋਕ ਹਮਲਾਵਰਾਂ ਨੂੰ ਫੜ੍ਹ ਸਕਦੇ, ਤਿੰਨੇ ਹਮਲਾਵਰ ਭੱਜਣ ‘ਚ ਕਾਮਯਾਬ ਰਹੇ ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਕਰੀਬ 25-30 ਰੌਂਦ ਫਾਇਰ ਕੀਤੇ ਪੁਲਿਸ ਨੂੰ ਮੌਕੇ ਤੋਂ ਅੱਠ ਗੋਲੀਆਂ ਦੇ ਖੋਲ ਬਰਾਮਦ ਹੋਏ ਹਨ ਸੋਨੂੰ ਸ਼ਾਹ ਦੇ ਪਿਤਾ ਜੀਤਨ ਰਾਮ ਨੇ ਘਟਨਾ ਬਾਰੇ ਦੱਸਿਆ ਕਿ ਉਨ੍ਹਾਂ ਦਾ ਦਫਤਰ ਕੁਝ ਦੂਰੀ ‘ਤੇ ਸੀ ਅਤੇ ਗੋਲੀਆਂ ਦੀ ਆਵਾਜ਼ ਸੁਣ ਕੇ ਅਜਿਹਾ ਲੱਗ ਰਿਹਾ ਸੀ ਜਿਵੇਂ ਪਟਾਕੇ ਚੱਲ ਰਹੇ ਹਨ ਜੀਤਨ ਨੇ ਕਿਹਾ ਕਿ ਜਦੋਂ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਸੋਨੂੰ ਨੂੰ ਗੋਲੀ ਮਾਰਨ ਵਾਲੇ ਭੱਜ ਗਏ ਦੱਸ ਦਈਏ ਕਿ ਸੋਨੂੰ ਸ਼ਾਹ ‘ਤੇ ਕਈ ਅਪਰਾਧਿਕ ਮਾਮਲੇ ਦਰਜ ਹਨ, ਇਸ ਲਈ ਪੁਲਿਸ ਨੂੰ ਇਸ ‘ਚ ਗੈਂਗਵਾਰ ਦਾ ਸ਼ੱਕ ਹੈ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here