ਗੈਰ ਅਧਿਕਾਰਕ ਟੈਸਟ ਦੇ ਚੌਥੇ ਅਤੇ ਆਖ਼ਰੀ ਦਿਨ 253 ਦੌੜਾਂ ਦੀ ਸ਼ਰਮਨਾਕ ਹਾਰ ਦਾ ਸਾਹਮਣਾ | Sports News
ਵੋਰਸੇਸਟਰ (ਏਜੰਸੀ)। ਸਟਾਰ ਬੱਲੇਬਾਜ਼ਾਂ ਮੁਰਲੀ ਵਿਜੇ, ਕਪਤਾਨ ਕਰੁਣ ਨਾਇਰ ਅਤੇ ਅਜਿੰਕਾ ਰਹਾਣੇ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਭਾਰਤ ਏ ਨੂੰ ਇੰਗਲੈਂਡ ਲਾਇੰਜ਼ ਹੱਥੋਂ ਇੱਕੋ ਇੱਕ ਗੈਰ ਅਧਿਕਾਰਕ ਟੈਸਟ ਦੇ ਚੌਥੇ ਅਤੇ ਆਖ਼ਰੀ ਦਿਨ 253 ਦੌੜਾਂ ਦੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤ ਏ ਸਾਹਮਣੇ 421 ਦੌੜਾਂ ਦਾ ਟੀਚਾ ਸੀ ਪਰ ਟੀਮ 44 ਓਵਰਾਂ ‘ਚ ਹੀ 167 ਦੌੜਾਂ ‘ਤੇ ਸਿਮਟ ਗਈ ਅਤੇ ਥੋੜ੍ਹਾ ਜਿਹਾ ਵੀ ਸੰਘਰਸ਼ ਨਾ ਕਰ ਸਕੀ ਭਾਰਤੀ ਟੈਸਟ ਟੀਮ ‘ਚ ਸ਼ਾਮਲ ਵਿਜੇ, ਨਾਇਰ ਅਤੇ ਉਪ ਕਪਤਾਨ ਰਹਾਣੇ ਨੇ ਛੇਤੀ ਹੀ ਹਥਿਆਰ ਸੁੱਟ ਦਿੱਤੇ ਵਿਜੇ ਨੇ ਪਹਿਲੀ ਪਾਰੀ ‘ਚ 8 ਦੌੜਾਂ ਬਣਾਈਆਂ ਸਨ ਅਤੇ ਦੂਸਰੀ ਪਾਰੀ ‘ਚ ਉਸਦਾ ਖ਼ਾਤਾ ਵੀ ਨਹੀਂ ਖੁੱਲ੍ਹਾ ਨਾਇਰ ਨੇ ਪਹਿਲੀ ਪਾਰੀ ‘ਚ ਚਾਰ ਅਤੇ ਦੂਸਰੀ ਪਾਰੀ ‘ਚ 13 ਦੌੜਾਂ ਬਣਾਈਆਂ ਰਹਾਣੇ ਨੇ ਦੋਵਾਂ ਪਾਰੀਆਂ ‘ਚ ਇਹਨਾਂ ਦੋਵਾਂ ਬੱਲੇਬਾਜ਼ਾਂ ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਪਹਿਲੀ ਪਾਰੀ ‘ਚ 49 ਅਤੇ ਦੂਸਰੀ ਪਾਰੀ ‘ਚ 48 ਦੌੜਾਂ ਬਣਾਈਆਂ।
ਰਿਸ਼ਭ ਪੰਤ ਦੇ ਦੋਵੇਂ ਪਾਰੀਆਂ ਂਚ ਅਰਧ ਸੈਂਕੜੇ | Sports News
ਭਾਰਤੀ ਟੈਸਟ ਟੀਮ ‘ਚ ਸ਼ਾਮਲ ਕੀਤੇ ਗਏ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਇਹਨਾਂ ਸਟਾਰ ਬੱਲੇਬਾਜ਼ਾਂ ਦੇ ਮੁਕਾਬਲੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪੰਤ ਨੇ ਪਹਿਲੀ ਪਾਰੀ ‘ਚ 111 ਗੇਂਦਾਂ ‘ਚ ਛੇ ਚੌਕਿਆਂ ਅਤੇ ਇੱਕ ਛੱਕੇ ਦੀ ਮੱਦਦ ਨਾਲ 58 ਦੌੜਾਂ ਅਤੇ ਦੂਸਰੀ ਪਾਰੀ ‘ਚ 71 ਗੇਂਦਾਂ ‘ਚ ਸੱਤ ਚੌਕਿਆਂ ਅਤੇ ਦੋ ਛੱਕਿਆਂ ਦੇ ਸਹਾਰੇ 61 ਦੌੜਾਂ ਬਣਾਈਆਂ। ਭਾਰਤ ਨੇ ਤੀਸਰੇ ਦਿਨ ਦੇ 3 ਵਿਕਟਾਂ ‘ਤੇ 11 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ ਆਪਣੀ ਹਾਰ ਨੂੰ ਸਨਮਾਨਜਨਕ ਨਹੀਂ ਬਣਾ ਸਕੇ ਨਾਬਾਦ ਬੱਲੇਬਾਜ਼ ਸ਼ਾਹਬਾਜ਼ ਨਦੀਮ 10 ਦੌੜਾਂ ਬਣਾ ਕੇ ਚੌਥੇ ਬੱਲੇਬਾਜ਼ ਦੇ ਤੌਰ ‘ਤੇ 15 ਦੇ ਸਕੋਰ ‘ਤੇ ਪਰਤ ਗਿਆ।
ਜਦੋਂਕਿ ਕਪਤਾਨ ਨਾਇਰ 13 ਦੌੜਾਂ ਬਣਾ ਕੇ ਪੰਜਵੇਂ ਬੱਲੇਬਾਜ਼ ਦੇ ਤੌਰ ‘ਤੇ 54 ਦੇ ਸਕੋਰ ‘ਤੇ ਆਊਟ ਹੋਇਆ ਰਹਾਣੇ ਅਤੇ ਪੰਤ ਨੇ ਛੇਵੀਂ ਵਿਕਟ ਲਈ 54 ਦੌੜਾਂ ਦੀ ਭਾਈਵਾਲੀ ਕੀਤੀ ਇਸ ਭਾਈਵਾਲੀ ਨਾਲ ਲੱਗ ਰਿਹਾ ਸੀ ਕਿ ਭਾਰਤ ਮੁਕਾਬਲੇ ਨੂੰ ਲੰਮਾ ਖਿੱਚੇਗਾ ਪਰ ਰਹਾਣੇ ਆਪਣੇ ਅਰਧ ਸੈਂਕੜੇ ਤੋਂ ਦੋ ਦੌੜਾਂ ਪਹਿਲਾਂ ਆਊਟ ਹੋ ਗਏ ਪੰਤ ਟੀਮ ਦੇ 135 ਦੇ ਸਕੋਰ ‘ਤੇ ਆਊਟ ਹੋਏ ਜਯੰਤ ਯਾਦਵ ਨੇ 21 ਦੌੜਾਂ ਬਣਾਈਆਂ ਇੰਗਲੈਂਡ ਲਾਇੰਜ਼ ਵੱਲੋਂ ਜੇਮਸ ਪੋਰਟਰ, ਸੈਮ ਕਰੇਨ ਅਤੇ ਡੋਮਿਨਿਕ ਬੇਸ ਨੇ ਦੋ-2 ਵਿਕਟਾਂ ਲਈਆਂ।