ਮੁੰਬਈ ਇੰਡੀਅਨ ਮੂਹਰੇ ਹੁਣ ‘ਗੰਭੀਰ’ ਚੁਣੌਤੀ
ਮੁੰਬਈ, (ਏਜੰਸੀ) । ਆਈਪੀਐੱਲ-10 ਵਿੱਚ ਧਮਾਕੇਦਾਰ ਸ਼ੁਰੂਆਤ ਕਰਨ ਵਾਲੀ ਕੋਲਕਾਤਾ ਨਾਈਟਰਾਈਡਰਜ਼ ਆਪਣੀ ਜੇਤੂ ਲੈਅ ਨੂੰ ਬਰਕਰਾਰ ਰੱਖਣ ਦੇ ਇਰਾਦੇ ਨਾਲ ਅੱਜ ਇੱਥੇ ਵਾਨਖੇਡੇ ਸਟੇਡੀਅਮ ਵਿੱਚ ਖਰਾਬ ਸ਼ੁਰੂਆਤ ਕਰਕੇ ਦਬਾਅ ਵਿੱਚ ਵਿਖਾਈ ਦੇ ਰਹੀ ਮੇਜ਼ਬਾਨ ਮੁੰਬਈ ਇੰਡੀਅੰਜ਼ ਸਾਹਮਣੇ ਗੰਭੀਰ ਚੁਣੌਤੀ ਪੇਸ਼ ਕਰਨ ਉੱਤਰੇਗੀ।
ਮੁੰਬਈ ਦੀ ਟੀਮ ਆਪਣੇ ਪਹਿਲੇ ਮੁਕਾਬਲੇ ਵਿੱਚ ਰਾਇਜਿੰਗ ਪੂਨੇ ਸੁਪਰ ਜਾਇੰਟਸ ਤੋਂ ਸੱਤ ਵਿਕਟਾਂ ਨਾਲ ਮੈਚ ਹਾਰ ਗਈ ਸੀ ਤਾਂ ਉੱਥੇ ਸ਼ਾਹਰੁਖ ਖਾਨ ਦੀ ਕੋਲਕਾਤਾ ਨੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ ਗੁਜਰਾਤ ਲਾਇੰਸ ਨੂੰ ਉਸ ਦੇ ਹੀ ਘਰ ਵਿੱਚ 10 ਵਿਕਟਾਂ ਨਾਲ ਇੱਕ ਤਰਫ਼ਾ ਅੰਦਾਜ ਵਿੱਚ ਹਰਾ ਦਿੱਤਾ ਸੀ ਹਾਲਾਂਕਿ ਦੋਵੇਂ ਹੀ ਟੀਮਾਂ ਆਈਪੀਐੱਲ ਦਾ ਖਿਤਾਬ ਦੋ-ਦੋ ਵਾਰ ਆਪਣੇ ਨਾਂਅ ਕਰ ਚੁੱਕੀਆਂ ਹਨ ਤੇ ਉਨ੍ਹਾਂ ਕੋਲ ਦੇਸ ਤੇ ਵਿਦੇਸ਼ੀ ਖਿਡਾਰੀਆਂ ਦਾ ਜ਼ਬਰਦਸਤ ਲਾਈਨ ਅੱਪ ਹੈ ਪਰ ਫਿਲਹਾਲ ਚੰਗੀ ਸ਼ੁਰੂਆਤ ਨਾਲ ਗੌਤਮ ਗੰਭੀਰ ਦੀ ਕੇਕੇਆਰ ਦਾ ਹੌਂਸਲਾ ਕਾਫੀ ਵਧਿਆ ਹੋਇਆ ਹੈ ਤੇ ਉਥੇ ਰੋਹਿਤ ਸ਼ਰਮਾ ਦੀ ਮੁੰਬਈ ਪਹਿਲਾਂ ਹੀ ਮੈਚ ਹਾਰ ਕੇ ਦਬਾਅ ਵਿੱਚ ਹੈ ਤੇ ਆਪਣੇ ਘਰੇਲੂ ਮੈਦਾਨ ‘ਤੇ ਹਾਲਾਤਾਂ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕਰਦਿਆਂ ਜਿੱਤ ਦੀ ਪਟੜੀ ‘ਤੇ ਆਉਣਾ ਚਾਹੁੰਦੀ ਹੈ ਮੁੰਬਈ ਦੀ ਟੀਮ ਨੂੰ ਫਿਲਹਾਲ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵੇਂ ਹੀ ਵਿਭਾਗਾਂ ਵਿੱਚ ਸੁਧਾਰ ਦੀ ਲੋੜ ਹੈ ਉੱਥੇ ਖੁਦ ਕਪਤਾਨ ਰੋਹਿਤ ਸ਼ਰਮਾ ਦੀ ਫਾਰਮ ਵੀ ਕੁਝ ਖਾਸ ਨਹੀਂ ਚੱਲ ਰਹੀ ਹੈ ਜੋ ਚਿੰਤਾ ਦਾ ਵਿਸ਼ਾ ਹੈ।
ਰੋਹਿਤ ਕਾਫ਼ੀ ਸਮੇਂ ਤੋਂ ਮੈਦਾਨ ਤੋਂ ਬਾਹਰ ਰਹਿਣ ਤੋਂ ਬਾਅਦ ਵਾਪਸੀ ਕਰ ਰਹੇ ਹਨ ਤੇ ਇਹ ਉਨ੍ਹਾਂ ਦੀ ਖੇਡ ਵਿੱਚ ਵਿਖਾਈ ਦੇ ਰਿਹਾ ਹੈ ਜੋ ਪਿਛਲੇ ਮੈਚ ਵਿੱਚ ਸਿਰਫ਼ ਤਿੰਨ ਦੌੜਾਂ ਹੀ ਬਣਾ ਸਕੇ ਓਪਨਿੰਗ ਕ੍ਰਮ ਵਿੱਚ ਬੱਲੇਬਾਜ਼ਾਂ ਲਈ ਚੰਗੀ ਸ਼ੁਰੂਆਤ ਦਿਵਾਉਣਾ ਜ਼ਰੂਰੀ ਹੈ ਅਜਿਹੇ ਵਿੱਚ ਉਨ੍ਹਾਂ ਲਈ ਆਪਣੀ ਖੇਡ ਦੇ ਪੱਧਰ ਵਿੱਚ ਸੁਧਾਰ ਦੀ ਲੋੜ ਹੈ।
ਪਾਰਥਿਵ ਪਟੇਲ, ਜੋਸ ਬਟਲਰ, ਨੀਤਿਸ਼ ਰਾਣਾ, ਕੀਰੋਨ ਪੋਲਾਰਡ, ਅੰਬਾਤੀ ਰਾਇਡੂ ਟੀਮ ਦੇ ਅਹਿਮ ਬੱਲੇਬਾਜ਼ ਹਨ ਤਾਂ ਪਿਛਲੇ ਮੈਚ ਵਿੱਚ ਆਖਰੀ ਸਮੇਂ ਵਿੱਚ ਚਾਰ ਛੱਕਿਆਂ ਸਮੇਤ ਸਿਰਫ਼ 15 ਗੇਂਦਾਂ ਵਿੱਚ ਨਾਬਾਦ 35 ਦੌੜਾਂ ਦੀ ਪਾਰੀ ਖੇਡਣ ਵਾਲੇ ਸਟਾਰ ਆਲ ਰਾਊੁਂਡਰ ਹਾਰਦਿਕ ਪਾਂਡਿਆ ਦੀ ਮੌਜ਼ੂਦਗੀ ਵੀ ਟੀਮ ਲਈ ਅਹਿਮ ਹੈ ਹਾਲਾਂਕਿ ਉਸ ਨੂੰ ਸਭ ਤੋਂ ਜ਼ਿਆਦਾ ਆਪਣੇ ਗੇਂਦਬਾਜ਼ੀ ਕ੍ਰਮ ਵਿੱਚ ਸੁਧਾਰ ਕਰਨਾ ਹੋਵੇਗਾ ਕਿਉਂਕਿ ਪਿਛਲੇ ਮੈਚ ਵਿੱਚ ਉਸ ਦੇ ਬੱਲੇਬਾਜ਼ 184 ਦੇ ਸੰਤੋਸ਼ਜਨਕ ਸਕੋਰ ਦਾ ਵੀ ਬਚਾਅ ਨਹੀਂ ਕਰ ਸਕੇ ਸਨ ਹਾਲਾਂਕਿ ਦੋ ਵਾਰ ਦੀ ਚੈਂਪੀਅਨ ਮੁੰਬਈ ਕੋਲ ਟਿਮ ਸਾਉੂਥੀ, ਪਾਂਡਿਆ, ਮਿਸ਼ੇਲ ਮੈਕਲੇਗਨ ਤੇ ਜਸਪ੍ਰੀਤ ਬੁਮਰਾਹ ਵਰਗੇ ਪ੍ਰਤਿਭਾਸ਼ਾਲੀ ਗੇਂਦਬਾਜ ਹਨ ਤੇ ਪਿਛਲੇ ਸੈਸ਼ਨਾਂ ਦੀ ਤਰ੍ਹਾਂ ਹੀ ਖਰਾਬ ਸ਼ੁਰੂਆਤ ਦੇ ਬਾਵਜੂਦ ਮੁੰਬਈ ਆਖਰੀ ਸਮੇਂ ਵਿੱਚ ਜਿਸ ਤਰ੍ਹਾਂ ਨਾਲ ਆਪਣੇ ਖੇਡ ਦੇ ਪੱਧਰ ਨੂੰ ਚੁੱਕ ਲੈਂਦੀ ਹੈ ਉਸ ਨਾਲ ਉਸ ਨੂੰ ਕਲਕੱਤਾ ਦੇ ਸਾਹਮਣੇ ਘੱਟ ਨਹੀਂ ਸਮਝਿਆ ਜਾ ਸਕਦਾ ਹੈ।
ਜਿੱਤ ਦੇ ਇਰਾਦੇ ਨਾਲ ਉੱਤਰੇਗੀ ਗੁਜਰਾਤ ਦੀ ਟੀਮ
ਇੰਡੀਅਨ ਪ੍ਰੀਮੀਅਰ ਲੀਗ ਵਿੱਚ ਆਪਣਾ ਪਹਿਲਾ ਹੀ ਮੁਕਾਬਲਾ ਇੱਕ ਤਰਫ਼ਾ ਅੰਦਾਜ ਵਿੱਚ 10 ਵਿਕਟਾਂ ਨਾਲ ਗਵਾਉਣ ਤੋਂ ਬਾਅਦ ਗੁਜਰਾਤ ਲਾਇੰਸ ਕਾਫ਼ੀ ਦਬਾਅ ਵਿੱਚ ਆ ਚੁੱਕੀ ਹੈ ਤੇ ਐਤਵਾਰ ਨੂੰ ਆਪਣੇ ਅਗਲੇ ਮੁਕਾਬਲੇ ਵਿੱਚ ਮੇਜ਼ਬਾਨ ਤੇ ਬੀਤੇ ਚੈਂਪੀਅਨ ਸਨਰਾਈਜਰਜ਼ ਹੈਦਰਾਬਾਦ ਦੇ ਖਿਲਾਫ਼ ਵਾਪਸੀ ਦਾ ਯਤਨ ਕਰੇਗੀ।
ਬੀਤੇ ਚੈਂਪੀਅਨ ਹੈਦਰਾਬਾਦ ਨੇ ਰਾਇਲ ਚੈਲੰਰਜ਼ਰਜ ਬੰਗਲੌਰ ਤੋਂ ਲੀਗ ਦੇ 10ਵੇਂ ਸੈਸ਼ਨ ਦਾ ਉਦਘਾਟਨੀ ਮੈਚ 35 ਦੌੜਾਂ ਨਾਲ ਜਿੱÎਤਿਆ ਸੀ ਡੇਵਿਡ ਵਾਰਨਰ ਦੀ ਕਪਤਾਨੀ ਵਾਲੀ ਹੈਦਰਾਬਾਦ ਦੀ ਟੀਮ ਇਹ ਮੈਚ ਵੀ ਆਪਣੇ ਘਰੇਲੂ ਮੈਦਾਨ ਵਿੱਚ ਖੇਡਣ ਉੱਤਰੇਗੀ ਤੇ ਉਸ ਦੀ ਪੂਰੀ ਕੋਸ਼ਿਸ਼ ਲੈਅ ਨੂੰ ਕਾਇਮ ਰੱਖਣ ਦੀ ਰਹੇਗੀ ਫਿਲਹਾਲ ਹੈਦਰਾਬਾਦ ਹਰ ਲਿਹਾਜ਼ ਨਾਲ ਗੁਜਰਾਤ ਦੇ ਲਾਇੰਸ ਨੂੰ ਪਾਣੀ ਪਿਆਉਣ ਦੀ ਸਥਿਤੀ ਵਿੱਚ ਵਿਖਾਈ ਦੇ ਰਹੀ ਹੈ ਟੀਮ ਕੋਲ ਅਸਟਰੇਲੀਆ ਦੇ ਧਾਕੜ ਬੱਲੇਬਾਜ਼ ਵਾਰਨਰ ਤੋਂ ਇਲਾਵਾ ਬੱਲੇਬਾਜ਼ੀ ਕ੍ਰਮ ਵਿੱਚ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸਿਖਰ ਧਵਨ ਤੇ ਕਮਾਲ ਦੀ ਫਾਰਮ ਵਿੱਚ ਖੇਡ ਰਹੇ ਆਲ ਰਾਊੁਂਡਰ ਯੁਵਰਾਜ ਸਿੰਘ ਤੇ ਮੋਈਸਿਸ ਹੈਨਰਿਕਸ ਵਰਗੇ ਖਿਡਾਰੀ ਹਨ।
ਇਹ ਵੀ ਪੜ੍ਹੌ : ਕਿਵੇਂ ਹੁੰਦੀ ਹੈ ਕਿਸਾਨਾਂ ਦੀ ਮੰਡੀਆਂ ’ਚ ਲੁੱਟ
ਇਸ ਫਾਰਮੈਟ ਵਿੱਚ ਕਮਾਲ ਦੇ ਖਿਡਾਰੀ ਯੁਵੀ ਆਪਣੀ ਸ਼ਾਨਦਾਰ ਫਾਰਮ ਵਿੱਚ ਵਿਖਾਈ ਦੇ ਰਹੇ ਹਨ ਤੇ ਬੰਗਲੌਰ ਦੇ ਖਿਲਾਫ਼ ਉਨ੍ਹਾਂ ਨੇ ਸਿਰਫ਼ 27 ਗੇਂਦਾਂ ਵਿੱਚ ਹੀ 62 ਦੌੜਾਂ ਦੀ ਧੂੰਆਧਾਰ ਪਾਰੀ ਖੇਡੀ ਸੀ ਜੋ ਆਈਪੀਐੱਲ ਵਿੱਚ ਯੁਵਰਾਜ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਵੀ ਰਿਹਾ ਹੈਦਰਾਬਾਦ ਨੂੰ ਮਨੋਵਿਗਿਆਨਕ ਰੂਪ ਤੋਂ ਵੀ ਗੁਜਰਾਤ ਖਿਲਾਫ਼ ਇਸ ਮੈਚ ਵਿੱਚ ਫਾਇਦਾ ਮਿਲ ਸਕਦਾ ਹੈ ਮੇਜ਼ਬਾਨ ਟੀਮ ਨੇ ਪਿਛਲੇ ਮੈਚ ਵਿੱਚ 200 ਤੋਂ ਜ਼ਿਆਦਾ ਦਾ ਸਕੋਰ ਬÎਣਾਇਆ ਸੀ ਤੇ ਉਸ ਦੇ ਗੇਂਦਬਾਜਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਨਾਲ ਇਸ ਸਕੋਰ ਦਾ ਬਚਾਅ ਕੀਤਾ ਤੇ ਵਿਰੋਧੀ ਟੀਮ ਦੇ ਬੱਲੇਬਾਜਾਂ ਨੂੰ ਵੱਡੇ ਸਕੋਰ ਤੋਂ ਰੋਕੀ ਰੱਖਿਆ ਬੀਤੇ ਚੈਂਪੀਅਨ ਟੀਮ ਕੋਲ ਤਜ਼ਰਬੇਕਾਰ ਤੇਜ਼ ਗੇਂਦਬਾਜ ਅਸ਼ੀਸ਼ ਨਹਿਰਾ ਤੇ ਨੌਜਵਾਨ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਹਨ ਤੇ ਪਹਿਲੀ ਵਾਰ ਆਈਪੀਐੱਲ ਵਿੱਚ ਖੇਡ ਰਹੇ ਅਫ਼ਗਾਨਿਸਤਾਨ ਦੇ ਸਪਿੱਨਰ ਰਾਸ਼ਿਦ ਖਾਨ ਵੀ ਹਨ ਪਿਛਲੇ ਮੈਚ ਵਿੱਚ ਤਿੰਨੇ ਹੀ ਗੇਂਦਬਾਜਾਂ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ ਸਨ।
37 ਸਾਲਾਂ ਦੇ ਨਹਿਰਾ ਵਰਗੇ ਖਿਡਾਰੀ ਦੀ ਮੌਜ਼ੁਦਗੀ ਟੀਮ ਦੀ ਨਾ ਸਿਰਫ਼ ਗੇਂਦਬਾਜੀ ਕ੍ਰਮ ਨੂੰ ਮਜ਼ਬੂਤੀ ਦਿੰਦੀ ਹੈ ਸਗੋਂ ਉਹ ਟੀਮ ਵਿੱਚ ਹੁਣ ਇੱਕ ਮੈਂਟਰ ਦੀ ਤਰ੍ਹਾਂ ਵੀ ਹਨ ਜੋ ਬਾਕੀ ਖਿਡਾਰੀਆਂ ਦਾ ਮਾਰਗ ਦਰਸ਼ਨ ਕਰਦੇ ਹਨ, ਉੱਥੇ ਦੂਜੇ ਪਾਸੇ ਕੇਕੇਆਰ ਦੇ ਖਿਲਾਫ਼ ਗੁਜਰਾਤ ਨੇ ਜਿਸ ਤਰ੍ਹਾਂ 183 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਤੋਂ ਬਾਅਦ ਵੀ ਮੈਚ ਗਵਾ ਦਿੱਤਾ ਉਸ ਤੋਂ ਸਾਫ਼ ਹੈ ਕਿ ਉਸ ਦਾ ਗੇਂਦਬਾਜੀ ਕ੍ਰਮ ਕਿੰਨਾ ਕਮਜੋਰ ਹੈ ਗੁਜਰਾਤ ਲਈ ਆਪਣੀਆਂ ਪਿਛਲੀਆਂ ਗਲਤੀਆਂ ਵਿੱਚ ਸੁਧਾਰ ਦੀ ਕਾਫ਼ੀ ਲੋੜ ਹੈ ਜਿਸ ਵਿੱਚ ਉਸ ਦੇ ਗੇਂਦਬਾਜਾਂ ਲਈ ਮੁੱਖ ਤੌਰ ‘ਤੇ ਖੇਡ ਦੇ ਪੱਧਰ ਨੂੰ ਸੁਧਾਰਨਾ ਹੋਵੇਗਾ।