ਲੋਕ ਬੋਲੇ, ਅਜਿਹਾ ਲੱਗਿਆ ਜਿਵੇਂ ਧਮਾਕਾ ਹੋਇਆ | Building Collapses Chandigarh
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Building Collapses Chandigarh: ਚੰਡੀਗੜ੍ਹ ਦੇ ਸੈਕਟਰ 17 ’ਚ ਸੋਮਵਾਰ ਸਵੇਰੇ 7 ਵਜੇ ਇੱਕ ਬਹੁਮੰਜ਼ਿਲਾ ਇਮਾਰਤ ਡਿੱਗ ਗਈ। ਇਹ ਇਮਾਰਤ ਕਾਫੀ ਸਮੇਂ ਤੋਂ ਖਾਲੀ ਪਈ ਸੀ। ਹਾਲਾਂਕਿ ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪ੍ਰਸ਼ਾਸਨਿਕ ਅਧਿਕਾਰੀ ਖੁਦ ਮੌਕੇ ’ਤੇ ਮੌਜੂਦ ਹਨ। ਡੀਸੀ ਦਫਤਰ ਤੇ ਮਸ਼ਹੂਰ ਸ਼ੋਅਰੂਮ ਨੇੜੇ ਸਥਿਤ ਹਨ। ਜਾਣਕਾਰੀ ਅਨੁਸਾਰ ਇਹ ਇਮਾਰਤ 1970 ਦੇ ਆਸ-ਪਾਸ ਬਣੀ ਸੀ। ਇਹ ਇਮਾਰਤ ਸ਼ਹਿਰ ਦੇ ਪ੍ਰ੍ਰਮੁੱਖ ਸਥਾਨ ’ਤੇ ਸਥਿਤ ਹੈ। ਲੋਕਾਂ ਮੁਤਾਬਕ ਇਹ ਇਮਾਰਤ 5 ਮੰਜ਼ਿਲਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਇਹ ਇਮਾਰਤ ਡਿੱਗੀ ਤਾਂ ਅਜਿਹਾ ਲੱਗ ਰਿਹਾ ਸੀ ਜਿਵੇਂ ਕੋਈ ਧਮਾਕਾ ਹੋਇਆ ਹੋਵੇ। ਕੁਝ ਸਮੇਂ ਲਈ ਦਹਿਸ਼ਤ ਫੈਲ ਗਈ।
ਇਹ ਖਬਰ ਵੀ ਪੜ੍ਹੋ : NIA Raids: ਐੱਨਆਈਏ ਦੀ ਨਕਸਲੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ, ਇਤਰਾਜ਼ਯੋਗ ਸਮੱਗਰੀ ਬਰਾਮਦ
ਪ੍ਰਸ਼ਾਸਨ ਨੇ ਸੀਲ ਕਰਵਾ ਦਿੱਤੀ ਸੀ ਇਮਾਰਤ | Building Collapses Chandigarh
ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਮਾਰਤ ’ਚ ਕਰੀਬ 2 ਮਹੀਨਿਆਂ ਤੋਂ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਸ ਕਾਰਨ ਇਮਾਰਤ ’ਚ ਤਰੇੜਾਂ ਆ ਗਈਆਂ। ਮਾਮਲਾ ਪ੍ਰਸ਼ਾਸਨ ਦੇ ਧਿਆਨ ’ਚ ਆਉਂਦੇ ਹੀ 27 ਦਸੰਬਰ ਨੂੰ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ।
ਲੋਕਾਂ ਬੋਲੇ, ਠੇਕੇਦਾਰ ਸੀਲ ਕਰਕੇ ਫਰਾਰ ਹੋ ਗਿਆ ਸੀ
ਚਸ਼ਮਦੀਦਾਂ ਅਨੁਸਾਰ ਇਮਾਰਤ ’ਤੇ ਕੰਮ ਕਰ ਰਿਹਾ ਠੇਕੇਦਾਰ ਸੀਲਿੰਗ ਦੀ ਕਾਰਵਾਈ ਤੋਂ ਬਾਅਦ ਫਰਾਰ ਹੋ ਗਿਆ ਸੀ। ਨਾਲ ਲੱਗਦੀ ਇਮਾਰਤ ਦੇ ਮਾਲਕਾਂ ਦਾ ਕਹਿਣਾ ਹੈ ਕਿ ਮੁਰੰਮਤ ਦੌਰਾਨ ਉਚਿਤ ਕਦਮ ਨਹੀਂ ਚੁੱਕੇ ਗਏ। ਇਸ ਕਾਰਨ ਉਨ੍ਹਾਂ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਾ ਹੈ। Building Collapses Chandigarh
ਇਮਾਰਤ ਪਹਿਲਾਂ ਹੀ ਅਸੁਰੱਖਿਅਤ ਐਲਾਨ ਦਿੱਤੀ ਗਈ ਸੀ
ਮੌਕੇ ’ਤੇ ਪਹੁੰਚੇ ਸੈਕਟਰ-17 ਚੰਡੀਗੜ੍ਹ ਥਾਣੇ ਦੇ ਐਸਐਚਓ ਰੋਹਿਤ ਨੇ ਦੱਸਿਆ ਕਿ ਇਮਾਰਤ 7.15 ਵਜੇ ਡਿੱਗੀ। ਇਮਾਰਤ ਦੇ ਮਾਲਕ ਨੇ ਕਿਰਾਏ ’ਤੇ ਦਿੱਤੀ ਸੀ। ਕਿਰਾਏਦਾਰ ਵੱਲੋਂ ਇਸ ਦੀ ਮੁਰੰਮਤ ਦਾ ਕੰਮ ਕਰਵਾਇਆ ਜਾ ਰਿਹਾ ਸੀ। ਇਮਾਰਤ ਨੂੰ ਅਸੁਰੱਖਿਅਤ ਘੋਸ਼ਿਤ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਠੇਕੇਦਾਰ ਜਾਂ ਕਿਸੇ ਹੋਰ ਖਿਲਾਫ਼ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।