ਪੀੜ੍ਹਤ ਕਿਸਾਨਾਂ ਨੇ ਐੱਸਐੱਸਪੀ ਫਿਰੋਜ਼ਪੁਰ ਨੂੰ ਦਿੱਤੀ ਦਰਖਾਸਤ | Fake Agriculture Limits Scam
Fake Agriculture Limits Scam: (ਜਗਦੀਪ ਸਿੰਘ) ਫਿਰੋਜ਼ਪੁਰ। ਖੇਤੀਬਾੜੀ ਜ਼ਮੀਨਾਂ ’ਤੇ ਲਿਮਿਟਾਂ ਜ਼ਰੀਏ ਫਿਰੋਜ਼ਪੁਰ ਦੇ ਇੱਕ ਪ੍ਰਾਈਵੇਟ ਬੈਂਕ ਦੇ ਮੁਲਾਜ਼ਮ ਵੱਲੋਂ ਕਿਸਾਨਾਂ ਨਾਲ ਕਥਿਤ ਤੌਰ ’ਤੇ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਕਰਨ ਦਾ ਮਾਮਲਾ ਉਜਾਗਰ ਹੋਇਆ ਹੈ, ਇਹ ਘਪਲਾ 8-9 ਕਰੋੜ ਤੋਂ ਵੱਧ ਦੀ ਰਕਮ ਦਾ ਦੱਸਿਆ ਜਾ ਰਿਹਾ ਹੈ, ਉੱਥੇ ਘਪਲੇਬਾਜ਼ੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਬੈਂਕ ਮੁਲਾਜ਼ਮ ਫਰਾਰ ਦੱਸਿਆ ਜਾ ਰਿਹਾ ਹੈ।
ਇਸ ਘਪਲੇਬਾਜ਼ੀ ਵਿੱਚ ਕਿਸਾਨਾਂ ਵੱਲੋਂ ਹੋਰ ਬੈਂਕ ਮੁਲਾਜ਼ਮਾਂ ਦੀ ਮਿਲੀਭੁਗਤ ਦਾ ਦੋਸ਼ ਲਾਉਂਦੇ ਇਸ ਮਾਮਲੇ ਦੀ ਜਾਂਚ ਲਈ ਐੱਸਐੱਸਪੀ ਫਿਰੋਜ਼ਪੁਰ ਨੂੰ ਦਰਸਾਖਤਾਂ ਦੇ ਕੇ ਇਨਸਾਫ਼ ਦੀ ਮੰਗ ਕੀਤੀ ਗਈ। ਪੀੜਤ ਕਿਸਾਨ ਰਣਜੀਤ ਸਿੰਘ, ਪ੍ਰਭਜੀਤ ਸਿੰਘ, ਪ੍ਰਦੀਪ ਸਿੰਘ, ਜਤਿੰਦਰ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਪ੍ਰਾਈਵੇਟ ਬੈਂਕ ਦੇ ਮੁਲਾਜ਼ਮ ਜਗਦੀਪ ਸਿੰਘ ਵੱਲੋਂ ਉਹਨਾਂ ਨੂੰ ਘੱਟ ਵਿਆਜ਼ ਅਤੇ ਵੱਡੀਆਂ ਲਿਮਟਾਂ ਬਣਾਉਣ ਦਾ ਝਾਂਸਾ ਦਿੱਤਾ ਸੀ, ਜਿਸ ਨੇ ਸਾਡੇ ਘਰਾਂ ਵਿੱਚ ਆ ਕੇ ਆਪਣੇ ਫਾਰਮਾਂ ’ਤੇ ਦਸਤਖਤ ਤਾਂ ਕਰਵਾ ਲਏ ਪਰ ਲਿਮਿਟ ਬਣਵਾਉਣ ਦੇ ਲਾਰੇ ਲਾਉਂਦਾ ਰਿਹਾ। ਕਈ ਲਾਰਿਆਂ ਤੋਂ ਬਾਅਦ ਸਾਰੇ ਪੀੜਤਾਂ ਨੂੰ ਬਣਵਾਈ ਲਿਮਿਟ ਨਾਲੋਂ ਬਹੁਤ ਘੱਟ ਪੈਸੇ ਵੀ ਦਿੱਤੇ।
ਇਹ ਵੀ ਪੜ੍ਹੋ: Land Pooling Policy: ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦੀ ਆਲ ਪਾਰਟੀ ਮੀਟਿੰਗ ਵੱਲੋਂ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖ…
ਹੋਰ ਪੈਸੇ ਨਾ ਮਿਲਣ ’ਤੇ ਲਿਮਿਟ ਸਬੰਧੀ ਬੈਂਕ ਦੇ ਹੋਰ ਮੁਲਾਜ਼ਮਾਂ ਨੂੰ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਮੁਲਾਜ਼ਮ ਜਗਦੀਪ ਸਿੰਘ ਨੇ ਲੋਕਾਂ ਦੀਆਂ ਜਾਅਲੀ ਲਿਮਿਟਾਂ ਬਣਾ ਕੇ ਪੈਸੇ ਲੈ ਕੇ ਭੱਜ ਗਿਆ ਹੈ ਤਾਂ ਹੋਰ ਕਿਸਾਨਾਂ ਨੇ ਵੀ ਜਦੋਂ ਆ ਕੇ ਦੇਖਿਆ ਕਿ ਪਤਾ ਚੱਲਿਆ ਕਿ ਉਹਨਾਂ ਦੀਆਂ ਲਿਮਟਾਂ ਤਾਂ ਬਹੁਤ ਸਮਾਂ ਪਹਿਲਾ ਦੀਆਂ ਬਣਾ ਦਿੱਤੀਆਂ ਗਈਆਂ ਸੀ ਅਤੇ ਜਿੰਨੇ ਲਿਮਟ ਵਿੱਚੋਂ ਪੈਸੇ ਦਿੱਤੇ ਗਏ ਸਨ ਉਸ ਰਕਮ ਤੋਂ 2-3 ਗੁਣਾ ਵੱਧ ਰਕਮ ਦੀਆਂ ਲਿਮਟਾਂ ਬਣੀਆਂ ਹੋਈਆਂ ਸਨ, ਜਿਹਨਾਂ ਦੇ ਚੈੱਕਾਂ ‘ਤੇ ਖੁਦ ਦਸਤਖ਼ਤ ਕਰਕੇ ਅੱਗੇ ਹੋਰ ਖਾਤਿਆਂ ਵਿੱਚ ਕਰੋੜਾਂ ਰੁਪਏ ਟਰਾਸਫਰ ਕਰਕੇ ਕਰੀਬ 25-30 ਕਿਸਾਨਾਂ ਨਾਲ ਧੋਖਾਧੜੀ ਕੀਤੀ ਗਈ ਹੈ।
ਪੀੜਤਾਂ ਨੇ ਦੋਸ਼ ਲਗਾਇਆ ਕਿ ਇਸ ਘਪਲੇਬਾਜ਼ੀ ਵਿੱਚ ਬੈਂਕ ਦੀ ਹੋਰ ਮੁਲਾਜ਼ਮਾਂ ਦੀ ਮਿਲੀਭੁਗਤ ਹੈ ਕਿਉਂਕਿ ਇੱਕ ਮੁਲਾਜ਼ਮ ਦੇ ਦਸਤਖਤਾਂ ਨਾਲ ਪੈਸੇ ਦਾ ਲੇਣ-ਦੇਣ ਨਹੀਂ ਹੁੰਦਾ, ਜਿਸ ਦੀ ਜਾਂਚ ਲਈ ਐੱਸਐੱਸਪੀ ਫਿਰੋਜ਼ਪੁਰ ਨੂੰ ਦਰਖਾਸਤ ਦਿੱਤੀਆਂ ਗਈਆਂ ਹਨ, ਜਿਸ ਸਬੰਧੀ ਉਹਨਾਂ ਨੇ ਜਲਦ ਜਾਂਚ ਮੁਕੰਮਲ ਕਰਕੇ ਇਨਸਾਫ ਦਿਵਾਉਣ ਦਾ ਭਰੋਸਾ ਦਵਾਇਆ ਹੈ। ਇਸ ਮਾਮਲੇ ਸਬੰਧੀ ਜਦੋਂ ਬੈਂਕ ਮੈਨੇਜਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਕੋਲ ਅੱਜ ਹੀ ਇਹ ਮਾਮਲਾ ਸਾਹਮਣੇ ਆਇਆ ਹੈ, ਕਿਸਾਨਾਂ ਵੱਲੋਂ ਦਰਖਾਸਤਾਂ ਦਿੱਤੀਆਂ ਗਈਆਂ, ਜਿਹਨਾਂ ’ਤੇ ਜਾਂਚ ਲਈ ਉੱਪਰ ਭੇਜ ਦਿੱਤੀਆਂ ਗਈਆਂ ਹਨ, ਕੁੱਲ਼ ਕਿੰਨੀ ਰਕਮ ਦਾ ਮਾਮਲਾ ਹੈ, ਇਹ ਜਾਂਚ ਉਪਰੰਤ ਸਾਹਮਣੇ ਆ ਸਕੇਗਾ, ਫਿਲਹਾਲ ਮੁਲਾਜ਼ਮ ਜਗਦੀਪ ਸਿੰਘ ਪਿਛਲੇ 3-4 ਦਿਨਾਂ ਤੋਂ ਫਰਾਰ ਹੈ। Fake Agriculture Limits Scam