ਮੁਕੇਸ਼ ਅੰਬਾਨੀ ਨੂੰ ਫਿਰ ਮਿਲੀ ਧਮਕੀ, ਮੇਲ ਭੇਜ ਕੇ ਮੰਗੇ 20 ਕਰੋੜ, ਜਾਣੋ ਮਾਮਲਾ

Mukesh Ambani

ਮੁੰਬਈ। ਬਿਜ਼ਨਸਮੈਨ ਮੁਕੇਸ਼ ਅੰਬਾਨੀ (Mukesh Ambani) ਨੂੰ ਫਿਰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਅਣਪਛਾਤੇ ਵਿਅਕਤੀ ਨੇ ਉਨ੍ਹਾਂ ਨੂੰ ਇੱਕ ਈਮੇਲ ਭੇਜ ਕੇ 20 ਕਰੋੜ ਰੁਪਏ ਦੀ ਮੰਗ ਕੀਤੀ ਹੈ। ਕਿਹਾ ਕਿ ਦੇਸ਼ ਦੇ ਬੈਸਟ ਸ਼ੂਟਰਾਂ ਤੋਂ ਉਨ੍ਹਾਂ ਨੂੰ ਮਰਵਾ ਦੇਣਗੇ। ਸੂਤਰਾਂ ਮੁਤਾਬਿਕ ਅੰਬਾਨੀ ਨੂੰ ਇਹ ਧਮਕੀ ਵੀਰਵਾਰ (27 ਅਕਤੂਬਰ) ਸ਼ਾਮ ਨੂੰ ਮਿਲੀ।

ਈਮਲੇ ’ਚ ਲਿਖਿਆ ਸੀ ਕਿ ਜੇਕਰ ਤਸੀਂ 20 ਕਰੋੜ ਨਹੀਂ ਦਿੰਦੇ ਤਾਂ ਅਸੀਂ ਤੁਹਾਨੂੰ ਮਰਵਾ ਦਿਆਂਗੇ। ਸਾਡੇ ਕੋਲ ਭਾਰਤ ਵਿੱਚ ਬਹੁਤ ਤਾਕਤਵਰ ਤੇ ਮਾਹਿਰ ਸ਼ੂਟਰ ਹਨ। ਇਸ ਈਮੇਲ ਮਿਲਣ ਤੋਂ ਬਾਅਦ ਮੁਕੇਸ਼ ਅੰਬਾਨੀ ਦੇ ਸਕਿਊਰਿਟੀ ਇੰਚਾਰਜ਼ ਦੀ ਸ਼ਿਕਾਇਤ ਦੇ ਆਧਾਰ ’ਤੇ ਗਾਮਦੇਵੀ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। (Mukesh Ambani)

Also Read : ਜ਼ਮਾਨਤ ਲੈਣ ’ਚ ਮੱਦਦ ਬਦਲੇ ਰਿਸ਼ਵਤ ਲੈਂਦਾ ਏਐਸਆਈ ਗ੍ਰਿਫ਼ਤਾਰ

ਇਸ ਤੋਂ ਪਹਿਲਾਂ ਵੀ ਅੰਬਾਨੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਕਈ ਵਾਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇਸ ਦੌਰਾਨ ਪਿਛਲੇ ਸਾਲ 29 ਸਤੰਬਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਦੀ ਸਕਿਊਰਿਟੀ ਜ਼ੈੱਡ ਕੈਟੇਗਿਰੀ ਤੋਂ ਵਧਾ ਕੇ ਜ਼ੈੱਡ ਪਲੱਯ ਕਰ ਦਿੱਤੀ ਸੀ। ਸਕਿਊਰਿਟੀ ’ਤੇ ਆਉਣ ਵਾਲੇ ਖਰਚ ਦਾ ਭੁਗਤਾਨ ਅੰਬਾਨੀ ਕਰਦੇ ਹਨ। ਇਹ ਖਰਚ 40 ਤੋਂ 50 ਲੱਖ ਰੁਪਏ ਮਹੀਨਾ ਹੁੰਦਾ ਹੈ।

LEAVE A REPLY

Please enter your comment!
Please enter your name here