Haryana News: ਸੈਣੀ ਸਰਕਾਰ ਨੇ ਹਰਿਆਣਾ ਦੇ ਕਿਸਾਨਾਂ ਦੀ ਕਰ ਦਿੱਤੀ ਮੌਜ਼, ਲਿਆ ਇਹ ਵੱਡਾ ਫੈਸਲਾ

Haryana News
Haryana News: ਸੈਣੀ ਸਰਕਾਰ ਨੇ ਹਰਿਆਣਾ ਦੇ ਕਿਸਾਨਾਂ ਦੀ ਕਰ ਦਿੱਤੀ ਮੌਜ਼, ਲਿਆ ਇਹ ਵੱਡਾ ਫੈਸਲਾ

ਹਰਿਆਣਾ ’ਚ ਕਣਕ, ਝੋਨਾ, ਸਰ੍ਹੋਂ ਤੇ ਬਾਜਰੇ ਸਮੇਤ 24 ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ | Haryana News

  • ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ | Haryana News

ਪੰਚਕੂਲਾ (ਸੱਚ ਕਹੂੰ ਬਿਊਰੋ)। Panchkula News: ਪੰਜਾਬ ਦੇ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ’ਤੇ ਫਸਲਾਂ ਦੀ ਖਰੀਦ ਦੀ ਮੰਗ ਨੂੰ ਲੈ ਕੇ ਹਰਿਆਣਾ-ਪੰਜਾਬ ਸਰਹੱਦ ’ਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਹਰਿਆਣਾ ਸਰਕਾਰ ਨੇ ਸੂਬੇ ਦੇ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ’ਤੇ 24 ਫਸਲਾਂ ਦੀ ਖਰੀਦ ਦੀ ਗਰੰਟੀ ਦੇਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਨ੍ਹਾਂ ਫਸਲਾਂ ’ਚ ਰਾਗੀ, ਸੋਇਆਬੀਨ, ਨਾਈਜਰਸੀਡ, ਕੇਸਫਲਾਵਰ, ਜੌਂ, ਮੱਕੀ, ਜਵਾਰ, ਜੂਟ, ਕੋਪਰਾ, ਗਰਮੀਆਂ ਦੀ ਮੂੰਗੀ, ਝੋਨਾ, ਬਾਜਰਾ, ਸਾਉਣੀ ਦੀ ਮੂੰਗੀ, ਉੜਦ, ਅਰਹਰ, ਤਿਲ, ਕਪਾਹ, ਮੂੰਗਫਲੀ, ਕਣਕ, ਸਰ੍ਹੋਂ, ਛੋਲੇ, ਦਾਲ, ਸੂਰਜਮੁਖੀ ਸ਼ਾਮਲ ਹਨ, ਇਸ ਤੋਂ ਇਲਾਵਾ ਗੰਨਾ ਵੀ ਸ਼ਾਮਲ ਹੈ। Haryana News

ਇਹ ਖਬਰ ਵੀ ਪੜ੍ਹੋ : Honesty: ਲੱਭਿਆ ਮੋਬਾਈਲ ਵਾਪਸ ਕਰਕੇ ਡੇਰਾ ਪ੍ਰੇਮੀ ਨੇ ਦਿਖਾਈ ਇਮਾਨਦਾਰੀ

ਜ਼ਿਕਰਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 24 ਫ਼ਸਲਾਂ ’ਤੇ ਐਮਐਸਪੀ ਦੇਣ ਦਾ ਐਲਾਨ ਕੀਤਾ ਸੀ। ਪਰ ਇਸ ਸਬੰਧੀ ਕੋਈ ਲਿਖਤੀ ਪ੍ਰਬੰਧ ਨਹੀਂ ਕੀਤਾ ਗਿਆ। ਇਸ ਸਥਿਤੀ ਨੂੰ ਵੇਖਦੇ ਹੋਏ ਹੁਣ ਹਰਿਆਣਾ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਨ੍ਹਾਂ ਫਸਲਾਂ ’ਚ ਰਾਗੀ, ਸੋਇਆਬੀਨ, ਨਾਈਜਰਸੀਡ, ਕੇਸਫਲਾਵਰ, ਜੌਂ, ਮੱਕੀ, ਜਵਾਰ, ਜੂਟ, ਕੋਪਰਾ, ਗਰਮੀਆਂ ਦੀ ਮੂੰਗੀ, ਝੋਨਾ, ਬਾਜਰਾ, ਸਾਉਣੀ ਦੀ ਮੂੰਗੀ, ਉੜਦ, ਅਰਹਰ, ਤਿਲ, ਕਪਾਹ, ਮੂੰਗਫਲੀ, ਕਣਕ, ਸਰ੍ਹੋਂ, ਛੋਲੇ, ਦਾਲ, ਸੂਰਜਮੁਖੀ ਸ਼ਾਮਲ ਹਨ। Haryana News