ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਪਵਿੱਤਰ ਭੰਡਾਰੇ...

    ਪਵਿੱਤਰ ਭੰਡਾਰੇ ’ਤੇ ਸਾਧ-ਸੰਗਤ ਦਾ ਭਾਰੀ ਇਕੱਠ, ਵੇਖੋ ਤਸਵੀਰਾਂ

    MSG Gurumantar Bhandara

    ਪੂਜਨੀਕ ਗੁਰੂ ਜੀ ਨੇ ਭੇਜੀ 14ਵੀਂ ਚਿੱਠੀ, ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਈ ਗਈ

    • ਸਾਧ-ਸੰਗਤ ਨੇ ਹੀ ਬਣਾਇਆ ਅਤੇ ਸਾਧ-ਸੰਗਤ ਨੇ ਹੀ ਭੰਗ ਕੀਤਾ ਰਾਜਨੀਤਿਕ ਵਿੰਗ
    • 156 ਮਾਨਵਤਾ ਭਲਾਈ ਕਾਰਜਾਂ ਤਹਿਤ 50 ਜ਼ਰੂਰਤਮੰਦਾਂ ਨੂੰ ਰਾਸ਼ਨ, 50 ਨਸ਼ਾ ਛੱਡਣ ਵਾਲਿਆਂ ਨੂੰ ਮਿਲੀਆਂ ਹੈਲਦੀ ਡਾਈਟ ਕਿੱਟਾਂ ਅਤੇ ਜ਼ਰੂਰਤਮੰਦ ਨੂੰ ਸੌਂਪੀ ਮਕਾਨ ਦੀ ਚਾਬੀ (MSG Gurumantar Bhandara)

    (ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਸ਼ਨਿੱਚਰਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ’ਚ ਪਵਿੱਤਰ ‘ਐਮਐਸਜੀ ਗੁਰੂਮੰਤਰ ਭੰਡਾਰਾ’ (MSG Gurumantar Bhandara )ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ, ਹਿਮਾਚਲ ਪ੍ਰਦੇਸ਼ ਸਮੇਤ ਵੱਖ-ਵੱਖ ਰਾਜਾਂ ਸਮੇਤ ਦੁਨੀਆ ਭਰ ਤੋਂ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ। ਪਵਿੱਤਰ ਭੰਡਾਰੇ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਭੇਜੀ ਗਈ 14ਵੀਂ ਰੂਹਾਨੀ ਚਿੱਠੀ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਈ ਗਈ। ਚਿੱਠੀ ਸੁਣ ਕੇ ਸਾਧ-ਸੰਗਤ ਭਾਵੁਕ ਹੋ ਗਈ।

    25 ਮਾਰਚ ਦੇ ਡੰਡਾਰੇ ਨੂੰ ‘ਐਮਐਸਜੀ ਗੁਰੂਮੰਤਰ ਭੰਡਾਰੇ’ ਦੇ ਰੂਪ ’ਚ ਮਨਾਇਆ ਜਾਵੇਗਾ

    ਚਿੱਠੀ ਵਿੱਚ ਪੂਜਨੀਕ ਗੁਰੂ ਜੀ ਨੇ ਹਰਿਆਣਾ ਅਤੇ ਰਾਜਸਥਾਨ ’ਚ ਚਲਾਏ ਗਏ ਸਫਾਈ ਮਹਾਂ ਅਭਿਆਨਾਂ ਰੂਪੀ ਮਹਾਂਯੱਗਾਂ ’ਚ ਆਹੂਤੀ ਪਾਉਣ ਵਾਲੀ ਸਾਧ-ਸੰਗਤ ਦੀ ਖੂਬ ਪ੍ਰਸੰਸਾ ਕੀਤੀ ਅਤੇ ਪਵਿੱਤਰ ਅਸ਼ੀਰਵਾਦ ਦਿੱਤਾ। ਪੂਜਨੀਕ ਗੁਰੂ ਜੀ ਨੇ ਚਿੱਠੀ ਜ਼ਰੀਏ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਅਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਵੀ ਮਾਰਚ ਮਹੀਨੇ ’ਚ ਹੀ ਗੁਰੂਮੰਤਰ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ। ਇਸ ਲਈ ਅੱਗੇ ਤੋਂ 25 ਮਾਰਚ ਦੇ ਡੰਡਾਰੇ ਨੂੰ ‘ਐਮਐਸਜੀ ਗੁਰੂਮੰਤਰ ਭੰਡਾਰੇ’ ਦੇ ਰੂਪ ’ਚ ਮਨਾਇਆ ਜਾਵੇਗਾ।

    MSG Bhandara

    ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ 50 ਹੈਲਦੀ ਡਾਈਟ ਕਿੱਟਾਂ ਦਿੱਤੀਆਂ

    ਪੂਜਨੀਕ ਗੁਰੂ ਜੀ ਨੇ ਸਪੱਸ਼ਟ ਕੀਤਾ ਕਿ ਸਾਧ-ਸੰਗਤ ਨੇ ਹੀ ਸਾਧ-ਸੰਗਤ ਰਾਜਨੀਤਿਕ ਵਿੰਗ ਬਣਾਇਆ ਸੀ ਅਤੇ ਹੁਣ ਸਾਧ-ਸੰਗਤ ਨੇ ਹੀ ਉਸ ਨੂੰ ਭੰਗ ਕਰ ਦਿੱਤਾ ਹੈ। ‘ਐਮਐਸਜੀ ਗੁਰੂਮੰਤਰ ਭੰਡਾਰੇ’ ’ਤੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਤਹਿਤ 50 ਜ਼ਰੂਰਤਮੰਦਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਅਤੇ ਸੇਫ ਮੁਹਿੰਮ ਤਹਿਤ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ 50 ਹੈਲਦੀ ਡਾਈਟ ਕਿੱਟਾਂ ਦਿੱਤੀਆਂ ਗਈਆਂ।

    ਇਸ ਦੇ ਨਾਲ ਹੀ ਆਸ਼ਿਆਨਾ ਮੁਹਿੰਮ ਤਹਿਤ ਸਾਧ-ਸੰਗਤ ਵੱਲੋਂ ਇੱਕ ਜ਼ਰੂਰਤਮੰਦ ਵਿਧਵਾ ਭੈਣ ਨੂੰ ਬਣਾ ਕੇ ਦਿੱਤੇ ਗਏ ਮਕਾਨ ਦੀ ਚਾਬੀ ਸੌਂਪੀ ਗਈ। ਜ਼ਿਕਰਯੋਗ ਹੈ ਕਿ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਅਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਮਾਰਚ ਮਹੀਨੇ ’ਚ ਗੁਰੂਮੰਤਰ ਦੀ ਦਾਤ ਪ੍ਰਾਪਤ ਕੀਤੀ ਸੀ ਅਤੇ 25 ਮਾਰਚ, 1973 ਦੇ ਦਿਨ ਸੱਚੇ ਰੂਹਾਨੀ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰੂਮੰਤਰ ਦੀ ਦਾਤ ਬਖਸ਼ੀ ਸੀ। ਡੇਰਾ ਸੱਚਾ ਸੌਦਾ ਦਾ ਹਰ ਸ਼ਰਧਾਲੂ ਪੂਰੇ ‘ਮਾਰਚ’ ਮਹੀਨੇ ਨੂੰ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾ ਰਿਹਾ ਹੈ।

     ਸਾਧ-ਸੰਗਤ ਨਾਲ ਖਚਾਖਚ ਭਰ ਗਿਆ ਸੀ ਪੰਡਾਲ

    MSG Bhandara

    ਸਵੇਰੇ 11 ਵਜੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਰੂਪ ’ਚ ਪਵਿੱਤਰ ‘ਐਮਐਸਜੀ’ ਭੰਡਾਰੇ ਦੀ ਵਧਾਈ ਨਾਲ ਨਾਮ ਚਰਚਾ ਦੀ ਸ਼ੁਰੂਆਤ ਹੋਈ। ਇਸ ਤੋਂ ਬਾਅਦ ਕਵੀਰਾਜ ਵੀਰਾਂ ਨੇ ਵੱਖ-ਵੱਖ ਭਜਨਾਂ ਜ਼ਰੀਏ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਸਾਧ-ਸੰਗਤ ਦੇ ਉਤਸ਼ਾਹ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਨਾਮ ਚਰਚਾ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਵਿਸ਼ਾਲ ਪੰਡਾਲ ਸਾਧ-ਸੰਗਤ ਨਾਲ ਖਚਾਖਚ ਭਰ ਗਿਆ ਸੀ ਅਤੇ ਆਸ਼ਰਮ ਦੇ ਚਾਰੇ ਪਾਸੇ ਰਸਤਿਆਂ ’ਤੇ ਸ਼ਰਧਾਲੂਆਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ।

    ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਸੰਗਤ ਨੇ ਲਿਆ ਏਕਤਾ ਦਾ ਪ੍ਰਣ

    ਪਵਿੱਤਰ ਚਿੱਠੀ ’ਚ ਪੂਜਨੀਕ ਹਜ਼ੂਰ ਪਿਤਾ ਜੀ ਵੱਲੋਂ ਸਾਧ ਸੰਗਤ ਨੂੰ ਆਪਸੀ ਏਕਤਾ ਕਾਇਮ ਰੱਖਣ ਤੇ ਭਲਾਈ ਕਾਰਜ਼ਾਂ ’ਚ ਡਟੇ ਰਹਿਣ ਦਾ ਸੁਨੇਹਾ ਦਿੱਤਾ ਸਾਧ ਸੰਗਤ ਨੇ ਚਿੱਠੀ ਸੁਣਨ ਤੋਂ ਬਾਅਦ ਇਸ ਪਵਿੱਤਰ ਭੰਡਾਰੇ ਮੌਕੇ ਪੂਜਨੀਕ ਗੁਰੂ ਜੀ ਨੂੰ ਇਹੋ ਤੋਹਫ਼ਾ ਦਿੱਤਾ ਸਾਧ ਸੰਗਤ ਨੇ ਦੋਵੇਂ ਹੱਥ ਖੜ੍ਹ ਕੇ ਕਰਕੇ ਪ੍ਰਣ ਕੀਤਾ ਕਿ ਉਹ ਆਪਸੀ ਏਕਤਾ ਕਾਇਮ ਰੱਖੇਗੀ ਤੇ ਭਲਾਈ ਕਾਰਜ਼ਾਂ ’ਚ ਡਟੀ ਰਹੇਗੀ

    ਅਸ਼ੀਰਵਾਦ ਮਾਓਂ ਕਾ’ ਭਜਨ ’ਤੇ ਝੂਮੀ ਸਾਧ-ਸੰਗਤ

    ਪਵਿੱਤਰ ਐਮਐਸਜੀ ਭੰਡਾਰੇ ਦੇ ਸ਼ੁੱਭ ਮੌਕੇ ’ਤੇ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ‘ਅਸ਼ੀਰਵਾਦ ਮਾਓਂ ਕਾ’ ਭਜਨ ’ਤੇ ਨੱਚ ਕੇ ਖੁਸ਼ੀ ਮਨਾਈ। ਪੂਜਨੀਕ ਗੁਰੂ ਜੀ ਦੇ ਇਸ ਭਜਨ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਪੂਜਨੀਕ ਗੁਰੂ ਜੀ ਨੇ ਭਜਨ ਜ਼ਰੀਏ ਮੇਅਰਾਂ ਅਤੇ ਸਰਪੰਚਾਂ ਨੂੰ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤੀ ਦਿਵਾਉਣ ਦੀ ਅਪੀਲ ਕੀਤੀ ਹੈ। ਇਸ ਭਜਨ ਨੂੰ ਹੁਣ ਤੱਕ ਇੱਕ ਕਰੋੜ 70 ਲੱਖ ਤੋਂ ਜਿਆਦਾ ਲੋਕ ਪਸੰਦ ਕਰ ਚੁੱਕੇ ਹਨ।

    ਮਹਾਂ-ਅਭਿਆਨਾਂ ਨਾਲ ਜੁੜੀ ਡਾਕੂਮੈਂਟਰੀ ਵੀ ਚਲਾਈ

    ਇਸ ਮੌਕੇ ਹਰਿਆਣਾ ਅਤੇ ਰਾਜਸਥਾਨ ’ਚ ਸਾਧ-ਸੰਗਤ ਵੱਲੋਂ ਚਲਾਏ ਗਏ ਮਹਾਂ-ਅਭਿਆਨਾਂ ਨਾਲ ਜੁੜੀ ਡਾਕੂਮੈਂਟਰੀ ਵੀ ਚਲਾਈ ਗਈ। ਜਿਸ ’ਚ ਦਿਖਾਇਆ ਗਿਆ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਹਰਿਆਣਾ ਨੂੰ ਸਿਰਫ਼ ਸਾਢੇ ਪੰਜ ਘੰਟਿਆਂ ’ਚ ਅਤੇ ਹਰਿਆਣਾ ਤੋਂ ਅੱਠ ਗੁਣਾ ਵੱਡੇ ਰਾਜਸਥਾਨ ਨੂੰ ਸਿਰਫ਼ ਸਾਢੇ 6 ਘੰਟਿਆਂ ’ਚ ਚਮਕਾ ਦਿੱਤਾ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here