ਮੌਸਮ ਦਾ ਵਰਤਿਆ ਕਹਿਰ

Weather

ਇਸ ਵਾਰ ਮੌਸਮ ਫ਼ਿਰ ਕਿਸਾਨਾਂ ਲਈ ਕਹਿਰ ਬਣ ਗਿਆ ਹੈ ਪੰਜਾਬ, ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ’ਚ ਬੇਮੌਸਮੀ ਵਰਖਾ ਤੇ ਗੜੇਮਾਰੀ ਨੇ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ ਹਨ੍ਹੇਰੀ ਕਾਰਨ ਜਿੱਥੇ ਕਣਕ ਦੀ ਭਰਵੀਂ ਫਸਲ ਧਰਤੀ ’ਤੇ ਵਿਛ ਗਈ ਉੱਥੇ ਗੜਿਆਂ ਨਾਲ ਖੇਤ ਪਹਾੜੀ ਪਰਦੇਸਾਂ ਦੀ ਸ਼ਕਲ ਅਖਤਿਆਰ ਕਰ ਗਏ ।

ਇਸ ਤਬਾਹੀ ਨੇ ਕਿਸਾਨਾਂ ਨੂੰ ਮਾਨਸਿਕ ਤੌਰ ’ਤੇ ਵੀ ਝਟਕਾ ਲਾਇਆ ਹੈ ਕਈ ਥਾਈਂ ਫਸਲਾਂ ਦੀ ਬਰਬਾਦੀ ਵੇਖ ਕੇ ਕਿਸਾਨਾਂ ਦੇ ਬਿਮਾਰ ਹੋਣ ਦੀਆਂ ਖਬਰਾਂ ਅਤੇ ਕੁਝ ਥਾਵਾਂ ’ਤੇ ਖੁਦਕੁਸ਼ੀ ਕਰਨ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਨ ਵਾਲਿਆਂ ਦੀ ਹਾਲਤ ਬੇਹੱਦ ਮਾੜੀ ਹੋ ਗਈ ਹੈ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ’ਚ ਆਏ ਚੱਕਰਵਾਤੀ ਤੂਫਾਨ ਨੇ ਫਸਲਾਂ ਤਬਾਹ ਕਰਨ ਦੇ ਨਾਲ-ਨਾਲ ਦਰਜਨਾਂ ਮਕਾਨ ਵੀ ਢਹਿ-ਢੇਰੀ ਕਰ ਦਿੱਤੇ ਪੱਕਣ ਕਿਨਾਰੇ ਪੁੱਜੀ ਫਸਲ ਦਾ ਨੁਕਸਾਨ ਕਿਸਾਨਾਂ ਲਈ ਆਰਥਿਕ ਤੌਰ ’ਤੇ ਵੱਡੀ ਮਾਰ ਹੈ ਪਰ ਖੁਦਕੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ ਕਿਸਾਨਾਂ ਨੂੰ ਮਜ਼ਬੂਤ ਰਹਿਣਾ ਪਵੇਗਾ ਅਤੇ ਮਸਲੇ ਦਾ ਹੱਲ ਕੱਢਣ ਲਈ ਤਿਆਰ ਹੋਣਾ ਚਾਹੀਦਾ ਹੈ ਕੇਂਦਰ ਤੇ ਸੂਬਾ ਸਰਕਾਰਾਂ ਫਸਲਾਂ ਦੇ ਨੁਕਸਾਨ ਦੇ ਮੁਆਵਜ਼ੇ ’ਚ ਵਾਧਾ ਕਰਨ ਅਤੇ ਸਮੇਂ ਸਿਰ ਮੁਆਵਜ਼ਾ ਦਿੱਤਾ ਜਾਵੇ ।

ਹੁਣ ਸਮਾਂ ਆ ਗਿਆ ਹੈ ਕਿ ਖੇਤੀ ਖੋਜ ਤੇ ਤਕਨੀਕਾਂ ’ਚ ਵੀ ਤੇਜ਼ੀ ਨਾਲ ਕੰਮ ਕੀਤਾ ਜਾਵੇ ਅਸਲ ’ਚ ਹਰੀ ਕ੍ਰਾਂਤੀ ਵੇਲੇ ਮਧਰੇ ਕੱਦ ਦੇ ਕਣਕ ਦੇ ਬੀਜ ਦੀ ਈਜ਼ਾਦ ਕੀਤੀ ਗਈ ਸੀ ਜਿਸ ਦਾ ਝਾੜ ਰਵਾਇਤੀ ਕਣਕ ਨਾਲੋਂ ਜ਼ਿਆਦਾ ਹੋਇਆ ਅਤੇ ਇਹ ਫਸਲ ਛੋਟੇ ਕੱਦ ਦੀ ਹੋਣ ਕਰਕੇ ਨੁਕਸਾਨ ਦੀ ਗੁੰਜਾਇਸ਼ ਵੀ ਘਟੀ ਸੀ ਪਰ ਹੁਣ ਦੇ ਹਾਲਾਤਾਂ ਮੁਤਾਬਿਕ ਵਰਤਮਾਨ ਕੱਦ ਵਾਲੀ ਕਣਕ ਵੀ ਮੌਸਮ ਦਾ ਸਾਹਮਣਾ ਨਹੀਂ ਕਰ ਰਹੀ ਇਸ ਲਈ ਜ਼ਰੂਰੀ ਹੈ ਕਿ ਖੇਤੀ ਵਿਗਿਆਨੀ ਬੀਜਾਂ ’ਚ ਸੁਧਾਰ ਕਰਨ ਦੇ ਨਾਲ ਬਿਜਾਈ ਤੇ ਸਿੰਚਾਈ ਦੇ ਢੰਗਾਂ ’ਚ ਵੀ ਤਬਦੀਲੀ ਕਰਨ ਤਾਂ ਕਿ ਫਸਲਾਂ ਕੁਦਰਤ ਦੀ ਮਾਰ ਦਾ ਸਾਹਮਣਾ ਕਰਨ ਦੇ ਸਮਰੱਥ ਹੋ ਸਕਣ ਹੁਣ ਸਰਕਾਰਾਂ ਨੂੰ ਸਿਰਫ਼ ਮੁਆਵਜ਼ਾ ਦੇਣ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ ਡੱੁਬੀਆਂ ਫਸਲਾਂ ’ਚੋਂ ਪਾਣੀ ਦੀ ਨਿਕਾਸੀ ਦਾ ਬੋਝ ਅਜੇ ਕਿਸਾਨਾਂ ਸਿਰ ਹੀ ਹੈ ਜੇਕਰ ਸ਼ਹਿਰਾਂ ’ਚਗਲੀਆਂ ’ਚ ਬਰਸਾਤ ਦਾ ਖੜ੍ਹਾ ਪਾਣੀ ਕੱਢਣ ਲਈ ਨਗਰ ਕੌਂਸਲ/ਨਗਰ ਨਿਗਮ ਆਪਣੇ ਖਰਚੇ ’ਤੇ ਮਸ਼ੀਨਾਂ ਭੇਜਦੇ ਹਨ ਉਸ ਤਰ੍ਹਾਂ ਫਸਲਾਂ ’ਚੋਂ ਬਰਸਾਤ ਦਾ ਪਾਣੀ ਕੱਢਣ ਲਈ ਵਿਭਾਗ ਨੂੰ ਕਿਸਾਨਾਂ ਦੀ ਮੱਦਦ ਕਰਨੀ ਚਾਹੀਦੀ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।