ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਭੰਡਾਰੇ ਦੌਰਾਨ ...

    ਭੰਡਾਰੇ ਦੌਰਾਨ ਸਰਪੰਚ ਨਸ਼ਿਆਂ ਖਿਲਾਫ਼ ਆਏ ਅੱਗੇ

    MSG Bhandara Salabtpura

    ਸਲਾਬਤਪੁਰਾ/ਬਠਿੰਡਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਪੰਜਾਬ ਦੀ ਸਾਧ-ਸੰਗਤ ਵੱਲੋਂ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਪਵਿੱਤਰ ਐੱਮਐੱਸਜੀ ਭੰਡਾਰਾ ਮਨਾਇਆ ਗਿਆ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਨਲਾਈਨ ਗੁਰੂਕੁਲ ਤਹਿਤ ਯੂਟਿਊਬ ਚੈਨਲ ਰਾਹੀਂ ਸਾਧ-ਸੰਗਤ ਨੂੰ ਅਨਮੋਲ ਬਚਨਾਂ ਤੇ ਦਰਸ਼ਨਾਂ ਨਾਲ ਨਿਹਾਲ ਕੀਤਾ ਤੇ ਸਾਧ-ਸੰਗਤ ਨਾਲ ਰੂ-ਬ-ਰੂ ਹੋਏ।

    ਭੰਡਾਰੇ ਦੌਰਾਨ ਸਰਪੰਚ ਨਸ਼ਿਆਂ ਖਿਲਾਫ਼ ਆਏ ਅੱਗੇ

    ਜ਼ਿਲ੍ਹਾ ਮਾਨਸਾ ਦੇ ਪਿੰਡ ਫੱਤਾ ਮਾਲੋਕਾ ਤੋਂ ਸਰਪੰਚ ਗੁਰਸੇਵਕ ਸਿੰਘ ਨੇ ਪੂਜਨੀਕ ਗੁਰੂ ਜੀ ਨਾਲ ਗੱਲਬਾਤ ਕਰਦਿਆਂ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਭਲਾਈ ਕਾਰਜਾਂ ਲਈ ਪੂਜਨੀਕ ਗੁਰੂ ਜੀ ਦਾ ਤਹਿਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨਸ਼ਾ ਤੇ ਹੋਰ ਬੁਰਾਈਆਂ ਨੂੰ ਖ਼ਤਮ ਕਰਨ ਲਈ ਬਹੁਤ ਹੀ ਵਧੀਆ ਕੰਮ ਕਰ ਰਹੀ ਅਤੇ ਸਾਨੂੰ ਵੀ ਸਹਿਯੋਗ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਚਾਇਤ ਬਣੀ ਹੈ ਅਸੀਂ ਮਤਾ ਪਾਇਆ ਸੀ ਕਿ ਨਸ਼ੇ ਵਾਲਿਆਂ ਦੇ ਹੱਕ ਵਿੱਚ ਕਦੇ ਨਹੀਂ ਜਾਵਾਂਗੇ ਅਤੇ ਕਦੇ ਗਏ ਵੀ ਨਹੀਂ। ਇਸ ਲਈ ਉਨ੍ਹਾਂ ਨੂੰ ਵਿਰੋਧ ਵੀ ਬਹੁਤ ਝੱਲਣਾ ਪਿਆ।

    ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜਦੋਂ ਵੀ ਸਾਧ-ਸੰਗਤ ਨੂੰ ਕਿਸੇ ਭਲਾਈ ਕਾਰਜ ਵਿੱਚ ਲੋੜ ਹੋਵੇਗੀ ਉਹ ਸਾਧ-ਸੰਗਤ ਦੇ ਨਾਲ ਖੜ੍ਹਨਗੇ। ਨਸ਼ਿਆਂ ਦੇ ਖਿਲਾਫ਼, ਸਫ਼ਾਈ ਮੁਹਿੰਮ ਵਿੱਚ ਅਤੇ ਹੋਰ ਸਮਾਜਿਕ ਬੁਰਾਂਈਆਂ ਨੂੰ ਖ਼ਤਮ ਕਰਨ ਲਈ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ। ਉਨ੍ਹਾਂ ਕਿਹਾ ਕਿ ਨਸ਼ਾ ਪੰਜਾਬ ਲਈ ਇੱਕ ਰੋਗ ਬਣ ਚੁੱਕਿਆ ਹੈ। ਇਸ ਨੂੰ ਖ਼ਤਮ ਕਰਨਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਮੌਕੇ ਦੀਆਂ ਤਿੰਨ ਸਰਕਾਰਾਂ ਬਣੀਆਂ ਪਰ ਕਿਸੇ ਨੇ ਵੀ ਨਸ਼ਾ ਖ਼ਤਮ ਨਹੀਂ ਕੀਤਾ ਤੇ ਅਜੇ ਵੀ ਨਸ਼ਾ ਬਰਕਰਾਰ ਹੈ। ਉਨ੍ਹਾਂ ਮੰਗ ਕੀਤੀ ਕਿ ਜਿਹੜੇ ਪਰਿਵਾਰਾਂ ਨੂੰ ਨਸ਼ਾ ਖਾ ਗਿਆ ਉਨ੍ਹਾਂ ’ਤੇ ਤਰਸ ਆਉਂਦਾ ਹੈ ਇਸ ਲਈ ਸਾਧ-ਸੰਗਤ ਨਸ਼ਾ ਖ਼ਤਮ ਕਰਨ ਲਈ ਸਾਡਾ ਸਾਥ ਦੇਵੇ ਤੇ ਅਸੀਂ ਸੰਗਤ ਦਾ ਸਾਥ ਦੇਵਾਂਗੇ। ਅਸੀਂ ਸਾਰੇ ਰਲ ਕੇ ਇਸ ਕੋਹੜ ਨੂੰ ਵੱਢ ਸਕੀਏ।

    ਨਸ਼ੇ ਦਾ ਖ਼ਾਤਮਾ ਕਰਨ ਲਈ ਬਹੁਤਾ ਸਮਾਂ ਨਹੀਂ ਲੱਗਣਾ : ਪੂਜਨੀਕ ਗੁਰੂ ਜੀ

    ਇਸ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫਰਮਾਇਆ ਕਿ ਨਸ਼ੇ ਅਤੇ ਬਰਾਈਆਂ ਦੇ ਖਿਲਾਫ਼ ਬੋਲਣ ਲਈ ਦਿਲ ਗੁਰਦੇ ਦੀ ਲੋੜ ਹੁੰਦੀ ਹੈ। ਮਾਤਾ-ਪਿਤਾ ਦੇ ਚੰਗੇ ਸੰਸਕਾਰ ਹੀ ਇਸ ਤਰ੍ਹਾਂ ਦੇ ਵਿਚਾਰ ਪੈਦਾ ਕਰ ਸਕਦੇ ਹਨ। ਆਪ ਜੀ ਨੇ ਫਰਮਾਇਆ ਕਿ ਹਿੰਮਤ ਨਾਲ ਹੰਭਲਾ ਮਾਰ ਕੇ ਸਮਾਜ ਵਿੱਚੋਂ ਨਸ਼ੇ ਦਾ ਖ਼ਾਤਮਾ ਕਰ ਦਿਓ। ਨਾਲ ਹੀ ਪੂਜਨੀਕ ਗੁਰੂ ਜੀ ਨੇ ਆਸ਼ੀਰਵਾਦ ਨਾਲ ਨਿਵਾਜਿਆ।

    ਆਪ ਜੀ ਨੇ ਫਰਮਾਇਆ ਕਿ ਤੁਹਾਡੇ ਨਾਲ ਅਸੀਂ ਵੀ ਹਾਂ ਤੇ ਸਾਧ-ਸੰਗਤ ਵੀ ਤੁਹਾਡੇ ਨਾਲ ਹੈ। ਨਸ਼ਾ ਛੁਡਵਾਉਣ ਦੇ ਨਾਲ-ਨਾਲ ਉਸ ਦੀ ਸੰਭਾਲ ਵੀ ਕਰਨੀ ਹੈ, ਇਲਾਜ਼ ਕਰਵਾਉਣ ਹੈ ਅਤੇ ਖੁਰਾਕ ਵੀ ਦੇਣੀ ਹੈ ਤਾਂ ਕਿ ਕਿਸੇ ਵਿਅਕਤੀ ਨੂੰ ਨਸ਼ਾ ਛੱਡਣ ਵਿੱਚ ਤਕਲੀਫ਼ ਨਾ ਆਵੇ। ਜੇਕਰ ਪਿੰਡਾਂ ਦੇ ਨੌਜਵਾਨ ਸਰਪੰਚ ਨਸ਼ੇ ਦੇ ਖਾਤਮੇ ਲਈ ਅੱਗੇ ਆ ਜਾਣ ਤਾਂ ਪੰਜਾਬ ਨੂੰ ਸਵਰਗ ਬਣਾ ਦਿਆਂਗੇ। ਭਾਵੇਂ ਸਫ਼ਾਈ ਹੋਵੇ ਜਾਂ ਨਸ਼ੇ ਛੁਡਾਉਣ ਦਾ ਕੰਮ ਹੋਵੇ ਪਿੰਡਾਂ ਦੇ ਨੌਜਵਾਨ ਤੇ ਪੰਚਾਇਤਾਂ ਵਧ-ਚੜ੍ਹ ਕੇ ਅੱਗੇ ਆਉਣ ਤਾਂ ਨਸ਼ੇ ਦਾ ਖ਼ਾਤਮਾ ਕਰਨ ਲਈ ਬਹੁਤਾ ਸਮਾਂ ਨਹੀਂ ਲੱਗਣਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here