ਕੋਟਕਪੂਰਾ (ਅਜੇ ਮਨਚੰਦਾ)। MSG Bhandara Month: ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਕੋਟਕਪੂਰਾ ਵੱਲੋਂ ਨਾਮ ਚਰਚਾ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਵਿਖੇ ਹੋਈ। ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਸੁਰਿੰਦਰ ਕੁਮਾਰ ਇੰਸਾਂ ਨੇ ਪਵਿੱਤਰ ਨਾਅਰਾ ਲਾ ਕੇ ਕੀਤੀ ਤੇ ਅਵਤਾਰ ਮਹੀਨੇ ਦੀਆਂ ਸਮੂਹ ਸਾਧ-ਸੰਗਤ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ। ਇਸ ਮੌਕੇ ਕਵੀਰਾਜ਼ਾਂ ਨੇ ਪਵਿੱਤਰ ਗ੍ਰੰਥਾਂ ’ਚੋਂ ਸ਼ਬਦਬਾਣੀ ਕੀਤੀ ਗਈ ਤੇ ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਬਚਨ ਵੀ ਸੁਣਾਏ ਗਏ।
ਇਹ ਖਬਰ ਵੀ ਪੜ੍ਹੋ : IND vs ENG: ਕਰੁਣ ਨੇ ਅੱਠ ਸਾਲਾਂ ਬਾਅਦ ਖੇਡੀ ਇਹ ਪਾਰੀ, ਸੁੰਦਰ ਨਾਲ ਸਾਂਝੇਦਾਰੀ ਕਰ ਭਾਰਤ ਨੂੰ ਸੰਭਾਲਿਆ
ਇਸ ਮੌਕੇ 85 ਮੈਂਬਰ ਜੋਲੀ ਇੰਸਾਂ ਨੇ ਅਵਤਾਰ ਮਹੀਨੇ ਦੀਆਂ ਸਮੂਹ ਸਾਧ-ਸੰਗਤ ਨੂੰ ਲੱਖ-ਲੱਖ ਵਧਾਈ ਦਿੱਤੀ ਤੇ ਸਾਧ-ਸੰਗਤ ਨੂੰ 168 ਮਾਨਵਤਾ ਭਲਾਈ ਕਾਰਜਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਨੂੰ ਕਿਹਾ। ਇਸ ਮੌਕੇ 85 ਮੈਂਬਰ ਭੈਣਾਂ ਰਾਣੀ ਇੰਸਾਂ, ਮੀਨਾ ਇੰਸਾਂ, ਓਮਪ੍ਰਕਾਸ਼ ਇੰਸਾਂ, ਜਗਦੇਵ ਇੰਸਾਂ, ਜਗਤਾਰ ਸਿੰਘ ਇੰਸਾਂ ਖਾਰਾ, ਗੁਰਪਿਆਰ ਸਿੰਘ ਇੰਸਾਂ, ਹੰਸ ਸਿੰਘ ਇੰਸਾਂ, ਡਾ. ਬਲਰਾਮ ਇੰਸਾਂ, ਰੋਜੀ ਇੰਸਾਂ, ਹਰਪਾਲ ਇੰਸਾਂ, ਰਜਿੰਦਰ ਸਿੰਘ ਇੰਸਾਂ ਠਾਣੇਦਾਰ, ਬਲਾਕ ਕੋਟਕਪੂਰਾ ਦੇ ਪਿੰਡਾਂ ਦੇ ਜ਼ੋਨਾਂ ਦੇ ਪ੍ਰੇਮੀ ਸੇਵਕ, ਪਿੰਡਾਂ ਸ਼ਹਿਰਾਂ ਦੇ ਜੋ ਜ਼ੋਨਾਂ ਦੇ ਪ੍ਰੇਮੀ ਸੰਮਤੀਆਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਕਮੇਟੀ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ, ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ ਤੇ ਸਾਧ-ਸੰਗਤ ਹਾਜ਼ਰ ਸੀ। MSG Bhandara Month