Live ! ਪਵਿੱਤਰ MSG ਭੰਡਾਰਾ : ਨੱਚਦੀ-ਗਾਉਂਦੀ ਸਾਧ-ਸੰਗਤ ਪੁੱਜ ਰਹੀ ਪੰਡਾਲ ’ਚ

ਸਰਸਾ (ਸੁਖਜੀਤ ਮਾਨ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਦਿਵਸ (MSG Bhandara) ਮੌਕੇ ਮਨਾਏ ਜਾ ਰਹੇ ‘ਐਮਐਸਜੀ ਭੰਡਾਰੇ’ ’ਚ ਪੁੱਜਣ ਵਾਲੀ ਸਾਧ ਸੰਗਤ ਦਾ ਉਤਸ਼ਾਹ ਠਾਠਾਂ ਮਾਰ ਰਿਹਾ ਹੈ। ਭੰਡਾਰੇ ਦਾ ਪ੍ਰੋਗਰਾਮ ਅੱਜ ਨਿਰਧਾਰਿਤ 11 ਵਜੇ ਸ਼ੁਰੂ ਹੋਣਾ ਹੈ ਪਰ ਸਾਧ-ਸੰਗਤ ਕੱਲ ਰਾਤ ਤੋਂ ਹੀ ਸ਼ਾਹ ਸਤਿਨਾਮ ਜੀ ਧਾਮ ’ਚ ਪੁੱਜਣੀ ਸ਼ੁਰੂ ਹੋ ਗਈ ਸੀ ਤੇ ਲਗਾਤਾਰ ਆਉਣਾ ਜ਼ਾਰੀ ਹੈ। ਪਵਿੱਤਰ ਭੰਡਾਰੇ ’ਚ ਸ਼ਾਮਿਲ ਹੋਣ ਵਾਲੀ ਸਾਧ ਸੰਗਤ ਵੱਲੋਂ ਆਪੋ-ਆਪਣੇ ਵਾਹਨਾਂ ਨੂੰ ਵੀ ਸੁੰਦਰ ਢੰਗ ਨਾਲ ਸਜ਼ਾਇਆ ਹੋਇਆ ਹੈ।

MSG-Bhandara

ਟ੍ਰੈਫਿਕ ਪੰਡਾਲ ’ਚੋਂ ਹਰ ਉਮਰ ਵਰਗ ਦੇ ਸ਼ਰਧਾਲੂ ਬੱਚੇ, ਬੁੱਢੇ ਤੇ ਜਵਾਨ ਨੱਚਦੇ ਗਾਉਂਦੇ ਹੋਏ ਮੁੱਖ ਪੰਡਾਲ ਵੱਲ ਆ ਰਹੇ ਹਨ। ਸ਼ਰਧਾਲੂਆਂ ਵੱਲੋਂ ਪਵਿੱਤਰ ਸ਼ਬਦ ਗਾ ਕੇ ਤੇ ਬੋਲੀਆਂ ਪਾ ਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ । ਮੁੱਖ ਪੰਡਾਲ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ।

ਵਧਾਈਆਂ ਦਾ ਸਿਲਸਿਲਾ ਲਗਾਤਾਰ ਜਾਰੀ

ਇਸ ਪਵਿੱਤਰ ਭੰਡਾਰੇ ’ਚ ਸ਼ਿਰਕਤ ਕਰਨ ਲਈ ਜੋ ਸਾਧ ਸੰਗਤ ਕੱਲ ਹੀ ਪੁੱਜ ਗਈ ਸੀ ਉਸ ਵੱਲੋਂ ਰਾਤ ਤੋਂ ਹੀ ਭੰਡਾਰੇ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਰਾਤ ਜਿਉਂ ਹੀ 12:00 ਵਜੇ ਦਾ ਸਮਾਂ ਹੋਇਆ ਤਾਂ ਪੰਡਾਲ ’ਚ ਮੌਜੂਦ ਸਾਧ ਸੰਗਤ ਨੱਚ ਉੱਠੀ ਅਤੇ ਸਭ ਨੇ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਾ ਕੇ ਇੱਕ ਦੂਜੇ ਨੂੰ ਵਧਾਈ ਦਿੱਤੀ। ਸਾਧ-ਸੰਗਤ ਦੇ ਭਰਵੇਂ ਇਕੱਠ ਨੂੰ ਦੇਖਦਿਆਂ ਸੰਗਤ ਦੇ ਬੈਠਣ ਲਈ ਅਤੇ ਪਾਰਕਿੰਗ ਲਈ ਢੁੱਕਵੇਂ ਪੰਡਾਲਾਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਸਾਧ ਸੰਗਤ ਨੂੰ ਕਿਸੇ ਵੀ ਤਰਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ