‘ਪਿੰਕ ਸਿਟੀ’ ਜੈਪੁਰ ਨੂੰ ਚੜ੍ਹਿਆ ਰਾਮ ਨਾਮ ਦਾ ਰੰਗ

MSG Bhandara in Rajasthan

ਸਾਧ-ਸੰਗਤ ਵੱਲੋਂ ਪੂਰੇ ਰਾਜਸਥਾਨ ਦੀ ਸਫ਼ਾਈ ਤੋਂ ਪ੍ਰਭਾਵਿਤ ਹੋ ਕੇ ਪੁੱਜ ਰਹੇ ਵੱਡੀ ਗਿਣਤੀ ’ਚ ਜੀਵ

ਜੈਪੁਰ (ਸੁਖਜੀਤ ਮਾਨ)। ਰਾਜਸਥਾਨ ਸੂਬੇ ਦੀ ਰਾਜਧਾਨੀ ਜੈਪੁਰ, ਜਿਸ ਨੂੰ ‘ਪਿੰਕ ਸਿਟੀ’ ਦੇ ਨਾਂਅ ਵਜੋਂ ਵੀ ਜਾਣਿਆ ਜਾਂਦਾ ਹੈ ਅੱਜ ਰਾਮ ਨਾਮ ਦੇ ਰੰਗ ’ਚ ਰੰਗੀ ਹੋਈ ਦਿਖਾਈ ਦੇ ਰਹੀ ਹੈ। ਜੈਪੁਰ ’ਚ ਅੱਜ ਪਵਿੱਤਰ ਮਹਾਂ ਰਹਿਮੋ ਕਰਮ ਮਹੀਨੇ ਦੀ ਖੁਸ਼ੀ ’ਚ ‘ਐਮਐਸਜੀ ਭੰਡਾਰਾ’ (MSG Bhandara in Rajasthan) ਮਨਾਇਆ ਜਾ ਰਿਹਾ ਹੈ। ਇਸ ਪਵਿੱਤਰ ਭੰਡਾਰੇ ਨੂੰ ਲੈ ਕੇ ਸਮੁੱਚੇ ਰਾਜਸਥਾਨ ਸੂਬੇ ਦੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸਾਧ-ਸੰਗਤ ਦੇ ਉਤਸ਼ਾਹ ਨੂੰ ਦੇਖਦਿਆਂ ਵੱਖ-ਵੱਖ ਸੱਤ ਪੰਡਾਲ ਬਣਾਏ ਗਏ ਹਨ, ਜਿੰਨ੍ਹਾਂ ’ਚ ਹੁਣ ਤੱਕ ਭਾਰੀ ਗਿਣਤੀ ’ਚ ਸਾਧ ਸੰਗਤ ਪੁੱਜ ਚੁੱਕੀ ਹੈ ਤੇ ਪੰਡਾਲ ਵੱਲ ਆਉਂਦੇ ਰਾਹਾਂ ’ਚ ਵੀ ਸਾਧ ਸੰਗਤ ਦੇ ਵੱਡੇ-ਵੱਡੇ ਕਾਫਲੇ ਹਨ। ਸਾਰੇ ਹੀ ਪੰਡਾਲਾਂ ਨੂੰ ਪਵਿੱਤਰ ਭੰਡਾਰੇ ਦੀ ਖੁਸ਼ੀ ’ਚ ਰੰਗੋਲੀ, ਫੁੱਲਾਂ ਆਦਿ ਨਾਲ ਸਜਾਇਆ ਗਿਆ ਹੈ।

ਸ਼ਹਿਰ ਦੇ ਸਟੇਚੂ ਪਾਰਕ ਦੇ ਨੇੜੇ ਰੋਇਲ ਹਵੇਲੀ ਗਰਾਊਂਡ ’ਚ ਵੱਡੀ ਗਿਣਤੀ ਸਾਧ ਸੰਗਤ ਵੱਲੋਂ ਪੂਰੇ ਉਤਸ਼ਾਹ ਨਾਲ ਯੂਪੀ ਆਸ਼ਰਮ ’ਚੋਂ ਲਾਈਵ ਚੱਲ ਰਹੀ ਭਜਨ ਬੰਦਗੀ ਨੂੰ ਸ਼ਰਧਾ ਪੂਰਵਕ ਸਰਵਣ ਕੀਤਾ ਜਾ ਰਿਹਾ ਹੈ। ਇਸ ਪੰਡਾਲ ’ਚ ਕਾਫੀ ਨਵੇਂ ਜੀਵ ਵੀ ਪੁੱਜੇ ਹਨ, ਜੋ ਕੱਲ੍ਹ ਜੈਪੁਰ ਸਮੇਤ ਸਮੁੱਚੇ ਰਾਜਸਥਾਨ ਦੀ ਸਾਧ ਸੰਗਤ ਵੱਲੋਂ ਕੀਤੀ ਸਫ਼ਾਈ ਤੋਂ ਪਭਾਵਿਤ ਹੋਏ ਹਨ ਅਤੇ ਅੱਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਸਮਾਜਿਕ ਬੁਰਾਈਆਂ ਛੱਡਣ ਦੀ ਪ੍ਰੇਰਨਾ ਲੈਣਗੇ। ਹਵੇਲੀ ਗਰਾਊਂਡ ’ਚ ਮੌਜੂਦ ਸੇਵਾਦਾਰਾਂ ਵੱਲੋਂ ਸਾਧ ਸੰਗਤ ਦੀ ਹਰ ਸਹੂਲਤ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। (MSG Bhandara in Rajasthan)

ਪੰਡਾਲ ਸੰਮਤੀ ਵੱਲੋਂ ਸਾਧ ਸੰਗਤ ਨੂੰ ਪੂਰੇ ਅਨੁਸ਼ਾਸ਼ਨ ਨਾਲ ਬਿਠਾਇਆ ਜਾ ਰਿਹਾ ਹੈ ਤੇ ਅਤੇ ਪਾਣੀ ਸੰਮਤੀ ਦੇ ਸੇਵਾਦਾਰਾਂ ਵੱਲੋਂ ਪੰਡਾਲ ’ਚ ਜਾ ਕੇ ਸਾਧ ਸੰਗਤ ਨੂੰ ਪਾਣੀ ਪਿਆਇਆ ਜਾ ਰਿਹਾ ਹੈ। ਪੰਡਾਲ ਤੋਂ ਬਾਹਰ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਾ ਆਵੇ ਇਸ ਲਈ ਸਾਧ ਸੰਗਤ ਦੇ ਵਹੀਕਲਾਂ ਨੂੰ ਵੀ ਅਨੁਸਾਸ਼ਨਬੱਧ ਢੰਗ ਨਾਲ ਪਾਰਕ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here