ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, February 3, 2026
More
    Home Breaking News ਮਨ-ਮਾਇਆ ਦੇ ਪਰ...

    ਮਨ-ਮਾਇਆ ਦੇ ਪਰਦੇ ਨੂੰ ਹਟਾਉਣ ਲਈ ਰਾਮ-ਨਾਮ ਜ਼ਰੂਰੀ : ਪੂਜਨੀਕ ਗੁਰੂ ਜੀ

    Saint-Dr. MSG

    ਸਰਸਾ (ਸੱਚ ਕਹੂੰ ਨਿਊਜ਼)। Saint Dr MSG: ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਸੰਗ ’ਚ ਜਦੋਂ ਜੀਵ ਚੱਲ ਕੇ ਆਉਂਦਾ ਹੈ ਤਾ ਉਸ ਨੂੰ ਅਸਲੀਅਤ, ਅਮਲੀਅਤ ਤੇ ਜੀਵਨ ਬਾਰੇ ਸਮਝ ਆਉਂਦੀ ਹੈ ਇਹ ਪਤਾ ਲੱਗਦਾ ਹੈ ਕਿ ਅਸਲੀਅਤ ਕੀ ਹੈ, ਆਤਮਾ ਕਿੱਥੋਂ ਵਿਛੜ ਕੇ ਆਈ, ਕਿੱਥੇ ਉਸ ਨੇ ਵਾਪਸ ਜਾਣਾ ਹੈ, ਕਿਹੜਾ ਦੇਸ਼ ਤੇ ਕਿਵੇਂ ਉਸ ਦੇਸ਼ ’ਚ ਪ੍ਰਵੇਸ਼ ਕਰਨ ਤੋਂ ਬਾਅਦ ਆਵਾਗਮਨ ਤੋਂ ਮੁਕਤੀ ਹੋ ਜਾਂਦੀ ਹੈ। ਇਹ ਸਭ ਸਤਿਸੰਗ ’ਚ ਸੁਣਨ ਨੂੂੰ ਮਿਲਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਦਾ ਉਹ ਸਚਖੰਡ, ਜਿੱਥੇ ਆਤਮਾ ਨੇ ਜਾਣਾ ਹੈ।

    Read This : Saint Dr MSG: ਸੰਤ ਡਾ. ਐਮਐਸਜੀ ਨੇ ਬਦਲੀ ਨਸ਼ੇੜੀ ਦੀ ਜ਼ਿੰਦਗੀ, ਹਮੇਸ਼ਾ ਰਹਿੰਦਾ ਸੀ ਨਸ਼ੇ ’ਚ ਧੁੱਤ, ਪਿੰਡ ਵਾਲੇ ਕਹਿਣ ਲੱਗ ਪਏ ਸਨ ਸ਼ਰਾਬ ਦਾ ਠੇਕੇਦਾਰ

    ਇਨਸਾਨ ਸਿਮਰਨ ਕਰੇ, ਭਗਤੀ-ਇਬਾਦਤ ਕਰੇ, ਤਾਂ ਉੁਥੇ ਜਾਇਆ ਜਾ ਸਕਦਾ ਹੈ, ਫਿਰ ਆਵਾਗਮਨ ਤੋਂ ਮੁਕਤੀ ਹੁੰਦੀ ਹੈ, ਨਹੀਂ ਤਾਂ ਇਨਸਾਨ 84 ਲੱਖ ਜੂਨਾਂ ਦੇ ਜਨਮ-ਮਰਨ ਦੇ ਚੱਕਰ ’ਚ ਉਲਝਿਆ ਰਹਿੰਦਾ ਹੈ, ਭਟਕਦਾ ਰਹਿੰਦਾ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ਸੱਚ ਦਾ ਸੰਗ ਹੈ ਸੱਚ  ਹੈ ਅੱਲ੍ਹਾ, ਵਾਹਿਗੁਰੂ, ਰਾਮ, ਖੁਦਾ, ਰੱਬ ਤੇ ਸੰਗ ਦਾ ਮਤਲਬ ਹੈ ਸਾਥ ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਸੱਚ ਸੀ, ਸੱਚ ਹੈ ਤੇ ਸੱਚ ਹੀ ਰਹੇਗਾ, ਉਸ ਦੀ ਭਗਤੀ- ਇਬਾਦਤ ਕਰਨਾ ਸੱਚ ਦੇ ਰਾਹ ’ਤੇ ਚੱਲਣਾ ਹੈ ਜੋ ਸੱਚ ਦੇ ਰਾਹ ’ਤੇ ਚੱਲਦੇ ਹਨ ,ਉਨ੍ਹਾਂ ਨੂੰ ਹਿਰਦੇ ਦੀਆਂ ਖੁਸ਼ੀਆਂ ਮਿਲਦੀਆਂ ਹਨ ਤੇ ਚਿਹਰੇ ’ਤੇ ਨੂਰ ਰਹਿੰਦਾ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਈਸ਼ਵਰ ਨਾਲ ਨਾਤਾ ਜੋੜੋ, ਈਸ਼ਵਰ ਸਰਵਵਿਆਪੀ ਹੈ ਤੇ ਉਹ ਹਰ ਜਗ੍ਹਾ ਮੌਜ਼ੂਦ ਹੈ। Saint Dr MSG

    ਪਰ ਉਸ ਨੂੰ ਦੇਖਣ ਲਈ ਆਪਣੀਆਂ ਅੱਖਾਂ ਬਣਾਉਣੀਆਂ ਹੋਣਗੀਆਂ ਉਹ ਮਾਲਕ ਹਰ ਜਗ੍ਹਾ ਹੈ, ਫਿਰ ਵੀ ਉਹ ਨਜ਼ਰ ਨਹੀਂ ਆਉਂਦਾ, ਕਿਉਂਕਿ ਅੱਖਾਂ ’ਚ ਕਾਮ ਵਾਸਨਾ, ਕ੍ਰੋਧ, ਮੋਹ, ਲੋਭ, ਹੰਕਾਰ, ਮਨ ਤੇ ਮਾਇਆ ਦਾ ਮੋਤੀਆਬਿੰਦ ਪੈ ਗਿਆ ਹੈ ਇਸ ਲਈ ਪਰਮਾਤਮਾ ਕਣ-ਕਣ ’ਚ ਹੁੰਦੇ ਹੋਏ ਵੀ ਨਜ਼ਰ ਨਹੀਂ ਆਉਂਦਾ ਜਿਸ ਤਰ੍ਹਾਂ ਡਾਕਟਰ ਮੋਤੀਆਬਿੰਦ ਨੂੰ ਆਪ੍ਰੇਸ਼ਨ ਕਰਕੇ ਕੱਢ ਦਿੰਦੇ ਹਨ, ਉਸੇ ਤਰ੍ਹਾਂ ਕਾਮ ਵਾਸਨਾ, ਕ੍ਰੋਧ, ਮੋਹ, ਲੋਭ, ਹੰਕਾਰ, ਮਨ ਤੇ ਮਾਇਆ ਦੇ ਪਰਦੇ ਨੂੰ ਹਟਾਉਣ ਲਈ ਰਾਮ-ਨਾਮ ਦੀ ਦਵਾਈ ਪਾਉਣੀ ਪਵੇਗੀ ਅੱਲ੍ਹਾ, ਵਾਹਿਗੁਰੂ, ਖੁਦਾ ਰੱਬ ਦੀ ਭਗਤੀ-ਇਬਾਦਤ ਕਰਨੀ ਹੋਵੇਗੀ, ਜਿਸ ਨਾਲ ਇਹ ਪਰਦੇ ਹੌਲੀ-ਹੌਲੀ ਹਟਦੇ ਚਲੇ ਜਾਣਗੇ ਤੇ ਇਨਸਾਨ ਉਸ ਪਰਮ ਪਿਤਾ ਪਰਮਾਤਮਾ ਦੇ ਦਰਸ਼ਨਾਂ ਦੇ ਲਾਇਕ ਬਣ ਜਾਵੇਗਾ। Saint Dr MSG

    LEAVE A REPLY

    Please enter your comment!
    Please enter your name here