MP ਰਵਨੀਤ ਬਿੱਟੂ ਦੇ PA ’ਤੇ ਹੋਇਆ ਹਮਲਾ, ਲੋਕਾਂ ਨੇ ਪਹੁੰਚਾਇਆ ਹਸਪਤਾਲ

ਘਟਨਾ ਫਿਰੋਜ਼ਪੁਰ ਰੋਡ ’ਤੇ ਇਯਾਲੀ ਚੌਕ ਦੀ ਦੱਸੀ ਜਾ ਰਹੀ ਹੈ

ਲੁਧਿਆਣਾ। ਸੰਸਦ ਮੈਂਬਰ ਰਵਨੀਤ ਬਿੱਟੂ ਦੇ ਪੀਏ ਹਰਜਿੰਦਰ ਸਿੰਘ ਢੀਂਡਸਾ (35) ’ਤੇ ਅੱਜ ਸਵੇਰੇ ਅਣਪਛਾਤੇ ਹਮਲਾਵਰਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਘਟਨਾ ਫਿਰੋਜ਼ਪੁਰ ਰੋਡ ’ਤੇ ਇਯਾਲੀ ਚੌਕ ਦੀ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਢੀਂਡਸਾ ਆਪਣੇ ਪਿੰਡ ਥਰੀਕੇ ਤੋਂ ਇਯਾਲੀ ਚੌਕ ਤੋਂ ਬੱਸ ਵਿੱਚ ਜਾ ਰਹੇ ਸਨ ਕਿ ਇਸ ਦੌਰਾਨ ਮੋਟਰਸਾਈਕਲ ’ਤੇ ਸਵਾਰ 15-16 ਹਮਲਾਵਰਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ।

ਤਲਵਾਰਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰ ਕਰੀਬ 5 ਮਿੰਟ ਤੱਕ ਉਨ੍ਹਾਂ ’ਤੇ ਹਮਲਾ ਕਰਦੇ ਰਹੇ। ਇਸ ਹਮਲੇ ’ਚ ਹਰਜਿੰਦਰ ਸਿੰਘ ਦੇ ਸਿਰ ’ਤੇ ਡੂੰਘੇ ਜ਼ਖਮ ਹੋਏ ਹਨ ਅਤੇ ਡਾਕਟਰ ਵੀ ਉਸ ਦੀ ਹਾਲਤ ਬਾਰੇ ਅਜੇ ਕੁਝ ਨਹੀਂ ਕਹਿ ਰਹੇ ਹਨ। ਹਰਜਿੰਦਰ ਸਿੰਘ ਨੂੰ ਜ਼ਖਮੀ ਹਾਲਤ ’ਚ ਦੇਖ ਕੇ ਲੋਕਾਂ ਨੇ ਤੁਰੰਤ ਐਂਬੂਲੈਂਸ ਬੁਲਾਈ ਅਤੇ ਪੁਲਿਸ ਨੂੰ ਵੀ ਸੂਚਨਾ ਦਿੱਤੀ। ਹਰਜਿੰਦਰ ਸਿੰਘ ਨੂੰ ਜ਼ਖਮੀ ਹਾਲਤ ’ਚ ਫਿਰੋਜ਼ਪੁਰ ਰੋਡ ’ਤੇ ਸਥਿਤ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ।

ਸਿਰ ’ਤੇ 10 ਤੋਂ 15 ਟਾਂਕੇ ਲੱਗੇ

ਸਾਂਸਦ ਰਵਨੀਤ ਸਿੰਘ ਬਿੱਟੂ ਦੇ ਪੀ.ਏ ਹਰਜਿੰਦਰ ਸਿੰਘ ’ਤੇ ਹਮਲਾ ਯੋਜਨਾ ਬਣਾ ਕੇ ਕੀਤਾ ਗਿਆ ਹੈ। ਕਰੀਬ 10 ਤੋਂ 15 ਲੋਕਾਂ ਨੇ ਹਮਲਾ ਕੀਤਾ ਹੈ। ਜ਼ਖਮੀ ਦੀ ਸੱਟ ਇੰਨੀ ਜ਼ਿਆਦਾ ਹੈ ਕਿ ਉਸ ਦੇ ਸਿਰ ਵਿਚ ਅੰਦਰੂਨੀ ਸੱਟਾਂ ਹਨ। ਉਸ ਦੀ ਇਕ ਬਾਂਹ ’ਤੇ ਸੱਟ ਲੱਗੀ ਹੈ। ਸਿਰ ’ਤੇ 10 ਤੋਂ 15 ਟਾਂਕੇ ਲੱਗੇ ਹਨ। ਹਮਲਾਵਰ ਖੁੱਲ੍ਹੇਆਮ ਆਉਂਦੇ ਹਨ ਅਤੇ ਕੁੱਟਮਾਰ ਕਰਕੇ ਆਸਾਨੀ ਨਾਲ ਫਰਾਰ ਹੋ ਜਾਂਦੇ ਹਨ। ਕਿਤੇ ਨਾ ਕਿਤੇ ਪੁਲਿਸ ਦੀ ਵੱਡੀ ਲਾਪਰਵਾਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ