ਚੱਲਦੀ ਸਕੂਲ ਵੈਨ ਨੂੰ ਲੱਗੀ ਲੱਗ

Gas Explosion, Nigeria

ਰਾਂਚੀ। ਝਾਰਖੰਡ ਦੇ ਗੁਮਲਾ ਜ਼ਿਲੇ ‘ਚ ਵੀਰਵਾਰ 10 ਬੱਚੇ ਸਕੂਲ ਦੀ ਚੱਲਦੀ ਵੈਨ ਦੀ ਅੱਗ ਲੱਗਣ ਦੌਰਾਨ ਵਾਲ-ਵਾਲ ਬਚ ਗਏ। ਪੁਲਿਸ ਮੁਤਾਬਕ ਘਟਨਾ ਘਾਗਰਾ-ਲੋਹਰਦੱਗਾ ਸੜਕ ‘ਤੇ ਵਾਪਰੀ। ਬੱਚੇ ਵੈਨ ‘ਚ ਬੈਠ ਕੇ ਗੋਲਡਨ ਵੈਲੀ ਨਾਮੀ ਆਪਣੇ ਸਕੂਲ ਵੱਲ ਜਾ ਰਹੇ ਸਨ। ਡਰਾਈਵਰ ਨੇ ਅਚਾਨਕ ਹੀ ਵੈਨ ‘ਚੋਂ ਧੂੰਆਂ ਨਿਕਲਦਾ ਦੇਖਿਆ। Van

ਇਸ ਤੋਂ ਪਹਿਲਾਂ ਕਿ ਅੱਗ ਫੈਲਦੀ ਡਰਾਈਵਰ ਸੁਨੀਲ ਕੁਮਾਰ ਨੇ ਤੁਰੰਤ ਵੈਨ ਰੋਕ ਕੇ ਬੱਚਿਆਂ ਨੂੰ ਬਾਹਰ ਕੱਢਿਆ। ਸੁਨੀਲ ਕੁਮਾਰ ਨੇ ਕਿਹਾ ਕਿ ਮੈਂ ਕਈ ਵਾਰ ਸਕੂਲ ਦੇ ਪ੍ਰਬੰਧਕਾਂ ਨੂੰ ਕਿਹਾ ਸੀ ਕਿ ਵੈਨ ਦਾ ਇੰਜਣ ਜਲਦੀ ਹੀ ਗਰਮ ਹੋ ਜਾਂਦਾ ਹੈ। ਇਸ ਲਈ ਇਸ ਨੂੰ ਠੀਕ ਕਰਵਾਇਆ ਜਾਵੇ ਪਰ ਪ੍ਰਬੰਧਕਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਪੁਲਿਸ ਮੁਤਾਬਕ ਇਸ ਲਾਪਰਵਾਹੀ ਲਈ ਸਕੂਲ ਦੇ ਪ੍ਰਬੰਧਕਾਂ ਵਿਰੁੱਧ ਕਾਰਵਾਈ ਕੀਤੀ ਜਾਏਗੀ। Van

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here