ਮੋਟਰਾਂ ਚੋਰੀ ਕਰਨ ਵਾਲੇ ਤਿੰਨ ਕਾਬੂ

Motors Steals, Three Arrest

ਮੋਟਰਾਂ ਚੋਰੀ ਕਰਨ ਵਾਲੇ ਤਿੰਨ ਕਾਬੂ

ਅਰਸ਼ਦੀਪ ਸੋਨੀ, ਸਾਦਿਕ

ਐੱਸਐੱਸਪੀ ਰਾਜ ਬਚਨ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਾਦਿਕ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਮੋਟਰ ਚੋਰੀ ਕਰਨ ਵਾਲੇ ਤਿੰਨ ਜਣਿਆਂ ਨੂੰ ਕਾਬੂ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਵਕੀਲ ਸਿੰਘ ਐੱਸਆਈ ਨੇ ਦੱਸਿਆ ਕਿ ਜੰਗੀਰ ਸਿੰਘ ਪੁੱਤਰ ਜੋਗਾ ਸਿੰਘ ਪਿੰਡ ਸਿਮਰੇਵਾਲਾ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਸ ਦੇ ਖੇਤ ‘ਚ ਇੱਕ ਬਿਜਲੀ ਵਾਲੀ ਮੋਟਰ ਪੰਜ ਹਾਰਸ ਪਾਵਰ ਜਿਸ ਨਾਲ ਚਾਰ ਇੰਚੀ ਪੱਖਾ ਲੱਗਾ ਹੋਇਆ ਸੀ  ਚੋਰੀ ਹੋ ਗਿਆ। ਮੈਂ ਪੜਤਾਲ ਕੀਤੀ ਤਾਂ ਯਕੀਨ ਹੋ ਗਿਆ ਕਿ ਇਹ ਮੋਟਰ ਮੰਗਲ ਸਿੰਘ ਉਰਫ ਬਾਬਾ ਪੁੱਤਰ ਗੁਰਦਿੱਤਾ ਸਿੰਘ, ਅਮਰਜੀਤ ਸਿੰਘ ਉਰਫ ਅੰਗਰੇਜ਼ ਸਿੰਘ ਪੁੱਤਰ ਮਹਿੰਦਰ ਸਿੰਘ ਤੇ ਬਲਵੰਤ ਸਿੰਘ ਪੁੱਤਰ ਜੀਵਨ ਸਿੰਘ ਵਾਸੀ ਪਿੰਡ ਗੁੱਜਰ ਚੋਰੀ ਕਰਕੇ ਲੈ ਗਏ ਹਨ, ਜਿਸ ਦੀ ਅੰਦਾਜ਼ਾ ਕੀਮਤ 8 ਹਜ਼ਾਰ ਰੁਪਏ ਬਣਦੀ ਹੈ। ਉਕਤ ਤਿੰਨਾਂ ਖਿਲਾਫ ਕਾਰਵਾਈ ਕੀਤੀ ਜਾਵੇ। ਸ਼ਿਕਾਇਤ ਕਰਤਾ ਦੇ ਬਿਆਨਾਂ ‘ਤੇ ਤਿੰਨੋਂ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਕੇ ਚੋਰੀ ਕੀਤੀਆਂ ਮੋਟਰਾਂ ਦੀ ਬਰਾਮਦੀ ਕਰਵਾਈ ਜਾਵੇਗੀ। ਇਸ ਮੌਕੇ ਬੇਅੰਤ ਸਿੰਘ ਸੰਧੂ, ਅੰਗਰੇਜ਼ ਸਿੰਘ, ਬਲਦੇਵ ਸਿੰਘ (ਤਿੰਨੋਂ ਏਐੱਸਆਈ) ਅਮਰਿੰਦਰ ਸਿੰਘ ਤੇ ਕੇਵਲ ਸਿੰਘ ਸੰਧੂ ਵੀ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here