Ludhiana News: ਮੋਟਰਸਾਇਕਲ ਸਵਾਰਾਂ ਨੇ ਪਿਸਤੌਲ ਦੀ ਨੋਕ ’ਤੇ ਸੁਨਿਆਰੇ ਤੋਂ ਬੈਗ ਲੁੱਟਿਆ

Ludhiana News
Ludhiana News: ਮੋਟਰਸਾਇਕਲ ਸਵਾਰਾਂ ਨੇ ਪਿਸਤੌਲ ਦੀ ਨੋਕ ’ਤੇ ਸੁਨਿਆਰੇ ਤੋਂ ਬੈਗ ਲੁੱਟਿਆ

Ludhiana News: ਬੈਗ ਵਿੱਚ 2 ਲੱਖ ਰੁਪਏ ਦੀ ਨਕਦੀ ਤੇ ਮੋਬਾਇਲ ਸੀ: ਸੁਨਿਆਰਾ

Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਮਹਾਨਗਰ ਲੁਧਿਆਣਾ ਵਿਖੇ 33 ਫੁੱਟਾ ਰੋਡ ’ਤੇ ਮੋਟਰਸਾਇਕਲ ਸਵਾਰ ਵਿਅਕਤੀਆਂ ਨੇ ਪਿਸਤੌਲ ਦੀ ਨੋਕ ’ਤੇ ਇੱਕ ਸੁਨਿਆਰੇ ਨੂੰ ਲੁੱਟ ਲਿਆ। ਲੁਟੇਰਿਆਂ ਨੇ ਸੁਨਿਆਰੇ ਕੋਲੋਂ ਬੈਗ ਖੋਹਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਸੁਨਿਆਰੇ ਮੁਤਾਬਕ ਬੈਗ ਵਿੱਚ 2 ਲੱਖ ਰੁਪਏ ਦੀ ਨਕਦੀ ਮੌਜੂਦ ਸੀ।

33 ਫੁੱਟਾ ਰੋਡ ’ਤੇ ਘਈ ਮਾਰਕੀਟ ਇਲਾਕੇ ਵਿੱਚ ਹੋਈ ਇਸ ਵਾਰਦਾਤ ਦੀ ਸੂਚਨਾ ਮਿਲਦਿਆ ਹੀ ਥਾਣਾ ਜਮਾਲਪੁਰ ਦੀ ਐਸਐਚਓ ਬਲਵਿੰਦਰ ਕੌਰ ਨੇ ਪੁਲਿਸ ਪਾਰਟੀ ਸਣੇ ਘਟਨਾ ਸਥਾਨ ’ਤੇ ਪਹੁੰਚੀ। ਜਿੱਥੇ ਪੀੜਤ ਵਿਜੇ ਕੁਮਾਰ ਪੁੱਤਰ ਹਰੀਸ ਚੰਦਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਰਾਤ ਨੂੰ ਪੌਣੇ ਕੁ 9 ਵਜੇ ਦੇ ਆਸ- ਪਾਸ ਰੋਜਾਨਾਂ ਵਾਂਗ ਹੀ ਸਗ਼ਨ ਜਿਊਲਰਜ਼ ਨਾਂਅ ਦੀ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਜਾ ਰਿਹਾ ਸੀ।

Read Also : Punjab Roadways News: ਪੰਜਾਬ ਰੋਡਵੇਜ ਦੀਆਂ ਬੱਸਾਂ ’ਤੇ ਸਫ਼ਰ ਕਰਨ ਵਾਲੇ ਸਾਵਧਾਨ!, ਆ ਸਕਦੀ ਐ ਪ੍ਰੇਸ਼ਾਨੀ

ਦੁਕਾਨ ਬੰਦ ਕਰਕੇ ਉਸਨੇ ਰੋਡ ਹੀ ਪਾਰ ਕੀਤਾ ਸੀ, ਕਿਉਂਕਿ ਉਸਦਾ ਘਰ ਦੁਕਾਨ ਦੇ ਸਾਹਮਣੇ ਹੀ ਗਲੀ ਵਿੱਚ ਸਥਿੱਤ ਹੈ, ਅਚਾਨਕ ਹੀ ਇੱਕ ਮੋਟਰਸਾਇਕਲ ’ਤੇ ਸਵਾਰ ਦੋ ਨੋਜਵਾਨ, ਜਿੰਨਾਂ ਨੇ ਹੈਲਮਟ ਪਹਿਨ ਰੱਖੇ ਸਨ, ਆਏ ਅਤੇ ਉਨ੍ਹਾਂ ਨੇ ਆਉਂਦਿਆਂ ਹੀ ਉਸ ਦੇ ਹੱਥ ਵਿੱਚ ਫ਼ੜੇ ਬੈਗ ਨੂੰ ਖੋਹਣ ਦੀ ਕੋਸ਼ਿਸ਼ ਕੀਤੀ। ਜਦ ਉਸਨੇ ਇਸਦਾ ਵਿਰੋਧ ਕੀਤਾ ਤਾਂ ਇੱਕ ਨੇ ਉਸ ਉੱਪਰ ਪਿਸਤੌਲ ਤਾਣ ਦਿੱਤਾ। ਜਿਸ ਕਰਕੇ ਉਸਨੇ ਆਪਣੇ ਹੱਥ ਵਿੱਚ ਫੜਿਆ ਬੈਗ ਛੱਡ ਦਿੱਤੇ ਤੇ ਲੁਟੇਰੇ ਫਰਾਰ ਹੋ ਗਏ। ਵਿਜੇ ਕੁਮਾਰ ਮੁਤਾਬਕ ਉਸ ਤੋਂ ਖੋਹੇ ਗਏ ਬੈਗ ਵਿੱਚ 2 ਲੱਖ ਰੁਪਏ ਦੀ ਨਕਦੀ ਤੋਂ ਇਲਾਵਾ ਉਸਦਾ ਮੋਬਾਇਲ ਵੀ ਮੌਜੂਦ ਸੀ ਜੋ ਲੁਟੇਰੇ ਖੋਹ ਕੇ ਲੈ ਗਏ ਹਨ। ਐਸਐਚਓ ਬਲਵਿੰਦਰ ਕੌਰ ਮੁਤਾਬਕ ਪੁਲਿਸ ਨੇ ਜਾਂਚ ਦੇ ਤਹਿਤ ਹੀ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ। ਜਲਦ ਹੀ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।