ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home ਸੂਬੇ ਪੰਜਾਬ ਬੱਸ ਦੀ ਟੱਕਰ ਨ...

    ਬੱਸ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ

    Motorcycle, Driver, Death, Bus, Collision

    ਟਰੈਕਟਰ ਟਰਾਲੀ ਨੂੰ ਪਾਸ ਕਰਦਿਆਂ ਹੋਈ ਇਹ ਘਟਨਾ | Road Accident

    ਸਾਦਿਕ, (ਅਰਸ਼ਦੀਪ ਸੋਨੀ/ਸੱਚ ਕਹੂੰ ਨਿਊਜ਼)। ਸਾਦਿਕ ਫ਼ਰੀਦਕੋਟ ਵਾਲੀ ਸੜਕ ਤੇ ਪੈਂਦੇ ਪਿੰਡ ਮਚਾਕੀ ਕਲਾਂ ਨੇੜਿਉਂ ਲੰਘਦੀ ਸੂਏ ਦੇ ਪੁੱਲ ਨੇੜੇ ਇਕ ਬੱਸ ਦੇ ਮੋਟਰਸਾਈਕਲ ਤੇ ਚੜ ਜਾਣ ਕਾਰਨ ਮੋਟਰ ਸਾਈਕਲ ਚਾਲਕ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਮੋਟਰ ਸਾਈਕਲ ਹੀਰੋ ਮਾਰਕਾ ਨੰਬਰੀ ਪੀ.ਬੀ. 30ਐਸ 4497 ‘ਤੇ ਸਵਾਰ ਵਿਅਕਤੀ ਜੋ ਪਰਦੇ ਵੇਚਣ ਦਾ ਕੰਮ ਕਰਦਾ ਸੀ ਤੇ ਆਪਣੀ ਲੜਕੀ ਨੂੰ ਮਿਲਣ ਲਈ ਫ਼ਰੀਦਕੋਟ ਜਾ ਰਿਹਾ ਸੀ। (Road Accident)

    ਸੂਏ ਦੇ ਪੁੱਲ ਤੇ ਖੜ੍ਹੇ ਇਕ ਟਰੈਕਟਰ ਟਰਾਲੀ ਨੂੰ ਜਦੋਂ ਉਸ ਨੂੰ ਪਾਸ ਕਰਕੇ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਤਾਂ ਪਿੱਛੋਂ ਆ ਰਹੀ ਫ਼ਰੀਦਕੋਟ ਨੂੰ ਜਾਣ ਵਾਲੀ ਇੱਕ ਨਿੱਜੀ ਕੰਪਨੀ ਦੀ ਬੱਸ ਮੋਟਰਸਾਈਕਲ ਤੇ ਚੜ ਗਈ, ਜਿਸ ਕਾਰਨ ਬੱਸ ਮੋਟਰਸਾਈਕਲ ਨੂੰ ਕਾਫ਼ੀ ਅੱਗੇ ਧੱਕ ਕੇ ਲੈ ਗਈ ‘ਤੇ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਮੋਟਰਸਾਈਕਲ ਵੀ ਕਾਫ਼ੀ ਨੁਕਸਾਨਿਆ ਗਿਆ। ਥਾਣਾ ਸਦਰ ਫ਼ਰੀਦਕੋਟ ਦੀ ਪੁਲਿਸ ਪਾਰਟੀ ਮੌਕੇ ਤੇ ਪੁੱਜੀ ‘ਤੇ ਲਾਸ਼ ਕਬਜ਼ੇ ਵਿਚ ਲੈ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Road Accident)

    LEAVE A REPLY

    Please enter your comment!
    Please enter your name here