ਸਿੱਖਿਆਦਾਇਕ ਕਹਾਣੀਆਂ: ਬੁੱਧੀਮਾਨ ਤੇ ਮੂਰਖ

Motivational story in Punjabi

ਵਿਅਕਤੀ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਬੁੱਧੀਮਾਨ ਤੇ ਦੂਜੇ ਮੂਰਖ। ਬੁੱਧੀਮਾਨ ਉਹ ਹੈ ਜੋ ਹਰ ਗਿਆਨ ਦੀ ਗੱਲ ਨੂੰ ਗ੍ਰਹਿਣ ਕਰੇ ਤੇ ਜੀਵਨ ’ਚ ਅਪਣਾਵੇ, ਜਦੋਂਕਿ ਮੂਰਖ ਕਦੇ ਵੀ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਬੁੱਧੀਮਾਨ ਤੇ ਮੂਰਖ ਬਾਰੇ ਆਚਾਰੀਆ ਚਾਣੱਕਿਆ ਨੇ ਕਿਹਾ ਹੈ ਕਿ ਕਿਸੇ ਮੂਰਖ ਲਈ ਕਿਤਾਬਾਂ ਓਨੀਆਂ ਹੀ ਉਪਯੋਗੀ ਹਨ ਜਿੰਨਾ ਕਿ ਇੱਕ ਅੰਨ੍ਹੇ ਵਿਅਕਤੀ ਲਈ ਸ਼ੀਸ਼ਾ ਉਪਯੋਗੀ ਹੈ। ਕੋਈ ਵੀ ਅੰਨ੍ਹਾ ਵਿਅਕਤੀ ਜਦੋਂ ਕੁਝ ਵੇਖ ਹੀ ਨਹੀਂ ਸਕਦਾ ਤਾਂ ਉਸ ਲਈ ਸ਼ੀਸ਼ਾ ਕਿਸੇ ਵੀ ਤਰ੍ਹਾਂ ਉਪਯੋਗੀ ਨਹੀਂ ਹੋ ਸਕਦਾ।

Motivational story in Punjabi

ਠੀਕ ਉਸੇ ਤਰ੍ਹਾਂ ਕਿਸੇ ਵੀ ਮੂਰਖ ਲਈ ਕਿਤਾਬਾਂ ਜਾਂ ਗਿਆਨ ਦੀ ਗੱਲ ਵੀ ਫ਼ਜ਼ੂਲ ਹੀ ਹੈ ਕਿਉਂਕਿ ਮੂਰਖ ਵਿਅਕਤੀ ਗਿਆਨ ਦੀਆਂ ਗੱਲਾਂ ’ਤੇ ਵੀ ਤਰਕ-ਵਿਤਰਕ ਕਰਦੇ ਹਨ ਤੇ ਸਮਝ ਨਹੀਂ ਸਕਦੇ। ਮੂਰਖ ਅਕਸਰ ਉਲਝਣ ’ਚ ਹੀ ਸਮਾਂ ਖਰਾਬ ਕਰਦੇ ਹਨ ਜਦੋਂਕਿ ਬੁੱਧੀਮਾਨ ਗਿਆਨ ਨੂੰ ਪ੍ਰਾਪਤ ਕਰਕੇ ਉਸ ਨੂੰ ਆਪਣੀ ਜ਼ਿੰਦਗੀ ’ਚ ਢਾਲ ਲੈਂਦੇ ਹਨ। (Motivational story in Punjabi)

ਸਿੱਖਿਆਦਾਇਕ ਕਹਾਣੀਆਂ

ਇਸ ਤਰ੍ਹਾਂ ਬੁੱਧੀਮਾਨ ਲੋਕ ਤਾਂ ਜ਼ਿੰਦਗੀ ’ਚ ਕੁਝ ਵਰਣਨਯੋਗ ਕੰਮ ਕਰ ਲੈਂਦੇ ਹਨ ਪਰ ਮੂਰਖ ਦਾ ਜੀਵਨ ਬਹਿਸਬਾਜ਼ੀ ਕਰਨ ’ਚ ਹੀ ਨਿੱਕਲ ਜਾਂਦਾ ਹੈ। ਕਿਸੇ ਵੀ ਮੂਰਖ ਸਾਹਮਣੇ ਗਿਆਨ ਦੀਆਂ ਕਿਤਾਬਾਂ ਦਾ ਢੇਰ ਲਾ ਦੇਣ ਨਾਲ ਵੀ ਉਹ ਉਨ੍ਹਾਂ ਤੋਂ ਕੁਝ ਵੀ ਹਾਸਲ ਨਹੀਂ ਕਰ ਸਕੇਗਾ। ਉਸ ਲਈ ਕਿਤਾਬਾਂ ਮੁੱਲਹੀਣ ਹੀ ਹਨ ਤੇ ਕਿਤਾਬਾਂ ’ਚ ਲਿਖੀਆਂ ਗਿਆਨ ਦੀਆਂ ਗੱਲਾਂ ਫਜ਼ੂਲ ਹਨ।

Also Read : ਰਾਮ-ਨਾਮ ਕਰਦਾ ਹੈ ਚਿੰਤਾ ਮੁਕਤ : Saint Dr MSG