ਸਿਕੰਦਰ ਦਾ ਹੰਕਾਰ | Motivational Quotes
ਸਿਕੰਦਰ ਨੇ ਇਰਾਨ ਦੇ ਰਾਜੇ ਦਾਰਾ ਨੂੰ ਹਰਾ ਦਿੱਤਾ ਤੇ ਵਿਸ਼ਵ ਜੇਤੂ ਅਖਵਾਉਣ ਲੱਗਾ ਜਿੱਤ ਪਿੱਛੋਂ ਉਸਨੇ ਬਹੁਤ ਸ਼ਾਨਦਾਰ ਜਲੂਸ ਕੱਢਿਆ ਮੀਲਾਂ ਦੂਰ ਤੱਕ ਉਸਦੇ ਰਾਜ ਦੇ ਨਿਵਾਸੀ ਸਿਰ ਝੁਕਾ ਕੇ ਸਵਾਗਤ ਕਰਨ ਲਈ ਖੜ੍ਹੇ ਸਨ ਸਿਕੰਦਰ ਵੱਲ ਦੇਖਣ ਦੀ ਹਿੰਮਤ ਕਿਸੇ ’ਚ ਨਹੀਂ ਸੀ ਸਿਕੰਦਰ ਨੇ ਸਾਹਮਣਿਓਂ ਕੁੱਝ ਫ਼ਕੀਰਾਂ ਨੂੰ ਆਉਂਦਿਆਂ ਵੇਖਿਆ ਉਸ ਨੂੰ ਲੱਗਾ ਕਿ ਉਹ ਫਕੀਰ ਵੀ ਉਸਦਾ ਸਵਾਗਤ ਕਰਨਗੇ ਪਰੰਤੂ ਉਨ੍ਹਾਂ ਨੇ ਸਿਕੰਦਰ ਵੱਲ ਵੇਖਿਆ ਤੱਕ ਨਾ ਆਪਣੇ ਅਜਿਹੇ ਅਪਮਾਨ ਨਾਲ ਸਿਕੰਦਰ ਨੂੰ ਗੁੱਸਾ ਆ ਗਿਆ ਉਸਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾ ਕੇ ਪੁੱਛਿਆ, ‘‘ਕੀ ਤੁਸੀਂ ਨਹੀਂ ਜਾਣਦੇ ਕਿ ਮੈਂ ਵਿਸ਼ਵ ਜੇਤੂ ਸਿਕੰਦਰ ਹਾਂ? ਮੇਰੀ ਬੇਇੱਜ਼ਤੀ ਕਰਨ ਦੀ ਗੁਸਤਾਖ਼ੀ ਤੁਸੀਂ ਕਿਵੇਂ ਕੀਤੀ?’’ ‘‘ਉਨ੍ਹਾਂ ਫ਼ਕੀਰਾਂ ’ਚ ਇੱਕ ਬਜ਼ੁਰਗ ਵੀ ਸੀ ਉਹ ਬੋਲਿਆ, ‘‘ਕਿਸ ਝੂਠੀ ਦੌਲਤ ’ਤੇ ਤੂੰ ਇੰਨਾ ਹੰਕਾਰ ਕਰ ਰਿਹਾ ਹੈਂ,
ਸਿਕੰਦਰ? ਸਾਡੇ ਲਈ ਤਾਂ ਤੂੰ ਇੱਕ ਆਮ ਆਦਮੀ ਹੈਂ’’ ਇਹ ਸੁਣ ਕੇ ਸਿਕੰਦਰ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਮਹਾਤਮਾ ਨੇ ਫ਼ੇਰ ਕਿਹਾ, ‘‘ਤੂੰ ਤ੍ਰਿਸ਼ਨਾ ਦੇ ਵੱਸ ਪੈ ਕੇ ਭਟਕ ਰਿਹਾ ਹੈਂ ਜਿਸ ਨੂੰ ਅਸੀਂ ਤਿਆਗ ਚੁੱਕੇ ਹਾਂ ਜੋ ਹੰਕਾਰ ਤੇਰੇ ਸਿਰ ’ਤੇ ਸਵਾਰ ਹੈ ਉਹ ਸਾਡੇ ਪੈਰਾਂ ਦਾ ਗੁਲਾਮ ਹੈ ਸਾਡੇ ਗੁਲਾਮ ਦੇ ਵੀ ਗੁਲਾਮ ਹੋ ਕੇ ਤੁਸੀਂ ਸਾਡੇ ਮੁਕਾਬਲੇ ਦੀ ਗੱਲ ਕਿਵੇਂ ਕਰਦੇ ਹੋ? ਸਾਡੇ ਅੱਗੇ ਤੁਹਾਡੀ ਕੈਸੀ ਸ਼ਾਨ?’’ ਸਿਕੰਦਰ ਦਾ ਹੰਕਾਰ ਮੋਮ ਵਾਂਗ ਪਿਘਲ ਗਿਆ ਉਸ ਨੂੰ ਮਹਾਤਮਾ ਦੇ ਬੋਲ ਸੂਲ ਵਾਂਗ ਚੁਭ ਗਏ ਉਸਨੂੰ ਆਪਣੀ ਤੁੱਛਤਾ ਦਾ ਗਿਆਨ ਹੋ ਗਿਆ ਉਨ੍ਹਾਂ ਫ਼ਕੀਰਾਂ ਦੀ ਸ਼ਾਨ ਅੱਗੇ ਉਸਦੀ ਕੁੱਲ ਦੌਲਤ ਬੇਰਸ ਸੀ ਉਸਨੇ ਉਨ੍ਹਾਂ ਸਾਰਿਆਂ ਨੂੰ ਇੱਜ਼ਤ ਸਹਿਤ ਰਿਹਾਅ ਕਰ ਦਿੱਤਾ. (Motivational Quotes)
Also Read : ਬਚਪਨ ਤੋਂ ਹੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਾਂ, ਕਰਦੇ ਹਾਂ ਅਤੇ ਹਮੇਸ਼ਾ ਕਰਦੇ ਰਹਾਂਗੇ : ਪੂੁਜਨੀਕ ਗੁਰੂ ਜੀ