ਮਾਤਾ ਸੋਮਾ ਦੇਵੀ ਇੰਸਾਂ ਜਾਂਦੇ-ਜਾਂਦੇ ਕਰ ਗਏ ਮਾਨਵਤਾ ਦਾ ਭਲਾ

Humanity

17ਵੇਂ ਸਰੀਰਦਾਨੀ ਬਣੇ ਮਾਤਾ ਸੋਮਾ ਦੇਵੀ ਇੰਸਾਂ | Humanity

ਜੈਤੋ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਸਥਾਨਕ ਸ਼ਹਿਰ ਦੇ ਨਵੀਂ ਅਬਾਦੀ ਦੇ ਵਸਨੀਕ ਮਾਤਾ ਸੋਮਾ ਦੇਵੀ ਪਤਨੀ ਸ਼੍ਰੀ ਓਮ ਪ੍ਰਕਾਸ਼ ਇੰਸਾਂ ਨੇ ਦਿਹਾਂਤ ਮਗਰੋਂ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਪਰਿਵਾਰਕ ਮੈਬਰਾਂ ਵੱਲੋਂ ਮੈਡੀਕਲ ਖੋਜਾਂ ਲਈ ਗ੍ਰਫਿਕਇਰਾ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਧੂਲਕੋਟ ਚਕਰਾਤਾ ਰੋਡ ਦੇਹਰਾਦੂਨ ਉਤਰਾਖੰਡ ਨੂੰ ਦਾਨ ਕੀਤੀ ਗਈ। ਸਰੀਰਦਾਨ ਕਰਨ ਤੋਂ ਪਹਿਲਾਂ ਮ੍ਰਿਤਕ ਸੋਮਾ ਦੇਵੀ ਇੰਸਾਂ ਦੀ ਅਰਥੀ ਨੂੰ ਮੋਢਾ ਉਨ੍ਹਾਂ ਦੀਆਂ ਨੂੰਹ ਸਰੋਜ ਇੰਸਾਂ, ਸ਼ੀਲਾ ਇੰਸਾਂ,ਨੀਤੂ ਇੰਸਾਂ, ਧੀ ਆਸ਼ਾ ਰਾਣੀ, ਬੇਟਾ ਵਿਨੋਦ ਇੰਸਾਂ, ਅਕਾਸ਼ ਇੰਸਾਂ , ਰਾਜ ਇੰਸਾਂ, ਰਮੇਸ਼ ਇੰਸਾਂ ਵੱਲੋਂ ਦਿੱਤਾ ਗਿਆ। Humanity

ਫੁੱਲਾਂ ਨਾਲ ਸ਼ਿੰਗਾਰੀ ਹੋਈ ਐਂਬੂਲੈਂਸ ’ਚ ਰੱਖਿਆ ਗਿਆ, ਜਿਸ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਸੰਗਠਨ ਦੇ ਸੇਵਾਦਾਰਾਂ ਤੇ ਜ਼ਿੰਮੇਵਾਰਾਂ ਵੱਲੋਂ ਪਵਿੱਤਰ ਨਾਅਰਾ ਲਾ ਕੇ ਰਵਾਨਾ ਕੀਤਾ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਪ੍ਰੇਮੀ ਬਿੱਟੂ ਇੰਸਾਂ ਅਤੇ ਗੁਰਦਾਸ ਇੰਸਾਂ ਤੇ ਬਲਾਕ ਜੈਤੋ ਦੇ ਜੋਨ ਨੰਬਰ 1ਅਤੇ 2 ਦੇ ਪ੍ਰੇਮੀ ਸੇਵਕ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਮੈਡੀਕਲ ਖੋਜਾਂ ਲਈ ਸਰੀਰਦਾਨ ਕਰਨਾ ਮੇਨ ਕਾਰਜ ਹੈ, ਜਿਸ ਨਾਲ ਮੈਡੀਕਲ ਦੀ ਪੜ੍ਹਾਈ ਕਰ ਰਹੇ ਬੱਚੇ ਨਵੀਆਂ ਨਵੀਆਂ ਖੋਜਾਂ ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਬਾਰੇ ਖੋਜ ਕਰਨ ਦਾ ਮੌਕਾ ਮਿਲਦਾ ਹੈ।

Read Also : ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਤਿੰਨ ਦਿਨ ਛੁੱਟੀ ’ਤੇ ਜਾਣ ਦਾ ਐਲਾਨ, ਜਾਣੋ ਕਾਰਨ

ਇਸ ਮੌਕੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਵੱਲੋਂ ‘ਸਰੀਰਦਾਨੀ ਸੋਮਾ ਦੇਵੀ ਇੰਸਾਂ ਅਮਰ ਰਹੇ’ ਦੇ ਨਾਅਰੇ ਲਾਏ ਗਏ, ਵੱਡੇ ਕਾਫਲੇ ਦੇ ਰੂਪ ਵਿਚ ਰਵਾਨਾ ਕੀਤਾ ਗਿਆ ।ਇਸ ਮੌਕੇ ਜੋਨ ਨੰਬਰ 1 ਅਤੇ 2 ਦੇ ਪੇ੍ਰਮੀ ਸੇਵਕ , 85 ਮੈਂਬਰ, 15 ਮੈਂਬਰ, ਸ਼ਹਿਰ ਨਿਵਾਸੀ ਅਤੇ ਸਮੂਹ ਸਾਧ-ਸੰਗਤ ਮੌਜ਼ੂਦ ਸਨ।

LEAVE A REPLY

Please enter your comment!
Please enter your name here