ਮਾਸਕੋ ’ਚ ਵੱਡਾ ਅਤਵਾਦੀ ਹਮਲਾ, 60 ਦੀ ਮੌਤ, ਭਾਰੀ ਗੋਲੀਬਾਰੀ ਕਰਕੇ ਸੁੱਟੇ ਗ੍ਰੇਨੇਡ

Moscow Terrorist Attack

ਫੌਜੀ ਪਹਿਰਾਵੇ ਵਾਲੇ 5 ਅੱਤਵਾਦੀ ਕੰਸਰਟ ਹਾਲ ’ਚ ਹੋਏ ਦਾਖਲ | Moscow Terrorist Attack

  • ਇਸਲਾਮਿਕ ਸਟੇਟ ਨੇ ਲਈ ਜ਼ਿੰਮੇਵਾਰੀ

ਮਾਸਕੋ (ਏਜੰਸੀ)। ਰੂਸ ਦੀ ਰਾਜਧਾਨੀ ਮਾਸਕੋ ਦੇ ਕ੍ਰੋਕਸ ਸਿਟੀ ਹਾਲ ’ਤੇ ਹੋਏ ਅੱਤਵਾਦੀ ਹਮਲੇ ’ਚ ਮਰਨ ਵਾਲਿਆਂ ਦੀ ਗਿਣਤੀ 60 ਤੱਕ ਪਹੁੰਚ ਗਈ ਹੈ। ਮਰਨ ਵਾਲਿਆਂ ਦਾ ਅੰਕੜਾ ਅਜੇ ਹੋਰ ਵੀ ਵਧ ਸਕਦਾ ਹੈ। 140 ਤੋਂ ਜ਼ਿਆਦਾ ਲੋਕਾਂ ਦੇ ਜਖ਼ਮੀ ਹੋਣ ਦੀ ਖਬਰ ਹੈ। ਹਮਲਾ ਸ਼ੁੱਕਰਵਾਰ ਰਾਤ (22 ਮਾਰਚ) ਨੂੰ ਹੋਇਆ ਹੈ। ਇਸਲਾਮਿਕ ਸਟੇਟ (ਆਈਐਸ) ਨੇ ਇਸ ਹਮਲੇ ਦੀ ਜਿੰਮੇਵਾਰੀ ਲਈ ਹੈ। ਫੌਜ ਦੀ ਵਰਦੀ ਪਹਿਨੇ ਪੰਜ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਬੰਬ ਸੁੱਟੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ- ਅਸੀਂ ਮਾਸਕੋ ’ਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹਾਂ। ਸਾਡੀ ਸੰਵੇਦਨਾ ਪੀੜਤ ਪਰਿਵਾਰਾਂ ਦੇ ਨਾਲ ਹੈ। ਦੁੱਖ ਦੀ ਇਸ ਘੜੀ ਵਿੱਚ ਭਾਰਤ ਰੂਸ ਦੀ ਸਰਕਾਰ ਤੇ ਲੋਕਾਂ ਦੇ ਨਾਲ ਇੱਕਮੁੱਠ ਹੈ। (Moscow Terrorist Attack)

ਅਮਰੀਕੀ ਦੂਤਘਰ ਨੇ ਹਮਲੇ ਦੀ ਚਿਤਾਵਨੀ ਦਿੱਤੀ ਸੀ | Moscow Terrorist Attack

ਦੱਸਿਆ ਜਾ ਰਿਹਾ ਹੈ ਕਿ ਰੂਸ ’ਚ ਅਮਰੀਕੀ ਦੂਤਘਰ ਨੇ ਮਾਰਚ ਦੀ ਸ਼ੁਰੂਆਤ ’ਚ ਹੀ ਵੱਡੇ ਹਮਲੇ ਦੀ ਚਿਤਾਵਨੀ ਦਿੱਤੀ ਸੀ। ਦੂਤਾਵਾਸ ਨੇ ਕਿਹਾ ਸੀ ਕਿ ਅੱਤਵਾਦੀ ਮਾਸਕੋ ’ਚ ਇੱਕ ਸੰਗੀਤ ਸਮਾਰੋਹ ’ਚ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਹਨ। ਦੂਤਾਵਾਸ ਨੇ ਇੱਕ ਐਡਵਾਈਜਰੀ ਜਾਰੀ ਕਰਕੇ ਰੂਸ ’ਚ ਮੌਜੂਦ ਅਮਰੀਕੀ ਨਾਗਰਿਕਾਂ ਨੂੰ ਅਗਲੇ 48 ਘੰਟਿਆਂ ਤੱਕ ਕਿਸੇ ਵੀ ਵੱਡੇ ਇਕੱਠ ’ਚ ਸ਼ਾਮਲ ਨਾ ਹੋਣ ਲਈ ਕਿਹਾ ਹੈ। ਇਸ ਦੇ ਨਾਲ ਹੀ ਪੁਤਿਨ ਨੇ ਅਮਰੀਕੀ ਦੂਤਘਰ ’ਤੇ ਹਮਲੇ ਨੂੰ ਲੈ ਕੇ ਦਿੱਤੀ ਗਈ ਚਿਤਾਵਨੀ ਦੀ ਨਿੰਦਾ ਕੀਤੀ ਸੀ। ਫਿਲਹਾਲ ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਕਿਰਬੀ ਨੇ ਕਿਹਾ ਕਿ ਉਹ ਇਸ ਸਮੇਂ ਹੋਰ ਜਾਣਕਾਰੀ ਨਹੀਂ ਦੇ ਸਕਦੇ। ਹਮਲੇ ਦੀਆਂ ਤਸਵੀਰਾਂ ਬਹੁਤ ਭਿਆਨਕ ਹਨ। (Moscow Terrorist Attack)

ਇਹ ਵੀ ਪੜ੍ਹੋ : ਆਓ! ਸ਼ਹੀਦ ਭਗਤ ਸਿੰਘ ਵੱਲੋਂ ਮੋੜੇ ਕਿਤਾਬ ਦੇ ਪੰਨੇ ਨੂੰ ਖੋਲ੍ਹ ਕੇ ਅੱਗੇ ਤੁਰੀਏ

ਹਮਲੇ ਦੌਰਾਨ ਇੱਕ ਰਾਕ ਬੈਂਡ ਕੰਸਰਟ ਚੱਲ ਰਿਹਾ ਸੀ | Moscow Terrorist Attack

ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਕਿਹਾ ਕਿ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਹਾਲ ’ਚ ਮਸ਼ਹੂਰ ਰੂਸੀ ਰਾਕ ਬੈਂਡ ਪਿਕਨਿਕ ਦਾ ਸੰਗੀਤ ਸਮਾਰੋਹ ਚੱਲ ਰਿਹਾ ਸੀ। ਜਖਮੀਆਂ ਦੀ ਮਦਦ ਲਈ 70 ਐਂਬੂਲੈਂਸਾਂ ਨੂੰ ਮੌਕੇ ’ਤੇ ਭੇਜਿਆ ਗਿਆ ਤੇ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਅੱਤਵਾਦੀ ਆਟੋਮੈਟਿਕ ਹਥਿਆਰਾਂ ਨਾਲ ਇਮਾਰਤ ਦੇ ਐਂਟਰੀ ਗੇਟ ’ਤੇ ਪਹੁੰਚੇ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਚਸ਼ਮਦੀਦਾਂ ਮੁਤਾਬਕ ਹਮਲਾਵਰਾਂ ਦੀ ਦਾੜ੍ਹੀ ਸੀ। ਉਨ੍ਹਾਂ ਕੋਲ ਏਕੇ ਸੀਰੀਜ ਦੇ ਹਥਿਆਰ ਸਨ। ਉਨ੍ਹਾਂ ਨੇ ਮੁੱਖ ਗੇਟ ਬੰਦ ਕਰ ਦਿੱਤਾ ਤੇ ਨੇੜੇ ਤੋਂ ਲੋਕਾਂ ’ਤੇ ਗੋਲੀਆਂ ਚਲਾਈਆਂ। (Moscow Terrorist Attack)

100 ਲੋਕਾਂ ਦਾ ਰੈਸਕਊ ਆਪ੍ਰੇਸ਼ਨ | Moscow Terrorist Attack

ਸਪੈਸ਼ਨ ਫੋਰਸ, ਪੁਲਿਸ ਤੇ ਦੰਗਾ ਵਿਰੋਧੀ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਬੇਸਮੈਂਟ ’ਚ ਫਸੇ 100 ਲੋਕਾਂ ਨੂੰ ਬਚਾਇਆ। ਪੁਲਿਸ, ਦੰਗਾ ਕੰਟਰੋਲ ਯੂਨਿਟ ਸਮੇਤ ਫੋਰਸ ਦੀਆਂ ਵੱਖ-ਵੱਖ ਯੂਨਿਟਾਂ ਮੌਕੇ ’ਤੇ ਤਾਇਨਾਤ ਹਨ। ਹੈਲੀਕਾਪਟਰ ਦੀ ਮਦਦ ਨਾਲ ਹਾਲ ਦੇ ਉੱਪਰ ਲੱਗੀ ਅੱਗ ਨੂੰ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਹਨ। ਜਖਮੀਆਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਰੂਸੀ ਅਧਿਕਾਰੀਆਂ ਨੇ ਕਿਹਾ ਕਿ ਮਾਸਕੋ ਦੇ ਹਵਾਈ ਅੱਡਿਆਂ ਤੇ ਰੇਲਵੇ ਸਟੇਸ਼ਨਾਂ ’ਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਹੋਰ ਮਾਲ ਤੇ ਭੀੜ ਵਾਲੇ ਇਲਾਕਿਆਂ ’ਚ ਅਲਰਟ ਜਾਰੀ ਕੀਤਾ ਗਿਆ ਹੈ। ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। (Moscow Terrorist Attack)