ਸਾਡੇ ਨਾਲ ਸ਼ਾਮਲ

Follow us

15.1 C
Chandigarh
Friday, February 13, 2026
More
    Home Breaking News ਭਾਰਤ ਪਾਕਿ ਸੀਮ...

    ਭਾਰਤ ਪਾਕਿ ਸੀਮਾ ਨੇੜੇ ਸਾਢੇ 8 ਕਿਲੋਗ੍ਰਾਮ ਤੋਂ ਜਿਆਦਾ ਹੈਰੋਇਨ ਬਰਾਮਦ

    ਫਾਈਲ ਫੋਟੋ।

    ਭਾਰਤ ਪਾਕਿ ਸੀਮਾ ਨੇੜੇ ਸਾਢੇ 8 ਕਿਲੋਗ੍ਰਾਮ ਤੋਂ ਜਿਆਦਾ ਹੈਰੋਇਨ ਬਰਾਮਦ

    ਗੁਰਦਾਸਪੁਰ (ਸੱਚ ਕਹੂੰ ਨਿਊਜ਼)। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਲੱਗਦੀ ਪਾਕਿਸਤਾਨ ਸਰਹੱਦ ਤੋਂ 8 ਕਿਲੋ 580 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸਦੀ ਕੀਮਤ 42 ਕਰੋੜ 50 ਲੱਖ ਰੁਪਏ ਦੱਸੀ ਗਈ ਹੈ। ਜ਼ਿਲ੍ਹਾ ਪੁਲਿਸ ਸੁਪਰਡੈਂਟ ਡਾ. ਨਾਨਕ ਸਿੰਘ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਤਸਕਰ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਲਿਆ ਰਹੇ ਹਨ। ਅਸੀਂ ਇਸ ਬਾਰੇ ਸੀਮਾ ਸੁਰੱਖਿਆ ਬਲ ਦੀ 89 ਬਟਾਲੀਅਨ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ।

    ਪੁਲਿਸ ਦੀ ਮਦਦ ਨਾਲ ਜਵਾਨਾਂ ਨੇ ਤੁਰੰਤ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਕਰੀਬ 10.15 ਵਜੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਰੋਜ਼ਾ ਬੀਓਪੀ ਤੋਂ ਇੱਕ ਬੋਰੀ ਬਰਾਮਦ ਕੀਤੀ। ਬੋਰੀ ਦੀ ਜਾਂਚ ਕਰਨ ‘ਤੇ ਉਸ ‘ਚੋਂ ਹੈਰੋਇਨ ਬਰਾਮਦ ਹੋਈ। ਉਨ੍ਹਾਂ ਕਿਹਾ ਕਿ ਹੈਰੋਇਨ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਖੇਪ ਨੂੰ ਪ੍ਰਾਪਤ ਕਰਨ ਵਿੱਚ ਕੌਣ ਸ਼ਾਮਲ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ