Mohali News: ਅੱਗ ਲੱਗਣ ਕਾਰਨ 70 ਤੋਂ ਵੱਧ ਝੁੱਗੀਆਂ ਸੜ ਕੇ ਸੁਆਹ

Mohali-News
ਮੋਹਾਲੀ:  ਅੱਗ ਲੱਗਣ ਨਾਲ ਸੜੀਆਂ ਝੁੱਗੀਆਂ।

ਐਸਡੀਐਮ ਨੇ ਕੀਤਾ ਘਟਨਾ ਸਥਾਨ ਦਾ ਦੌਰਾ

(ਐੱਮ ਕੇ ਸ਼ਾਇਨਾ) ਮੋਹਾਲੀ। ਮੋਹਾਲੀ ਨੇੜਲੇ ਪਿੰਡ ਭਾਗੋਮਾਜਰਾ ਵਿੱਚ ਝੁੱਗੀਆਂ ਨੂੰ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਅੱਗ ਲੱਗਣ ਨਾਲ 70 ਤੋਂ ਵੱਧ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਮੌਕੇ ‘ਤੇ ਪਹੁੰਚੀਆਂ 7 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। Mohali News

ਇਹ ਵੀ ਪੜ੍ਹੋ: ਜੋਤ ਜਗਾ ਕੇ ਮਹਿਲਾ ਗਈ ਸੀ ਖਰੀਦਦਾਰੀ ਕਰਨ, ਪਿੱਛੋਂ ਵਾਪਰ ਗਿਆ ਵੱਡਾ ਹਾਦਸਾ

Mohali-News
ਮੋਹਾਲੀ:  ਅੱਗ ਲੱਗਣ ਨਾਲ ਸੜੀਆਂ ਝੁੱਗੀਆਂ।

ਜਾਣਕਾਰੀ ਅਨੁਸਾਰ ਅੱਗ ‘ਚ ਨਵਾਂ ਮੋਟਰਸਾਈਕਲ, ਗਹਿਣੇ, ਕੱਪੜੇ ਅਤੇ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਮੌਕੇ ’ਤੇ ਪਹੁੰਚੇ ਐਸ.ਡੀ.ਐਮ ਮੋਹਾਲੀ ਦੀਪਾਂਕਰ ਗਰਗ ਨੇ ਵੀ ਭਾਗੋ ਮਾਜਰਾ (ਲਾਂਡਰਾਂ ਰੋਡ) ਵਿਖੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਪੀੜਤਾਂ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਅਸਥਾਈ ਉਪਾਅ ਵਜੋਂ ਨੇੜਲੇ ਧਾਰਮਿਕ ਸਥਾਨ ’ਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ, ਜਿੱਥੇ ਭੋਜਨ ਵੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਘਰੇਲੂ ਸਮਾਨ ਦੇ ਨੁਕਸਾਨ ਤੋਂ ਇਲਾਵਾ ਕੋਈ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here