ਦੇਸ਼ ‘ਚ ਕੋਰੋਨਾ ਸੰਕ੍ਰਮਣ ਦੇ 56 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ
ਨਵੀਂ ਦਿੱਲੀ (ਏਜੰਸੀ)। ਦੇਸ਼ ‘ਚ ਕੋਰੋਨਾ ਸੰਕ੍ਰਮਣ (corona) ਦੀ ਭਿਆਨਕ ਹੁੰਦੀ ਸਥਿਤੀ ਵਿਚਕਾਰ ਪਿਛਲੇ 34 ਘੰਟਿਆਂ ‘ਚ 56 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੰਕ੍ਰਮਿਤਾਂ ਦੀ ਗਿਣਤੀ 19.64 ਲੱਖ ਦੇ ਪਾਰ ਹੋ ਗਈ ਹੈ ਅਤੇ 904 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 40,699 ‘ਤੇ ਪਹੁੰਚ ਗਈ ਹੈ।
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਿਕ ਪਿਛਲੇ 24 ਘੰਟਿਆਂ ‘ਚ 52,050 ਲੋਕਾਂ ਦੇ ਸੰਕ੍ਰਮਿਤ ਹੋਣ ਨਾਲ ਸੰਕ੍ਰਮਿਤਾਂ ਦੀ ਗਿਣਤੀ 19,64,537 ਹੋ ਗਈ। ਰਾਹਤ ਦੀ ਗੱਲ ਇਹ ਰਹੀ ਕਿ ਇਸ ਦੌਰਾਨ 46121 ਲੋਕ ਠੀਕ ਵੀ ਹੋਏ ਹਨ ਜਿਸ ਨਾਲ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ 13,28,337 ਹੋ ਗਈ ਹੈ।
ਮੰਤਰਾਲੇ ਅਨੁਸਾਰ ਸਿਹਤਮੰਦ ਹੋਣ ਵਾਲਿਆਂ ਦੀ ਦਰ 67.62 ਪ੍ਰਤੀਸ਼ਤ ‘ਤੇ ਪਹੁੰਚ ਗਈ ਹੈ ਅਤੇ ਮੌਤ ਦਰ 2.07 ਫ਼ੀਸਦੀ ਹੈ। ਨੌਂ ਸੂਬਿਆਂ ‘ਚ ਸਿਹਤਮੰਦ ਹੋਣ ਵਾਲਿਆਂ ਦੀ ਗਿਣਤੀ ਵਧਣ ਦੇ ਬਾਵਜ਼ੂਦ ਦੇਸ਼ ‘ਚ ਐਕਟਿਵ ਮਾਮਲੇ 9,257 ਵਧੇ ਹਨ ਜਿਸ ਨਾਲ ਉਨ੍ਹਾਂ ਦੀ ਗਿਣਤੀ 5,95,501 ਹੋ ਗਈ ਹੈ। ਪਿਛਲੇ 24 ਘੰਟਿਆਂ ‘ਚ ਮਹਾਂਰਾਸ਼ਟਰ ‘ਚ ਸਭ ਤੋਂ ਵੱਧ 3810, ਆਂਧਰਾ ਪ੍ਰਦੇਸ਼ ‘ਚ 1322 ਅਤੇ ਬਿਹਾਰ ‘ਚ 908 ਐਕਟਿਵ ਮਾਮਲੇ ਵਧੇ ਹਨ ਉੱਥੇ ਹੀ ਤਾਮਿਲਨਾਡੂ ‘ਚ 968, ਰਾਜਸਥਾਨ ‘ਚ 437 ਅਤੇ ਉੱਤਰਾਖੰਡ ‘ਚ 143 ਐਕਟਿਵ ਮਾਮਲੇ ਘੱਟ ਹੋਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ