ਵਿਸ਼ਵ ਪੱਧਰ ’ਤੇ ਓਮੀਕਰੋਨ ਦੇ ਡਰ ਕਾਰਨ ਕ੍ਰਿਸਮਸ ’ਤੇ ਢਾਈ ਹਜ਼ਾਰ ਤੋਂ ਵੱਧ ਉਡਾਣਾਂ ਰੱਦ: ਰਿਪੋਰਟ
ਵਾਸ਼ਿੰਗਟਨ। ਵਿਸ਼ਵ ਪੱਧਰ ’ਤੇ ਕ੍ਰਿਸਮਸ ਵੀਕਐਂਡ ਦੌਰਾਨ ਏਅਰਲਾਈਨ ਕਰਮਚਾਰੀਆਂ ‘ਚ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਦੇ ਡਰ ਕਾਰਨ ਢਾਈ ਹਜ਼ਾਰ ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਹਵਾਬਾਜ਼ੀ ਡੇਟਾ ਪ੍ਰਦਾਤਾ ਫਲਾਈਟਅਵੇਇਰ ਦੇ ਅਨੁਸਾਰ ਐਤਵਾਰ ਨੂੰ 2513 ਉਡਾਣਾਂ ਰੱਦ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਅਮਰੀਕਾ ਲਈ 927 ਉਡਾਣਾਂ ਸ਼ਾਮਲ ਹਨ। ਅੰਕੜਿਆਂ ਮੁਤਾਬਕ ਸ਼ਨੀਵਾਰ ਨੂੰ ਦੁਨੀਆਂ ਭਰ ਵਿੱਚ 2850 ਤੋਂ ਜ਼ਿਆਦਾ ਉਡਾਣਾਂ ਰੱਦ ਕੀਤੀਆ ਗਈਆਂ, ਜਿਨ੍ਹਾਂ ਵਿਚੋਂ ਇੱਕ ਹਜ਼ਾਰ ਉਡਾਣਾਂ ਅਮਰੀਕਾ ਵਿੱਚ ਰੱਦ ਹੋਈਆਂ। ਕ੍ਰਿਸਮਸ ਮੌਕੇ ਸੈਂਕੜੇ ਉਡਾਣਾਂ ਵੀ ਰੱਦ ਕਰ ਦਿੱਤੀਆ ਗਈਆਂ। ਜਿਸ ਕਾਰਨ ਲੋਕ ਆਪਣੇ ਰਿਸ਼ਤੇਦਾਰਾਂ ਨਾਲ ਕ੍ਰਿਸਮਸ ਮਨਾਉਣ ਤੋਂ ਵਾਂਝੇ ਰਹਿ ਗਏ।
ਯੂਨਾਈਟਿਡ, ਜੇਟਬਲੂ ਅਤੇ ਡੇਲਟਾ ਸਮੇਤ ਕਈ ਏਅਰਲਾਈਨਾਂ ਦੇ ਪ੍ਰਤੀਨਿਧਾਂ ਨੇ ਐਤਵਾਰ ਨੂੰ ਦ ਨਿਊਯਾਰਕ ਟਾਈਮਜ਼ ਨੂੰ ਦੱਸਿਆ ਕਿ ਕਰਮਚਾਰੀਆਂ ਵਿੱਚ ਓਮੀਕਰੋਨ ਵੇਰੀਐਂਟਸ ਬਾਰੇ ਚਿੰਤਾਵਾਂ ਕਾਰਨ ਉਡਾਣਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਡੈਲਟਾ ਦੇ ਬੁਲਾਰੇ ਨੇ ਅਖਬਾਰ ਨੂੰ ਦੱਸਿਆ ਕਿ ਸੋਮਵਾਰ ਨੂੰ ਵੀ ਘੱਟ ਤੋਂ ਘੱਟ 40 ਉਡਾਣਾਂ ਦੇ ਰੱਦ ਹੋਣ ਦੀ ਉਮੀਦ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ