ਸਾਡੇ ਨਾਲ ਸ਼ਾਮਲ

Follow us

18.1 C
Chandigarh
Thursday, February 26, 2026
More
    Home Breaking News ਮੂਸੇਵਾਲਾ ਹੱਤਿ...

    ਮੂਸੇਵਾਲਾ ਹੱਤਿਆਕਾਂਡ : ਲਾਰੈਂਸ ਨੇ ਗੈਂਗਸਟਰ ਹਾਸ਼ਿਮ ਬਾਬਾ ਨੂੰ ਦਿੱਤੀ ਸੀ ਪਹਿਲਾਂ ਮੂਸੇਵਾਲਾ ਦੀ ਸੁਪਾਰੀ

    ਲਾਰੈਂਸ ਨੇ ਗੈਂਗਸਟਰ ਬਾਬਾ ਨੂੰ ਦਿੱਤੀ ਸੀ ਪਹਿਲਾਂ ਮੂਸੇਵਾਲਾ ਦੀ ਸੁਪਾਰੀ

    ਚੰਡੀਗੜ੍ਹ। ਲਾਰੈਂਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸੁਪਾਰੀ ਤਿਹਾੜ ਜੇਲ੍ਹ ਵਿੱਚ ਬੰਦ ਦਿੱਲੀ ਦੇ ਸਭ ਤੋਂ ਵੱਡੇ ਗੈਂਗਸਟਰ ਹਾਸ਼ਿਮ ਬਾਬਾ ਨੂੰ ਦਿੱਤੀ ਸੀ। ਜਨਵਰੀ ’ਚ ਮੂਸੇਵਾਲਾ ਨੂੰ ਮਾਰਨ ਆਇਆ ਗੈਂਗਸਟਰ ਸ਼ਾਹਰੁਖ ਉਸ ਦਾ ਸਰਗਨਾ ਹੈ। ਹਾਲਾਂਕਿ, ਇਹ ਯੋਜਨਾ ਅਸਫਲ ਹੋ ਗਈ। ਜਿਸ ਤੋਂ ਬਾਅਦ ਲਾਰੈਂਸ ਨੇ ਇਸ ਦੀ ਜ਼ਿੰਮੇਵਾਰੀ ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਨੂੰ ਸੌਂਪ ਦਿੱਤੀ। ਗੋਲਡੀ ਨੇ ਨਿਸ਼ਾਨੇਬਾਜ਼ਾਂ ਦੀ ਇੱਕ ਟੀਮ ਇਕੱਠੀ ਕੀਤੀ ਅਤੇ 29 ਮਈ ਨੂੰ ਮੂਸੇਵਾਲਾ ਨੂੰ ਮਾਰ ਦਿੱਤਾ।

    ਏਕੇ 47 ਵਾਲੇ ਕਮਾਂਡੋ ਦੇਖ ਪਰਤ ਗਿਆ ਸੀ ਸ਼ਾਹਰੁਖ

    ਹਾਸ਼ਮ ਬਾਬਾ ਨੇ ਗੈਂਗਸਟਰ ਸ਼ਾਹਰੁਖ ਦੇ ਨਾਲ ਜਨਵਰੀ ’ਚ ਸ਼ਾਰਪ ਸ਼ੂਟਰਾਂ ਦੀ ਟੀਮ ਮੂਸੇਵਾਲਾ ਦੇ ਪਿੰਡ ਮੂਸੇਵਾਲਾ ’ਚ ਭੇਜੀ ਸੀ। ਉਨ੍ਹਾਂ ਮੂਸੇਵਾਲਾ ਦੀ ਰੇਕੀ ਕੀਤੀ। ਉਸ ਸਮੇਂ ਮੂਸੇਵਾਲਾ ਕੋਲ 10 ਕਮਾਂਡੋ ਦੀ ਸੁਰੱਖਿਆ ਸੀ। ਜਿਨ੍ਹਾਂ ਕੋਲ ਏ ਕੇ 47 ਸੀ। ਇਹ ਦੇਖ ਸ਼ਾਹਰੁਖ ਨੇ ਵਾਪਸ ਜਾ ਕੇ ਕਿਹਾ ਕਿ ਮੂਸੇਵਾਲਾ ਕੋਲ ਆਧੁਨਿਕ ਹਥਿਆਰਾਂ ਵਾਲੇ ਕਮਾਂਡੋ ਹਨ। ਮੂਸੇਵਾਲਾ ਨੂੰ ਮਾਰਨ ਲਈ ਆਧੁਨਿਕ ਹਥਿਆਰਾਂ ਦੀ ਲੋੜ ਹੈ। ਇਸ ਤੋਂ ਪਹਿਲਾਂ ਕਿ ਲਾਰੈਂਸ ਅਤੇ ਗੋਲਡੀ ਬਰਾੜ ਹਥਿਆਰ ਭੇਜਦੇ, ਸ਼ਾਹਰੁਖ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਫੜ ਲਿਆ ਸੀ।

    ਹਾਸ਼ਿਮ ਬਾਬਾ ਕੌਣ ਹੈ

    ਹਾਸ਼ਿਮ ਬਾਬਾ ਦਾ ਅਸਲੀ ਨਾਂ ਆਸਿਮ ਹੈ। ਉਹ ਦਿੱਲੀ ਦੇ ਯਮੁਨਾਪਰ ਇਲਾਕੇ ਵਿੱਚ ਜੂਏ ਦਾ ਧੰਦਾ ਕਰਦਾ ਸੀ। ਉਸ ਦੇ ਸੰਜੇ ਦੱਤ ਵਾਂਗ ਵੱਡੇ ਵਾਲ ਹਨ। ਫਿਰ ਉਹ ਅੰਡਰਵਰਲਡ ਡਾਨ ਅਬੂ ਸਲੇਮ ਅਤੇ ਦਾਊਦ ਇਬਰਾਹਿਮ ਤੋਂ ਪ੍ਰਭਾਵਿਤ ਹੋ ਕੇ ਵੱਡਾ ਡੌਨ ਬਣਨ ਦੇ ਸੁਪਨੇ ਦੇਖਣ ਲੱਗਾ। ਉਹ ਦਿੱਲੀ ਦੇ ਨਾਸਿਰ ਗੈਂਗ ਵਿੱਚ ਸ਼ਾਮਲ ਹੋ ਗਿਆ। ਜਿਸ ਤੋਂ ਬਾਅਦ ਉਸ ਨੇ ਵਪਾਰੀਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਫਿਰੌਤੀ ਵਸੂਲਣ ਅਤੇ ਫਿਰੌਤੀ ਨਾ ਦੇਣ ਵਾਲਿਆਂ ਨੂੰ ਗੋਲੀ ਮਾਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਦੋਂ ਗੈਂਗ ਦਾ ਸਰਗਨਾ ਨਾਸਿਰ ਜੇਲ੍ਹ ਗਿਆ ਤਾਂ ਹਾਸ਼ਿਮ ਬਾਬਾ ਨੇ ਗੈਂਗ ਦੀ ਕਮਾਨ ਸੰਭਾਲ ਲਈ। ਹੌਲੀ-ਹੌਲੀ ਉਸ ਨੇ ਇਸ ਪੂਰੇ ਗੈਂਗ ਨੂੰ ਕਾਬੂ ਕਰ ਲਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here