ਹਰਿਆਣਾ ‘ਚ 3 ਜੁਲਾਈ ਨੂੰ ਦਸਤਕ ਦੇਵੇਗਾ ਮਾਨਸੂਨ

Monsoon, Haryana,July

ਪ੍ਰੀ-ਮਾਨਸੂਨ 28 ਨੂੰ

ਸੰਦੀਪ ਸਿਹਮਾਰ, ਹਿਸਾਰ: ਤਪਦੀ ਗਰਮੀ ਅਤੇ ਉਮਸ ਤੋਂ ਹਰਿਆਣਾ ਵਾਸੀਆਂ ਨੂੰ ਜਲਦ ਹੀ ਰਾਹਤ ਮਿਲਣ ਦੀ ਉਮੀਦ ਹੈ ਸੂਬੇ ‘ਚ ਅਗਲੇ ਦੋ ਦਿਨਾਂ ‘ਚ ਪ੍ਰੀ-ਮਾਨਸੂਨ ਦਸਤਕ ਦੇਵੇਗਾ, ਅਤੇ ਜੇਕਰ ਬੰਗਾਲ ਦੀ ਖਾੜੀ ਤੋਂ ਆ ਰਿਹਾ ਮਾਨਸੂਨ ਦੀ ਸਰਗਰਮੀ ਇਸੇ ਤਰ੍ਹਾਂ ਰਾਹੀ ਤਾਂ 3 ਜੁਲਾਈ ਨੂੰ ਸੂਬੇ ‘ਚ ਮਾਨਸੂਨ ਦਾ ਆਗਾਜ਼ ਹੋ ਜਾਵੇਗਾ ਖਾਸ ਗੱਲ ਇਹ ਰਹੇਗੀ ਕਿ ਮਾਨਸੂਨ ਦਾ ਆਗਾਜ ਇਸ ਵਾਰ ਉੱਤਰੀ ਹਰਿਆਣਾ ਤੋਂ ਹੁੰਦਿਆਂ ਹੋਏ ਦੱਖਣ ‘ਚ ਦਾਖਲ ਹੋਵੇਗਾ

ਅਗਸਤ ਦੇ ਆਖਰੀ ਹਫਤੇ ਤੱਕ ਸੂਬੇ ‘ਚ ਮਾਨਸੂਨ ਦੀ ਸਰਗਰਮੀ ਬਣੀ ਰਹਿਣ ਦੀ ਸੰਭਾਵਨਾ ਹੈ ਹਰਿਆਣਾ ਖੇਤੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਦੀ ਮੰਨੀਏ ਤਾਂ ਸੂਬੇ ‘ਚ ਹਾਲੇ ਤੱਕ ਪੈ ਰਹੇ ਮੀਂਹ ਪੱਛਮ ਦਾ ਅਸਰ ਹੈ ਅਤੇ 28 ਜੂਨ ਨੂੰ ਪ੍ਰੀ-ਮਾਨਸੂਨ ਸੂਬੇ ਨੂੰ ਭਿਗੋਏਗਾ, ਜੋ ਕਿ 29, 30 ਜੂਨ ਅਤੇ 1 ਜੁਲਾਈ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਤਪਦੀ ਗਰਮੀ ਅਤੇ ਉਮਸ ਤੋਂ ਰਾਹਤ ਦਿਵਾਏਗਾ ਉੱਥੇ ਇਹ ਪ੍ਰੀ-ਮਾਨਸੂਨ ਦੀ ਬਾਰਸ਼ ਫਸਲਾਂ ਲਈ ਵਰਦਾਨ ਸਾਬਤ ਹੋਵੇਗੀ

ਫਰੀਦਾਬਾਦ ਅਤੇ ਸੂਬੇ ਤੋਂ ਬਾਅਦ ਕੁਰੂਕਸ਼ੇਤਰ ਪਹੁੰਚੇਗਾ ਮਾਨਸੂਨ

ਮੌਸਮ ਵਿਗਿਆਨੀਆਂ ਦੀ ਮੰਨੀਏ , ਪ੍ਰੀ -ਮਾਨਸੂਨ ਦੇ ਚਾਰ ਦਿਨਾਂ ਬਾਅਦ ਹੀ 3 ਜੁਲਾਈ ਨੂੰ ਮਾਨਸੂਨ ਦੀ ਪਹਿਲੀ ਬਾਰਸ਼ ਫਰੀਦਾਬਾਦ ਅਤੇ ਪਲਵਲ ਖੇਤਰ ‘ਚ ਹੋਵੇਗੀ ਇਸ ਤੋਂ ਬਾਅਦ ਮਾਨਸੂਨ ਦਾ ਪ੍ਰਵਾਹ ਕਰਨਾਲ ਅਤੇ ਕੁਰੂਕਸ਼ੇਤਰ ਤੋਂ ਹੁੰਦਾ ਹੋਇਆ ਸੂਬਾ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਫੈਲ ਜਾਵੇਗਾ ਸੰਭਾਵਨਾ ਹੈ ਕਿ ਹਿਸਾਰ, ਫਤਿਆਬਾਦ ਅਤੇ ਸਰਸਾ ‘ਚ ਜੁਲਾਈ ਦੇ ਦੂਜੇ ਹਫਤੇ ‘ਚ ਮਾਨਸੂਨ ਦੀ ਬਾਰਸ਼ ਹੋਵੇਗੀ

ਇਸ ਸਾਲ ਆਮ ਬਾਰਸ਼ ਦੀ ਉਮੀਦ: ਡਾ. ਰਾਜ ਸਿੰਘ

ਹਰਿਆਣਾ ਖੇਤੀ ਯੂਨੀਵਰਸਿਟੀ ਦੇ ਮੌਸਮ ਵਿਗਿਆਨ ਵਿਭਾਗ ਦੇ ਇੰਚਾਰਜ ਡਾ. ਰਾਜ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਦੀ ਤੁਲਨਾ ‘ਚ ਇਸ ਵਾਰ ਸੂਬੇ ‘ਚ ਮਾਨਸੂਨ ਸਮੇਂ ‘ਤੇ ਆਉਣ ਅਤੇ ਮੀਂਹ ਦਾ ਅੰਕੜਾ ਵੀ ਆਮ ਹੀ ਰਹਿਣ ਦੀ ਸੰਭਾਵਨਾ ਹੈ ਉਨ੍ਹਾਂ ਨੇ ਦੱਸਿਆ ਕਿ ਮਾਨਸੂਨ ਦੌਰਾਨ ਸੂਬੇ ‘ਚ ਔਸਤ ਵਰਖਾ 460 ਮਿਲੀਮੀਟਰ ਹੋਣੀ ਚਾਹੀਦੀ ਹੈ, ਜੋ ਕਿ ਹਾਲੇ ਤੱਕ ਦੀ ਮਾਨਸੂਨ ਦੀ ਸਰਗਮੀ ਅਨੁਸਾਰ 440 ਤੋਂ ਜ਼ਿਆਦਾ ਰਹਿਣ ਦੀ ਉਮੀਦ ਹੈ