ਬਹਾਦੁਰਗੜ੍ਹ ‘ਚ ਖੂਨੀ ਝੜਪ, ਦੋ ਮੌਤਾਂ

Bloody, Clash, Bahadurgarh

ਬਹਾਦੁਰਗੜ੍ਹ: ਸਥਾਨਕ ਸ਼ਹਿਰ ਦੇ ਇੱਕ ਪਿੰਡ ‘ਚ ਹੋਏ ਇੱਕ ਸਮਾਰੋਹ ‘ਚ ਦੋ ਸਮੂਹਾਂ ਦਰਮਿਆਨ ਹੋਈ ਗੋਲੀਬਾਰੀ ‘ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ ਐਸਐਚਓ ਜਸਵੀਰ ਸਿੰਘ ਨੇ ਫੋਨ ‘ਤੇ ਦੱਸਿਆ ਕਿ ਇਹ ਘਟਨਾ ਐਤਵਾਰ ਰਾਤ ਝੱਜਰ ਜ਼ਿਲ੍ਹੇ ਦੇ ਗੋਇਲਾ ਕਲਾ ਪਿੰਡ ‘ਚ ਵਾਪਰੀ

 ਉਨ੍ਹਾਂ ਨੇ ਦੱਸਿਆ ਕਿ ਇੱਕ ਪਰਿਵਾਰਕ ਪ੍ਰੋਗਰਾਮ ‘ਚ ਦੋ ਸਮੂਹਾਂ ਦੇ ਮੈਂਬਰਾਂ ਨੂੰ ਸੱਦਾ ਦਿੱਤਾ ਗਿਆ ਸੀ ਜਿੱਥੇ ਝੜਪ ਸ਼ੁਰੂ ਹੋਈ ਉਨ੍ਹਾਂ ਨੇ ਦੱਸਿਆ ਕਿ ਦੋਵਾਂ ਸਮੂਹਾਂ ਦਰਮਿਆਨ ਕੁਝ ਪੁਰਾਣੀ ਰੰਜਿਸ਼ ਸੀ ਅਸੀਂ ਕਾਨੂੰਨ ਦੀਆਂ ਤਜਵੀਜ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਦੱਸਿਆ ਕਿ ਦੋਵਾਂ ਮ੍ਰਿਤਕਾਂ ਦੀ ਉਮਰ 30 ਸਾਲ ਦੇ ਲਗਭਗ ਹੈ ਗੰਭੀਰ ਰੂਪ ‘ਚ ਜ਼ਖ਼ਮੀ ਹੋਏ ਦੋ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ