ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News Monsoon Updat...

    Monsoon Update Punjab: ਪੰਜਾਬ ’ਚ ਭਾਰੀ ਮੀਂਹ ਦੀ ਚਿਤਾਵਨੀ, ਮੌਸਮ ਵਿਭਾਗ ਨੇ ਦਿੱਤੀ ਨਵੀਂ ਜਾਣਕਾਰੀ

    Monsoon Update Punjab
    Monsoon Update Punjab: ਪੰਜਾਬ ’ਚ ਭਾਰੀ ਮੀਂਹ ਦੀ ਚਿਤਾਵਨੀ, ਮੌਸਮ ਵਿਭਾਗ ਨੇ ਦਿੱਤੀ ਨਵੀਂ ਜਾਣਕਾਰੀ

    ਚੰਡੀਗੜ੍ਹ (ਸੱਚ ਕਹੂੰ ਨਿਊਜ਼)। Monsoon Update Punjab: ਪੰਜਾਬ ਦੇ ਮੌਸਮ ਬਾਰੇ ਅਹਿਮ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਮੌਸਮ ਵਿਭਾਗ ਨੇ 25 ਤੇ 26 ਜੂਨ ਨੂੰ ਭਾਰੀ ਮੀਂਹ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਕਾਰਨ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਵਿਭਾਗ ਅਨੁਸਾਰ 24 ਜੂਨ ਨੂੰ ਮੀਂਹ ਲਈ ਯੈਲੋ ਅਲਰਟ ਰਹੇਗਾ। ਤਾਪਮਾਨ ਦੇ ਲੜੀ ’ਚ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਤਾਪਮਾਨ 42 ਡਿਗਰੀ ਨੂੰ ਪਾਰ ਕਰ ਗਿਆ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ।

    ਇਹ ਖਬਰ ਵੀ ਪੜ੍ਹੋ : IND vs ENG: ਲੀਡਜ਼ ਟੈਸਟ, ਦੂਜੀ ਪਾਰੀ ’ਚ ਰਾਹੁਲ ਤੇ ਰਿਸ਼ਭ ਪੰਤ ਦੇ ਸੈਂਕੜੇ, ਪੰਤ ਆਊਟ, ਰਾਹੁਲ ਕ੍ਰੀਜ ’ਤੇ ਨਾਬਾਦ

    ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ 42.8 ਡਿਗਰੀ ਸੈਲਸੀਅਸ ਫਰੀਦਕੋਟ ’ਚ ਦਰਜ ਕੀਤਾ ਗਿਆ। ਇਸੇ ਤਰ੍ਹਾਂ ਅੰਮ੍ਰਿਤਸਰ ’ਚ 37.2, ਬਠਿੰਡਾ ’ਚ 42.5, ਜਦੋਂ ਕਿ ਜਲੰਧਰ ਵਿੱਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 36 ਡਿਗਰੀ ਦੇ ਆਸ-ਪਾਸ ਰਿਹਾ, ਜੋ ਕਿ ਕੱਲ੍ਹ ਦੇ ਮੁਕਾਬਲੇ 6 ਡਿਗਰੀ ਦਾ ਵਾਧਾ ਹੈ। ਇਸ ਦੇ ਨਾਲ ਹੀ ਦਿਨ ਭਰ ਸੂਰਜ ਤੇ ਬੱਦਲ ਲੁਕਣਮੀਟੀ ਖੇਡਦੇ ਰਹੇ। ਇਸ ਦੇ ਨਾਲ ਹੀ ਸ਼ਾਮ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਹਲਕੀ ਬੂੰਦਾ-ਬਾਂਦੀ ਵੀ ਵੇਖਣ ਨੂੰ ਮਿਲੀ। Monsoon Update Punjab