ਲੋਕ ਸਭਾ ਦਾ ਮਾਨਸੂਨ ਸੈਸ਼ਨ ਅਣਮਿਥੇ ਸਮੇਂ ਲਈ ਮੁਲਤਵੀ

Monsoon Session, Parliament, Adjourned, Government

ਬੈਠਕਾਂ ਵਿੱਚ 761 ਘੰਟੇ ਹੋਇਆ ਕੰਮਕਾਜ, ਚਰਚਾ ਵਿੱਚ ਪਾਸ ਹੋਏ 14 ਬਿੱਲ

ਨਵੀਂ ਦਿੱਲੀ: ਲੋਕ ਸਭਾ ਦਾ ਮਾਨਸੂਨ ਸੈਸ਼ਨ ਸ਼ੁੱਕਰਵਾਰ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਸੈਸ਼ਨ ਵਿੱਚ 19 ਬੈਠਕਾਂ ਵਿੱਚ ਕਰੀਬ 71 ਘੰਟੇ ਕੰਮ ਹੋਇਆ ਅਤੇ ਸਦਨ ਨੇ ਭਾਰਤੀ ਸੂਚਨਾ ਤਕਨਾਲੋਜੀ ਸੰਸਥਾ (ਪੀਪੀਪੀ) ਬਿੱਲ, 2017, ਕੰਪਨੀ ਸੋਧ ਬਿੱਲ 2016 ਵਰਗੇ ਕੁਝ ਮਹੱਤਵਪੂਰਨ ਬਿੱਲਾਂ ਸਮੇਤ 14 ਬਿੱਲ ਪਾਸ ਕੀਤੇ।

ਰੌਲੇ-ਰੱਖੇ ‘ਚ ਹੋਏ 30 ਘੰਟੇ ਬਰਬਾਦ

ਉੱਥੇ ਸਦਨ ਵਿੱਚ ਮੈਂਬਰਾਂ ਦੀ ਰੁਕਾਵਟ ਕਾਰਨ ਕੰਮਕਾਜ ਦੇ ਕਰੀਬ 30 ਘੰਟੇ ਬਰਬਾਦ ਹੋਏ। ਭਾਵੇਂ ਸਦਨ ਨੇ ਕਰੀਬ ਸਾਢੇ ਦਸ ਘੰਟੇ ਵਾਧੂ ਕੰਮ ਕਰਕੇ ਮਹੱਤਵਪੂਰਨ ਵਿਸ਼ਿਆਂ ‘ਤੇ ਚਰਚਾ ਕੀਤੀ। ਸੈਸ਼ਨ ਵਿੱਚ ਸਦਨ ਨੇਦੇਸ਼ ਵਿੱਚ ਖੇਤੀ ਖੇਤਰ ਦੀ ਸਥਿਤੀ ਅਤੇ ਭੀੜ ਵੱਲੋਂ ਕੁੱਟਮਾਰ ਕਰਕੇ ਕੀਤੇ ਗਏ ਕਤਲਾਂ ਦੀਆਂ ਘਟਨਾਵਾਂ ਨਾਲ ਪੈਦਾ ਹੋਈ ਸਥਿਤੀ ‘ਤੇ ਵਿਸਥਾਰ ਨਾਲ ਚਰਚਾ ਕੀਤੀ।

ਸਪੀਕਰ ਸੁਮਿੱਤਰਾ ਮਹਾਜਨ ਨੇ ਸਦਨ ਦੀ ਕਾਰਵਾਈ ਸ਼ੁੱਕਰਵਾਰ ਬਾਅਦ ਦੁਪਹਿਰ ਅਣਮਿਥੇ ਸਮੇ ਲਈ ਮੁਲਤਵੀ ਕਰਨ ਦਾ ਐਲਾਨ ਕਰਦੇ ਹੋਏ ਕਿ 17 ਜੁਲਾਈ ਤੋਂ ਸ਼ੁਰੂ ਹੋਏ ਇਸ ਸੈਸ਼ਨ ਦੌਰਾਨ 19 ਬੈਠਕਾਂ ਵਿੱਚ ਕਰੀਬ 71 ਘੰਟੇ ਕੰਮਕਾਜ ਹੋਇਆ। ਉਨ੍ਹਾਂ ਕਿਹਾ ਕਿ ਸੈਸ਼ਨ ਵਿੱਚ ਰੁਕਾਵਟਾਂ ਅਤੇ ਉਨ੍ਹਾਂ ਕਾਰਨ ਕਾਰਵਾਈ ਮੁਲਤਵੀ ਕੀਤੇ ਜਾਣ ਨਾਲ 29 ਘੰਟੇ 58 ਮਿੰਟ ਦਾ ਸਮਾਂ ਬਰਬਾਦ ਹੋਇਆ। ਭਾਵੇਂ ਸਦਨ ਨੇ 10 ਘੰਟੇ 28 ਮਿੰਟ ਦੇਰ ਤੱਕ ਬੈਠ ਕੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਵੀ ਕੀਤੀ।

ਰਾਜ ਸਭਾ: 80 ਘੰਟੇ ਹੋਈ ਚਰਚਾ, 9 ਬਿੱਲ ਪਾਸ

ਰਾਜ ਸਭਾ ਦੇ ਮਾਨਸੂਨ ਸੈਸ਼ਨ ਦੀ ਕਾਰਵਾਈ ਸ਼ੁੱਕਰਵਾਰ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਇਸ ਦੌਰਾਨ ਵੱਖ-ਵੱਖ ਮੁੱਦਿਆਂ ‘ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਕਰੀਬ 25 ਘੰਟਿਆਂ ਦਾ ਕੰਮਕਾਜ ਰੁਕਿਆ। ਇਸ ਦੌਰਾਨ ਜਿੱਥੇ ਹਾਮਿਦ ਅੰਸਾਰੀ ਦਾ ਕਾਰਜਕਾਲ ਪਾਰ ਹੋਣ ‘ਤੇ ਉਨ੍ਹਾਂ ਨੂੰ ਵਿਦਾਇਗੀ ਦਿੱਤੀ ਗਈ, ਉੱਥੇ ਸ਼ੁੱਕਰਵਾਰ ਨੂੰ ਨਵੇਂ ਸਭਾਪਤੀ ਐਮ. ਵੈਂਕਈਆ ਨਾਇਡੂ ਦਾ ਸਵਾਗਤ ਕੀਤਾ ਗਿਆ।

ਨਾਇਡੂ ਨੇ ਦੱਸਿਆ ਕਿ ਮਾਨਸੂਨ ਸੈਸ਼ਨ 17 ਜੁਲਾਈ ਤੋਂ ਸ਼ੁਰੂ ਹੋਏ ਸਦਨ ਵਿੱਚ 19 ਬੈਠਕਾਂ ਹੋਈਆਂ, ਜਿਨ੍ਹਾਂ ਵਿੱਚ 13 ਬਿੱਲ ਪੇਸ਼ ਕੀਤੇ ਗਏ। ਇਨ੍ਹਾਂ ਵਿੱਚੋਂ 9 ਮਹੱਤਵਪੂਰਨ ਬਿੱਲ ਪਾਸ ਕੀਤੇ ਗਏ ਅਤੇ ਤਿੰਨ ਬਿੱਲ ਵਾਪਸ ਲਏ ਗਏ। ਸਦਨ ਵਿੱਚ ਕੁੱਲ ਮਿਲਾ ਕੇ 80 ਘੰਟੇ ਚਰਚਾ ਹੋਈ। ਸਦਨ ਦੇ ਦੋ ਨਵੇਂ ਮੈਂਬਰਾਂ ਨੇ ਵੀ ਮੈਂਬਰਸ਼ਿਪ ਦੀ ਸਹੁੰ ਚੁੱਕੀ, ਜਦੋਂਕਿ 10 ਨੂੰ ਵਿਦਾਇਗੀ ਦਿੱਤੀ ਗਈ, ਜਿਨ੍ਹਾਂ ਵਿੱਚ ਸੀਤਾ ਰਾਮ ਯੇਚੁਰੀ, ਦਿਲੀਪ ਭਾਈ ਪਾਂਡਾ, ਡੀ ਬੰਦੋਪਾਧਿਆਏ ਆਦਿ ਸ਼ਾਮਲ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।