ਇੱਕ ਹਫ਼ਤੇ ਦੀ ਦੇਰੀ ਨਾਲ ਆਇਆ ਮਾਨਸੂਨ, 39 ਫੀਸਦੀ ਘੱਟ ਮੀਂਹ

Monsoon, Delayed, One Week, 39 Percent, Less Rain

ਏਜੰਸੀ, ਨਵੀਂ ਦਿੱਲੀ

ਮਾਨਸੂਨ ਦੇ ਇਸ ਸਾਲ ਇੱਕ ਹਫਤੇ ਦੀ ਦੇਰੀ ਨਾਲ ਆਉਣ ਤੋਂ ਬਾਅਦ ਇਸ ਦੀ ਰਫਤਾਰ ਵੀ ਮੱਠੀ ਹੈ ਅਤੇ 1 ਜੂਨ ਤੋਂ 22 ਜੂਨ ਦੀ ਮਿਆਦ ‘ਚ ਦੇਸ਼ ‘ਚ ਮਾਨਸੂਨੀ ਮੀਂਹ ਔਸਤ ਤੋਂ 39 ਫੀਸਦੀ ਘੱਟ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 1 ਜੂਨ ਤੋਂ 22 ਜੂਨ ਤੱਕ ਦੇਸ਼ ‘ਚ ਮੀਂਹ ਦਾ ਔਸਤ 107.1 ਮਿਲੀਮੀਟਰ ਹੈ ਇਸ ਸਾਲ ਸਿਰਫ 65 ਮਿਲੀਮੀਟਰ ਮੀਂਹ ਪਿਆ ਹੈ ਇਸ ਤਰ੍ਹਾਂ ਇਸ ‘ਚ 39.3 ਫੀਸਦੀ ਦੀ ਗਿਰਾਵਟ ਆਈ ਹੈ ਖਾਸ ਗੱਲ ਇਹ ਹੈ ਕਿ ਮੌਸਮ ਵਿਭਾਗ ਦੇਸ਼ ਨੂੰ ਜਿਨ੍ਹਾਂ 36 ਉਪਖੰਡਾਂ ‘ਚ ਵੰਡ ਕੇ ਅੰਕੜੇ ਜਾਰੀ ਕਰਦਾ ਹੈ ਉਨ੍ਹਾਂ ‘ਚੋਂ 25 ‘ਚ ਇਸ ਸਾਲ ਮੀਂਹ 20 ਤੋਂ 59 ਫੀਸਦੀ ਤੱਕ ਘੱਟ ਪਿਆ ਹੈ ਅਤੇ ਛੇ ‘ਚੋਂ 60 ਤੋਂ 99 ਫੀਸਦੀ ਤੱਕ ਘੱਟ ਮੀਂਹ ਦਰਜ ਕੀਤਾ ਗਿਆ ਹੈ ਦੇਸ਼ ਦੇ ਪੂਰਬੀ ਹਿੱਸੇ ‘ਚ ਬਾਅਦ ‘ਚ ਮਾਨਸੂਨ ਨੇ ਕੁਝ ਰਫਤਾਰ ਫੜੀ ਹੈ, ਪਰ ਮੱਧ ਅਤੇ ਪੱਛਮੀ ਭਾਰਤ ‘ਚ ਇਸ ਦੀ ਤਰੱਕੀ ਕਾਫੀ ਘੱਟ ਹੈ ਆਮ ਤੌਰ ‘ਤੇ ਇਸ ਸਮੇਂ ਤੱਕ ਮਾਨਸੂਨ ਗੁਜਰਾਤ ਨੂੰ ਪਾਰ ਕਰ ਚੁੱਕਾ ਹੁੰਦਾ ਹੈ, ਪਰ ਇਸ ਸਾਲ ਹੁਣ ਤੱਕ ਇਹ ਪੂਰੀ ਤਰ੍ਹਾਂ ਮੱਧ ਮਹਾਰਾਸ਼ਟਰ ਤੱਕ ਵੀ ਨਹੀਂ ਪਹੁੰਚਿਆ ਹੈ ਮੱਧ ਪ੍ਰਦੇਸ਼ ‘ਓ ਵੀ ਮਾਨਸੂਨ ਹਾਲੇ ਨਹੀਂ ਪਹੁੰਚਿਆ ਹੈ ਜਦੋਂਕਿ ਇਸ ਸਮੇਂ ਤੱਕ ਉਸ ਨੂੰ ਲਗਭਗ ਪੂਰੇ ਮੱਧ ਪ੍ਰਦੇਸ਼ ‘ਚ ਆ ਜਾਣਾ ਚਾਹੀਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।