ਸਾਡੇ ਨਾਲ ਸ਼ਾਮਲ

Follow us

12.3 C
Chandigarh
Tuesday, January 20, 2026
More
    Home Uncategorized ਮੋਮੋਤਾ-ਮਾਰਿਨ ...

    ਮੋਮੋਤਾ-ਮਾਰਿਨ ਨੇ ਜਿੱਤੇ ਚਾਈਨਾ ਓਪਨ ਖਿਤਾਬ

    China, Open, Won, Mamota-Marin

    ਚਾਂਗਝੂ (ਏਜੰਸੀ)। ਵਿਸ਼ਵ ਦੇ ਨੰਬਰ ਇਕ ਖਿਡਾਰੀ ਜਾਪਾਨ ਦੇ ਕੇਂਤੋ ਮੋਮੋਤਾ ਅਤੇ  ਸਪੇਨ ਦੀ ਕੈਰੋਲੀਨਾ ਮਾਰਿਲ ਨੇ ਐਤਵਾਰ ਨੂੰ ਚਾਈਨਾ ਓਪਨ ਬੈਡਮਿੰਟਨ ਟੂਰਨਾਂਮੈਂਟ ‘ਚ ਪੁਰਸ਼ ਅਤੇ ਮਹਿਲਾ ਵਰਗ ਦੇ ਸਿੰਗਲ ਖਿਤਾਬ ਜਿੱਤ ਲਏ ਟਾਪ ਸੀਡ ਮੋਮੋਤਾ ਨੇ ਸੱਤਵੀਂ ਸੀਡ ਇੰਡੋਨੇਸ਼ੀਆ ਏਥਨੀ ਗੀਟਿੰਗ ਨੂੰ ਇਕ ਘੰਟੇ 31 ਮਿੰਟ ਤੱਕ ਚੱਲੇ ਸੰਘਰਸ਼ ‘ਚ 19-21,21-17,21-19 ਨਾਲ ਪਰਾਜਿਤ ਕਰ ਖਿਤਾਬ ਆਪਣੇ ਨਾਂਅ ਕੀਤਾਗੀਟਿੰਘਗ ਪਿਛਲੇ ਸਾਲ ਜੇਤੂ ਰਹੇ ਸਨ ਪਰ ਇਸ ਵਾਰ ਉਨ੍ਹਾਂ ਨੂੰ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਮੋਮੋਤਾ ਨੇ ਇਸ ਤਰ੍ਹਾਂ ਪਹਿਲੀ ਵਾਰ ਇਹ ਖਿਤਾਬ ਜਿੱਤਿਆ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਰਹਿ ਚੁੱਕੀ ਮਾਰਿਨ ਨੇ ਆਪਣੀ ਲੈਅ ‘ਚ ਵਾਪਸੀ ਕਰਦੇ ਹੋਏ ਦੂਜੀ ਸੀਡ ਤਾਈ ਜੂ ਯਿੰਗ ਨੂੰ ਤਿੰਨ ਗੇਮਾਂ ਦੇ ਸੰਤਰਸ਼ ‘ਚ ਇਕ ਘੰਟੇ ਪੰਜ ਮਿੰਟ ‘ਚ 14-21, 21-17, 21-18 ਨਾਲ ਹਰਾਕੇ ਖਿਤਾਬ ਜਿੱਤਿਆ। (China Open Title)

    ਮਾਰਿਨ ਨੇ ਇਸ ਜਿੱਤ ਨਾਲ ਆਪਣਾ ਖਿਤਾਬ ਬਰਕਰਾਰ ਰੱਖਿਆ ਮੇਜਬਾਨ ਚੀਨ ਨੇ ਮਿਕਸ ਡਬਲ ਅਤੇ ਮਹਿਲਾ ਡਬਲ ਦਾ ਖਿਤਾਬ ਜਿੱਤਣ ‘ਚ ਸਫਲਤਾ ਹਾਸਲ ਕੀਤੀ ਭਾਰਤ ਦਾ ਇਸ ਟੂਰਨਾਂਮੈਂਟ ‘ਚ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਅਤੇ ਭਾਰਤ ਦੀ ਚੁਣੌਤੀ ਕੁਆਰਟਰ ਫਾਈਨਲ ਤੱਕ ਸਮਾਪਤ ਹੋ ਗਈ ਵਿਸ਼ਵ ਦੇ 15ਵੇਂ ਨੰਬਰ ਦੇ ਪੁਰਸ਼ ਖਿਡਾਰੀ ਬੀ ਸਾਹਂ ਪ੍ਰਣੀਤ ਕੁਆਰਟਰ ਫਾਈਨਲ ਮੁਕਾਬਲੇ ‘ਚ ਹਾਰੇ ਵਿਸ਼ਵ ਚੈਂਪੀਅਨ ਅਤੇ ਸਟਾਰ ਖਿਡਾਰੀ ਪੀਵੀ ਸਿੰਧੂ ਮਹਿਲਾ ਸਿੰਗਲ ਦੇ ਦੂਜੇ ਦੌਰ ‘ਚ ਹਾਰ ਗਈ ਸੀ ਪੁਰਸ਼ ਸਿੰਗਲ ‘ਚ ਪਰੂਪੱਲੀ ਕਸ਼ਯਪ, ਪੁਰਸ਼ ਡਬਲ ‘ਚ ਚਿਰਾਗ ਸ਼ੇੱਟੀ ਦੀ ਜੋੜੀ ਅਤੇ ਸਾਤਿਵਕਸੇਰਾਜ ਅਤੇ ਅਸ਼ਵਨੀ ਪੋਨੱਪਾ ਦੀ ਡਬਲ ਜੋੜੀਆਂ ਵੀ ਪਹਿਲੇ ਵੀ ਹਾਰਕੇ ਬਾਹਰ ਹੋ ਗਈ ਸੀ। (China Open Title)

    LEAVE A REPLY

    Please enter your comment!
    Please enter your name here