ਸਾਡੇ ਨਾਲ ਸ਼ਾਮਲ

Follow us

11.7 C
Chandigarh
Sunday, February 8, 2026
More
    Home ਸੂਬੇ ਪੰਜਾਬ ਮਹਿੰਦਰਪਾਲ ਬਿੱ...

    ਮਹਿੰਦਰਪਾਲ ਬਿੱਟੂ ਤੇ ਹੋਰ ਡੇਰਾ ਪ੍ਰੇਮੀ ਨਿਰਦੋਸ਼

    Mohinderpal Bittu, Other Dera Follower, Innocent

    ਕੇਂਦਰੀ ਜਾਂਚ ਏਜੰਸੀ ਵੱਲੋਂ ਕਲੋਜਰ ਰਿਪੋਰਟ ਮੁਹਾਲੀ ਅਦਾਲਤ ‘ਚ ਪੇਸ਼

    ਬਰਗਾੜੀ ਇਲਾਕੇ ‘ਚ 2015 ‘ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ‘ਚ ਕੀਤਾ ਗਿਆ ਸੀ ਨਾਮਜ਼ਦ

    ਅਸ਼ਵਨੀ ਚਾਵਲਾ, ਚੰਡੀਗੜ੍ਹ

    ਪੰਜਾਬ ਵਿੱਚ ਬੇਅਦਬੀ ਦੇ ਮਾਮਲਿਆਂ ਵਿੱਚ ਆਖ਼ਰਕਾਰ ਸੱਚ ਬਾਹਰ ਆ ਹੀ ਗਿਆ ਹੈ। ਡੇਰਾ ਸ਼ਰਧਾਲੂ ਮਹਿੰਦਰ ਪਾਲ ਬਿੱਟੂ ਇੰਸਾਂ ਨੇ ਇਸ ਤਰ੍ਹਾਂ ਦਾ ਕੋਈ ਗੁਨਾਹ ਨਹੀਂ ਕੀਤਾ ਸੀ ਅਤੇ ਉਸ ਦੇ ਸਣੇ ਸਾਰੇ ਡੇਰਾ ਸ਼ਰਧਾਲੂ ਨਿਰਦੋਸ਼ ਹਨ, ਜਿਨ੍ਹਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦੋਸ਼ ਲਾਇਆ ਗਿਆ ਸੀ। ਇਸ ਮਾਮਲੇ ਵਿੱਚ ਜਾਂਚ ਕਰ ਰਹੀ ਸੀਬੀਆਈ ਨੇ ਮੁਹਾਲੀ ਅਦਾਲਤ ਵਿੱਚ ਕਲੋਜਰ ਰਿਪੋਰਟ ਦਾਖ਼ਲ ਕਰਦੇ ਹੋਏ ਇਸ ਗੱਲ ਦੀ ਪੁਸ਼ਟੀ ਤੱਕ ਕਰ ਦਿੱਤੀ ਹੈ ਕਿ ਮਹਿੰਦਰ ਪਾਲ ਬਿੱਟੂ ਅਤੇ ਹੋਰਨਾਂ ਖ਼ਿਲਾਫ਼ ਕੋਈ ਵੀ ਇਹੋ ਜਿਹੇ ਸਬੂਤ ਜਾਂਚ ਦੌਰਾਨ ਉਨ੍ਹਾਂ ਨੂੰ ਨਹੀਂ ਮਿਲੇ, ਜਿਨ੍ਹਾਂ ਰਾਹੀਂ ਇਹ ਸਾਬਤ ਹੋ ਸਕੇ ਕਿ ਬੇਅਦਬੀ ਦੇ ਮਾਮਲੇ ਵਿੱਚ ਉਨ੍ਹਾਂ ਦਾ ਕੋਈ ਹੱਥ ਵੀ ਹੋ ਸਕੇ।

    ਮੁਹਾਲੀ ਦੀ ਸੀਬੀਆਈ ਵਿਸ਼ੇਸ਼ ਅਦਾਲਤ ਵਿੱਚ ਇਹ ਕਲੋਜਰ ਰਿਪੋਰਟ ਦਾਖ਼ਲ ਕਰਨ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ ਹੁਣ 23 ਜੁਲਾਈ ਨੂੰ ਹੋਵੇਗੀ ਅਤੇ ਅਦਾਲਤ ਵਿੱਚ ਸਾਰਾ ਰਿਕਾਰਡ ਪੇਸ਼ ਕੀਤਾ ਜਾਵੇਗਾ। ਇਥੇ ਦੱਸਣਯੋਗ ਹੈ ਕਿ ਸੀਬੀਆਈ ਨੂੰ ਪੰਜਾਬ ਸਰਕਾਰ ਵੱਲੋਂ ਲਗਭਗ ਸਾਢੇ ਤਿੰਨ ਸਾਲ ਪਹਿਲਾਂ 2 ਨਵੰਬਰ 2015 ਨੂੰ ਬਰਗਾੜੀ ਅਤੇ ਹੋਰਨਾਂ ਥਾਂਵਾਂ ‘ਤੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਬਾਰੇ ਜਾਂਚ ਸੌਂਪੀ ਗਈ ਸੀ ਅਤੇ ਪੰਜਾਬ ਪੁਲਿਸ ਨੇ ਇਸ ਮਾਮਲੇ ਦਾ ਦੋਸ਼ ਮਹਿੰਦਰ ਪਾਲ ਬਿੱਟੂ ‘ਤੇ ਲਾਉਂਦੇ ਹੋਏ ਉਨ੍ਹਾਂ ਨੂੰ ਹਿਮਾਚਲ ਵਿੱਚੋਂ 7 ਜੂਨ 2018 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

    ਜਿਸ ਤੋ ਬਾਅਦ ਲਗਾਤਾਰ ਮਹਿੰਦਰਪਾਲ ਬਿੱਟੂ ਇੰਸਾਂ ਅਤੇ ਉਸ ਦਾ ਪਰਿਵਾਰ ਵਾਰ ਵਾਰ ਕਹਿੰਦਾ ਆਇਆ ਸੀ ਕਿ ਉਨ੍ਹਾਂ ਨੇ ਇਸ ਤਰ੍ਹਾਂ ਦਾ ਕੋਈ ਵੀ ਗੁਨਾਹ ਨਹੀਂ ਕੀਤਾ ਹੈ ਅਤੇ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਇਸ ਮਾਮਲੇ ਦੀ ਜਾਂਚ ਪਹਿਲਾਂ ਤੋਂ ਹੀ ਸੀਬੀਆਈ ਕੋਲ ਹੋਣ ਕਰਕੇ ਸੀਬੀਆਈ ਨੇ ਵੀ ਮਹਿੰਦਰ ਪਾਲ ਬਿੱਟੂ ਅਤੇ ਹੋਰਨਾਂ ਨੂੰ 14 ਦਿਨ ਤੱਕ ਰਿਮਾਂਡ ‘ਤੇ ਲੈਂਦੇ ਹੋਏ ਜਾਂਚ ਕੀਤੀ ਸੀ। ਇਸ ਦੌਰਾਨ ਸੀਬੀਆਈ ਵੱਲੋਂ ਲਾਈ ਡਿਡੈਕਟਰ ਟੈਸਟ ਅਤੇ ਬ੍ਰੇਨ ਮੈਪਿੰਗ ਵੀ ਕਰਵਾਈ ਗਈ ਸੀ। ਇਨਾਂ ਦੋਵਾਂ ਟੈਸਟ ਕਰਵਾਉਣ ਤੋਂ ਬਾਅਦ ਇਹ ਸਾਰੇ ਦੋਸ਼ੀ ਨਹੀਂ ਪਾਏ ਗਏ ਸਨ। ਜਿਸ ਕਾਰਨ ਹੁਣ ਸੀਬੀਆਈ ਨੇ ਇਸ ਮਾਮਲੇ ਵਿੱਚ ਕਲੋਜਰ ਰਿਪੋਰਟ ਦਾਖ਼ਲ ਕਰ ਦਿੱਤੀ ਹੈ। ਇੱਥੇ ਹੀ ਦੱਸਣਯੋਗ ਹੈ ਕਿ ਇਸ ਮਾਮਲੇ ‘ਚ ਮਹਿੰਦਰ ਪਾਲ ਬਿੱਟੂ ਨਾਭਾ ਜੇਲ ਵਿੱਚ ਬੰਦ ਸਨ, ਜਿਥੇ ਕਿ ਦੋ ਕੈਦੀਆਂ ਉਨ੍ਹਾਂ ਦਾ 22 ਜੂਨ ਨੂੰ ਕਤਲ ਕਰ ਦਿੱਤਾ ਸੀ।

    ਡੇਰਾ ਸ਼ਰਧਾਲੂਆਂ ਖਿਲਾਫ਼ ਦੋਵੇਂ ਟੈਸਟਾਂ ‘ਚ ਵੀ ਕੁਝ ਨਹੀਂ ਮਿਲਿਆ

    ਬੇਅਦਬੀ ਮਾਮਲੇ ਦੀ ਜਾਂਚ ਸੀਬੀਆਈ ਕੋਲ ਹੋਣ ਕਰਕੇ ਜਾਂਚ ਏਜੰਸੀ ਨੇ ਮਹਿੰਦਰਪਾਲ ਬਿੱਟੂ ਇੰਸਾਂ ਤੇ ਹੋਰਨਾਂ ਨੂੰ 14 ਦਿਨਾਂ ਤੱਕ ਰਿਮਾਂਡ ‘ਤੇ ਲੈ ਕੇ ਜਾਂਚ ਕੀਤੀ ਸੀ ਇਸ ਦੌਰਾਨ ਸੀਬੀਆਈ ਵੱਲੋਂ ਲਾਈ ਡਿਟੈਕਟਰ ਟੈਸਟ ਤੇ ਬ੍ਰੇਨ ਮੈਪਿੰਗ ਵੀ ਕਰਵਾਈ ਗਈ ਇਨ੍ਹਾਂ ਦੋਵਾਂ ਟੈਸਟਾਂ ‘ਚ ਡੇਰਾ ਸ਼ਰਧਾਲੂਆਂ ਖਿਲਾਫ਼ ਕੁਝ ਨਹੀਂ ਮਿਲਿਆ ਸੀ ਇਸ ਦੌਰਾਨ ਹੁਣ ਸੀਬੀਆਈ ਨੇ ਮਾਮਲੇ ‘ਚ ਕਲੋਜਰ ਰਿਪੋਰਟ ਦਾਖਲ ਕਰ ਦਿੱਤੀ ਹੈ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here