ਮੁਹਾਲੀ ਦੀ ਧੀ ਅਮਨਜੋਤ ਦੀ ਭਾਰਤੀ ਮਹਿਲਾ ਕ੍ਰਿਕਟ ਟੀਮ ’ਚ ਹੋਈ ਚੋਣ

ਮੁਹਾਲੀ ਦੀ ਧੀ ਅਮਨਜੋਤ ਨੇ ਕੀਤਾ ਪੰਜਾਬ ਦਾ ਨਾਂਅ ਉੱਚਾ

ਮੋਹਾਲੀ (ਐੱਮ ਕੇ ਸ਼ਾਇਨਾ)। ਮੋਹਾਲੀ ਦੀ ਧੀ ਅਮਨਜੋਤ ਕੌਰ ਨੇ ਪੰਜਾਬ ਦਾ ਨਾਂਅ ਉੱਚਾ ਕੀਤਾ ਹੈ। ਕ੍ਰਿਕਟਰ ਅਮਨਜੋਤ ਕੌਰ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਚੁਣੀ ਗਈ ਹੈ। ਅਮਨਜੋਤ ਨੂੰ ਦੱਖਣੀ ਅਫਰੀਕਾ ਤੇ ਵੈਸਟਇੰਡੀਜ਼ ਨਾਲ ਟ੍ਰਾਈ ਸੀਰੀਜ਼ ਲਈ ਚੁਣਿਆ ਗਿਆ ਹੈ। ਅਮਨਜੋਤ ਕੌਰ ਚੰਡੀਗੜ੍ਹ ਕ੍ਰਿਕਟ ਟੀਮ ਦੀ ਕਪਤਾਨ ਹੈ। ਆਲਰਾਊਂਡਰ ਹੋਣ ਕਾਰਨ ਅਮਨਜੋਤ ਨੂੰ ਭਾਰਤੀ ਮਹਿਲਾ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।

ਹਰਫਨਮੌਲਾ ਸ਼ਿਖਾ ਪਾਂਡੇ ਦੀ ਟੀਮ 6 ’ਚ ਵਾਪਸੀ

ਦੱਸ ਦਈਏ ਕਿ ਬੀਸੀਸੀਆਈ ਦੇ ਚੋਣਕਾਰਾਂ ਨੇ ਦੱਖਣੀ ਅਫਰੀਕਾ ਖ਼ਿਲਾਫ਼ ਟੀ-20 ਸੀਰੀਜ਼ ਅਤੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਹਰਫਨਮੌਲਾ ਸ਼ਿਖਾ ਪਾਂਡੇ ਨੇ 28 ਦਸੰਬਰ ਨੂੰ ਐਲਾਨੀ ਗਈ ਟੀਮ ‘ਚ ਵਾਪਸੀ ਕੀਤੀ। ਸ਼ਿਖਾ ਕਰੀਬ 17 ਮਹੀਨਿਆਂ ਬਾਅਦ ਟੀਮ ਇੰਡੀਆ ‘ਚ ਵਾਪਸੀ ਕੀਤੀ ਹੈ। ਭਾਰਤੀ ਟੀਮ ਵਿਸ਼ਵ ਕੱਪ ਤੋਂ ਪਹਿਲਾਂ ਦੱਖਣੀ ਅਫਰੀਕਾ ਤੇ ਵੈਸਟਇੰਡੀਜ਼ ਦੇ ਖਿਲਾਫ ਤਿਕੋਣੀ ਟੀ-20 ਸੀਰੀਜ਼ ਖੇਡੇਗੀ। ਦੱਖਣੀ ਅਫਰੀਕਾ ‘ਚ ਖੇਡੀ ਜਾਣ ਵਾਲੀ ਇਹ ਟੀ-20 ਤਿਕੋਣੀ ਸੀਰੀਜ਼ 19 ਜਨਵਰੀ ਤੋਂ ਸ਼ੁਰੂ ਹੋਵੇਗੀ।

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਆਲਰਾਊਂਡਰ ਸ਼ਿਖਾ ਪਾਂਡੇ ਦੀ 17 ਮਹੀਨਿਆਂ ਬਾਅਦ ਵਾਪਸੀ ਹੋਈ ਹੈ। ਤਿਕੋਣੀ ਸੀਰੀਜ਼ ਤੋਂ ਇਲਾਵਾ ਉਸ ਨੂੰ ਟੀ-20 ਮਹਿਲਾ ਵਿਸ਼ਵ ਕੱਪ ਲਈ ਭਾਰਤੀ ਟੀਮ ‘ਚ ਵੀ ਸ਼ਾਮਲ ਕੀਤਾ ਗਿਆ ਹੈ। ਉਸਨੇ ਭਾਰਤ ਲਈ ਆਪਣਾ ਆਖਰੀ ਟੀ-20 ਮੈਚ ਜੁਲਾਈ 2021 ਵਿੱਚ ਖੇਡਿਆ ਸੀ। ਸ਼ਿਖਾ ਇੱਕ ਵਧੀਆ ਆਲਰਾਊਂਡਰ ਹੈ। ਜੇਕਰ ਉਹ ਟੀ-20 ਸੀਰੀਜ਼ ‘ਚ ਚੰਗਾ ਪ੍ਰਦਰਸ਼ਨ ਕਰਦੀ ਹੈ ਤਾਂ ਉਸ ਨੂੰ ਵਿਸ਼ਵ ਕੱਪ ਦੀ ਪਲੇਇੰਗ ਇਲੈਵਨ ‘ਚ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਤਿੰਨ ਦੇਸ਼ਾਂ ਵਿਚਾਲੇ ਖੇਡੀ ਜਾਣ ਵਾਲੀ ਇਹ ਸੀਰੀਜ਼ ਭਾਰਤੀ ਟੀਮ ਲਈ ਤਿਆਰੀ ਦਾ ਸਭ ਤੋਂ ਵਧੀਆ ਵਿਕਲਪ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here